ਲੀਬੀਆ ਦੇ ਵੱਡੇ ਸ਼ਹਿਰ ਬੇਨਗਾਜ਼ੀ 'ਚ ਕਾਰ ਬੰਬ ਧਮਾਕਾ, 7 ਲੋਕਾਂ ਦੀ ਮੌਤ

05/25/2018 4:20:08 PM

ਬੇਨਗਾਜ਼ੀ— ਲੀਬੀਆ ਦੇ ਪੂਰਬੀ ਸ਼ਹਿਰ ਬੇਨਗਾਜ਼ੀ 'ਚ ਵੀਰਵਾਰ ਰਾਤ ਨੂੰ ਕਾਰ ਬੰਬ ਧਮਾਕਾ ਹੋਇਆ, ਜਿਸ ਕਾਰਨ ਹੜਕੰਪ ਮਚ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਇੱਥੇ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੋਰ 20 ਲੋਕ ਜ਼ਖਮੀ ਹਨ। ਇਹ ਧਮਾਕਾ ਇਕ ਵਿਅਸਤ ਗਲੀ 'ਚ ਹੋਇਆ ਜਿਸ ਕਾਰਨ ਵਧੇਰੇ ਨੁਕਸਾਨ ਹੋਇਆ। ਸ਼ਹਿਰ ਦੇ ਵੱਡੇ ਹੋਟਲ ਤਿਬਸਟੀ ਦੇ ਪਿੱਛੇ ਇਹ ਧਮਾਕਾ ਹੋਇਆ, ਜੋ ਇਕ ਸਮੁੰਦਰ ਕੰਢੇ ਬਣਾਇਆ ਗਿਆ ਹੈ।

PunjabKesariਇੱਥੇ ਰੋਜ਼ੇ ਰੱਖਣ ਵਾਲੇ ਲੋਕ ਸ਼ਾਮ ਸਮੇਂ ਖਾਣਾ ਖਾਣ ਲਈ ਆਏ ਹੋਏ ਸਨ। ਇੱਥੇ ਖੜ੍ਹੀਆਂ 8 ਗੱਡੀਆਂ ਅਤੇ ਕਈ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ। ਅਜੇ ਤਕ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਲੀਬੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਲਈ ਅੱਤਵਾਦੀ ਸਲੀਪਰ ਸੈੱਲਸ ਜ਼ਿੰਮੇਵਾਰ ਹਨ ਜੋ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਬੇਨਗਾਜ਼ੀ ਸੁਰੱਖਿਅਤ ਨਹੀਂ ਹੈ। ਲੀਬੀਆ 'ਚ 2011 ਤੋਂ ਹੀ ਅਰਾਜਕਤਾ ਦਾ ਮਾਹੌਲ ਹੈ।


Related News