ਸੀਰੀਆ ਦੇ ਬਾਜ਼ਾਰ ''ਚ ਕਾਰ ਬੰਬ ਧਮਾਕਾ, 4 ਦੀ ਮੌਤ

Monday, Oct 11, 2021 - 08:09 PM (IST)

ਸੀਰੀਆ ਦੇ ਬਾਜ਼ਾਰ ''ਚ ਕਾਰ ਬੰਬ ਧਮਾਕਾ, 4 ਦੀ ਮੌਤ

ਬੈਰੂਤ-ਉੱਤਰ ਸੀਰੀਆ ਦੇ ਇਕ ਸ਼ਹਿਰ ਦੇ ਬਾਜ਼ਾਰ 'ਚ ਸੋਮਵਾਰ ਨੂੰ ਕਾਰ ਬੰਬ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਸ਼ਹਿਰ 'ਤੇ ਤੁਰਕੀ ਸਮਰਥਿਤ ਸੀਰੀਆਈ ਵਿਰੋਧੀ ਲੜਾਕਿਆਂ ਦਾ ਕੰਟਰੋਲ ਹੈ। ਬਚਾਅ ਕਰਮਚਾਰੀਆਂ ਅਤੇ ਯੁੱਧ ਦੀ ਨਿਗਰਾਨੀ ਕਰਨ ਵਾਲੀ ਇਕ ਸੰਸਥਾ ਨੇ ਕਿਹਾ ਕਿ ਧਮਾਕਾ ਉਪੇਲੇ ਸੂਬੇ ਦੇ ਆਫਰੀਨ ਸ਼ਹਿਰ ਦੇ ਬਾਜ਼ਾਰ 'ਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਮਾਮਲੇ

ਸੀਰੀਆਈ ਨਾਗਰਿਕ ਸੁਰੱਖਿਆ ਨਾਲ ਜੁੜੇ ਸਵੈ-ਸੇਵਕਾਂ ਅਤੇ ਬਚਾਅ ਕਰਮਾਚੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਨਾਗਰਿਕ ਸੁਰਖਿਆ ਸਮੂਹ ਨੇ ਕਿਹਾ ਕਿ ਮ੍ਰਿਤਕਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ। ਬ੍ਰਿਟਿਸ਼ ਸਥਿਤ ਸੀਰੀਅਨ ਆਬਜ਼ਰਵੇਟੀਵ ਫਾਰ ਹਿਊਮਨ ਰਾਈਟਸ ਨੇ ਮ੍ਰਿਤਕਾਂ ਦੀ ਗਿਣਤੀ 6 ਦੱਸੀ ਹੈ ਜਿਸ 'ਚ ਸ਼ੱਕੀ ਵਿਰੋਧੀ ਲੜਾਕੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ 'ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼

ਉਸ ਨੇ ਦੱਸਿਆ ਕਿ ਲਾਸ਼ਾਂ ਪੂਰੀ ਤਰ੍ਹਾਂ ਨਾਲ ਸੜ੍ਹ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਇਹ ਧਮਾਕੇ ਸ਼ਹਿਰ 'ਚ ਉਸ ਬਾਜ਼ਾਰ ਨੇੜੇ ਹੋਇਆ ਜੋ ਇਲਾਕੇ 'ਚ ਪ੍ਰਮੁੱਖ ਹਥਿਆਰਬੰਦ ਸਮੂਹ 'ਆਰਮੀ ਆਫ ਇਸਲਾਮ' ਦੀ ਚੌਕੀ ਤੋਂ ਜ਼ਿਆਦਾ ਦੂਰ ਨਹੀਂ ਹੈ। ਉਸ ਨੇ ਕਿਹਾ ਕਿ ਧਮਾਕੇ 'ਚ ਦੋ ਬੱਚਿਆਂ ਸਮੇਤ 12 ਲੋਕ ਜ਼ਖਮੀ ਹੋਏ ਹਨ। ਤੁਰਕੀ ਅਤੇ ਉਸ ਦੇ ਸਹਿਯੋਗੀ ਸੀਰੀਆਈ ਲੜਾਕਿਆਂ ਨੇ 2018 'ਚ ਇਕ ਮੁਹਿੰਮ 'ਚ ਆਫਰੀਨ 'ਤੇ ਕੰਟਰੋਲ ਕਰ ਲਿਆ ਸੀ। ਉਸ ਨੇ ਸਥਾਨਕ ਕੁਰਦ ਲੜਾਕਿਆਂ ਨੂੰ ਖਦੇੜ ਦਿੱਤਾ ਸੀ ਅਤੇ ਹਜ਼ਾਰਾਂ ਕੁਰਦ ਲੜਾਕਿਆਂ ਨੂੰ ਅੱਤਵਾਦੀ ਕਹਿੰਦਾ ਹੈ।

ਇਹ ਵੀ ਪੜ੍ਹੋ : ਟੈਕਸਾਸ : ਘਰ ਨੇੜਿਓਂ ਲਾਪਤਾ ਹੋਇਆ 3 ਸਾਲਾ ਲੜਕਾ 4 ਦਿਨਾਂ ਬਾਅਦ ਮਿਲਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News