ਸੀਰੀਆ ''ਚ ਤੁਰਕੀ ਦੇ ਫ਼ੌਜੀ ਕੇਂਦਰ ਨੇੜੇ ਹੋਇਆ ਕਾਰ ਬੰਬ ਧਮਾਕਾ
Saturday, Aug 29, 2020 - 11:44 AM (IST)

ਬੈਰੂਤ- ਪੱਛਮੀ ਇਦਲਿਬ ਵਿਚ ਤੁਰਕੀ ਦੇ ਇਕ ਫ਼ੌਜੀ ਕੇਂਦਰ ਨੇੜੇ ਸ਼ੁੱਕਰਵਾਰ ਨੂੰ ਭਿਆਨਕ ਕਾਰ ਬੰਬ ਧਮਾਕਾ ਹੋਇਆ, ਜਿਸ ਦੇ ਬਾਅਦ ਉੱਤਰੀ-ਪੱਛਮੀ ਸੀਰੀਆ ਵਿਚ ਤਣਾਅ ਵੱਧ ਗਿਆ।
ਸ਼ੁਰੂਆਤੀ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਹ ਕਾਰ ਬੰਬ ਧਮਾਕਾ ਜਿਸਰ ਅਲ ਸ਼ਘੌਰ ਸ਼ਹਿਰ ਕੋਲ ਹੋਇਆ। ਇਸ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਸਬੰਧੀ ਅਤੇ ਅਪਰਾਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਤੁਰਕੀ ਅਤੇ ਰੂਸੀ ਦੋਵਾਂ ਫੌਜਾਂ 'ਤੇ ਜਿਹਾਦੀ ਵਿਦਰੋਹੀਆਂ ਵਲੋਂ ਹਮਲੇ ਵਧੇ ਹਨ।
ਤੁਰਕੀ ਮੀਡੀਆ ਦਾ ਕਹਿਣਾ ਹੈ ਕਿ ਇੱਥੇ ਡ੍ਰੋਨ ਵੀ ਲੰਘਦੇ ਦੇਖੇ ਗਏ, ਇਸ ਲਈ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਡ੍ਰੋਨ ਰਾਹੀਂ ਕਾਰ ਵਿਚ ਧਮਾਕਾ ਕੀਤਾ ਗਿਆ। ਇਸ ਧਮਾਕੇ ਦੇ ਬਾਅਦ ਅਣਪਛਾਤੇ ਵਿਅਕਤੀਆਂ ਨੇ ਤੁਰਕੀ ਫੌਜੀਆਂ 'ਤੇ ਹਮਲਾ ਕੀਤਾ। ਅਜੇ ਇਹ ਝੜਪ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਤੁਰਕੀ ਨੇ ਇਦਲਿਬ ਵਿਚ ਕਈ ਫ਼ੌਜੀ ਕੇਂਦਰ ਬਣਾਏ ਹਨ।