ਸੋਮਾਲੀਆ ''ਚ ਰਾਸ਼ਟਰਪਤੀ ਭਵਨ ਨੇੜੇ ਕਾਰ ਬੰਬ ਧਮਾਕਾ
Saturday, Feb 13, 2021 - 06:54 PM (IST)
ਮੋਗਾਦਿਸ਼ੂ-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਸਥਿਤ ਰਾਸ਼ਟਰਪਤੀ ਭਵਨ ਨੇੜੇ ਸ਼ਨੀਵਾਰ ਨੂੰ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ 'ਚ ਘਟੋ-ਘੱਟ 6 ਲੋਕ ਜ਼ਖਮੀ ਹੋ ਗਏ। ਸਰਕਾਰ ਦੇ ਬੁਲਾਰੇ ਮੁਹੰਮਦ ਇਬ੍ਰਾਹਿਮ ਮੋਆਲੀਮੂ ਨੇ ਇਹ ਜਾਣਕਾਰੀ ਦਿੱਤੀ। ਗਾਰੋਵੇ ਆਨਲਾਈਨ ਸਮਾਚਾਰ ਮੁਤਾਬਕ ਇਸ ਤੋਂ ਇਕ ਦਿਨ ਪਹਿਲਾਂ ਮਹਿਲ ਵੱਲ ਮੁੱਖ ਸੜਕ 'ਤੇ ਸਾਈਦਕਾ ਜੰਕਸ਼ਨ ਨੇੜੇ ਧਮਾਕਾ ਹੋਇਆ।
ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ
ਖਬਰਾਂ ਦੇ ਮੁਤਾਬਕ ਧਮਾਕਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਹੋਇਆ ਅਤੇ ਇਸ ਦੌਰਾਨ ਗੋਲੀਬਾਰੀ ਵੀ ਹੋਈ। ਸਰਕਾਰੀ ਬੁਲਾਰੇ ਮੁਤਾਬਕ ਇਕ ਕਾਰ 'ਚ ਸਵਾਰ ਹਮਲਾਵਾਰਾਂ ਨੂੰ ਦਬਾਕਾ ਸੁਰੱਖਿਆ ਨਾਕੇ ਨੇੜੇ ਰੁਕਣ ਲਈ ਕਿਹਾ ਗਿਆ ਪਰ ਕਾਰ ਸਵਾਰਾਂ ਵੱਲ਼ੋਂ ਹੁਕਮ ਨੂੰ ਨਜ਼ਰਅੰਦਾਜ਼ ਕਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਸਈਦਕਾ ਜੰਕਸ਼ਨ ਨੇੜੇ ਰੋਕ ਲਿਆ ਗਿਆ ਜਿਥੇ ਕਾਰ ਸਵਾਰ ਵੱਲੋਂ ਆਤਮਘਾਤੀ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਪਨਾਹ ਲਈ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਦੇਵੇਗਾ ਇਜਾਜ਼ਤ
ਬੁਲਾਰੇ ਮਾਆਲੀਮੁ ਨੇ ਹਮਲਾਵਰ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਟਵੀਟ ਕਰ ਕਿਹਾ ਕਿ ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਧਮਾਕੇ ਤੋਂ ਪਹਿਲਾਂ ਕਾਰ 'ਤੇ ਗੋਲੀਆਂ ਚਲਾਈਆਂ ਜਿਸ ਕਾਰਣ ਕਾਰ ਸਵਾਰ ਨੇ ਕਾਰ ਨੂੰ ਉੱਡਾ ਦਿੱਤਾ। ਖਦਸ਼ਾ ਹੈ ਕਿ ਕਾਰ ਸਵਾਰ ਵੱਲੋਂ ਇਹ ਹਮਲਾ ਭੀੜ ਭੜਕੇ ਵਾਲੀ ਥਾਂ ਜਾਂ ਰਾਸ਼ਟਰਪਤੀ ਭਵਨ 'ਚ ਕੀਤਾ ਜਾਣਾ ਸੀ ਪਰ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਨੇ ਵੱਡਾ ਨੁਕਸਾਨ ਹੋਣ ਤੋਂ ਰੋਕ ਲਿਆ। ਹਾਲਾਂਕਿ ਇਸ ਧਮਾਕੇ ਕਾਰਣ 6 ਲੋਕ ਮਾਮੂਲੀ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ -ਜਰਮਨੀ 'ਚ ਬੱਚੇ ਵੱਲੋਂ ਮੰਚ 'ਤੇ ਪ੍ਰਦਰਸ਼ਨ, ਪਿਤਾ ਨੂੰ ਹੋਇਆ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।