ਲੰਡਨ : ਕਾਰ ਹਾਦਸੇ ''ਚ ਦੋ ਦੀ ਮੌਤ, ਦੋ ਡਰਾਈਵਰਾਂ ਖਿਲਾਫ ਮੁਕੱਦਮਾ ਦਰਜ

09/08/2017 8:29:20 PM

ਲੰਡਨ (ਰਾਜਵੀਰ ਸਮਰਾ)— ਮੋਟਰਵੇਅ ਉਪਰ ਭਿਆਨਕ ਕਾਰ ਹਾਦਸੇ ਕਰਕੇ ਦੋ ਵਿਅਕਤੀਆਂ ਦੀ ਜਾਨ ਲੈਣ ਵਾਲੇ ਦੋ ਡਰਾਈਵਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 25 ਨਵੰਬਰ ਨੂੰ ਏ 52 'ਤੇ ਨੌਟਿੰਘਮ ਨੇੜੇ ਹੋਏ ਇੱਕ ਭਿਆਨਕ ਕਾਰ ਹਾਦਸੇ 'ਚ ਵੋਲਟਨ ਵਾਸੀ 41 ਸਾਲਾ ਗੁਰਦੀਪ ਸਿੰਘ ਅਤੇ ਵੋਲਟਨ ਵੇਲ ਵਾਸੀ 22 ਸਾਲਾ ਕਾਇਲ ਓਕੋਨਰ ਦੀ ਮੌਤ ਹੋ ਗਈ ਸੀ। ਇਸ ਹਾਦਸੇ ਸਬੰਧੀ 23 ਸਾਲਾ ਲਾਥਮ ਵਿਲੀਅਮਜ਼ ਸਟੈਲੀ ਵਾਸੀ ਖਿਲਾਫ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।ਇੱਕ ਹੋਰ ਡਰਾਈਵਰ ਕਾਇਲ ਬੋਨੈਟ ਸਟੈਲੀ ਲਾਥਮ ਉਤੇ ਵੀ ਖਤਰਨਾਕ ਡਰਾਈਵਿੰਗ ਕਰਕੇ ਵਿਅਕਤੀ ਨੂੰ ਮਾਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਲਾਥਮ ਵਲੋਂ ਸੜਕ ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਇਸ ਬਾਰੇ ਪੁਲਸ ਨੂੰ ਇਤਲਾਹ ਨਾ ਦੇਣ ਦੇ ਵੀ ਦੋਸ਼ ਹਨ। ਹਾਦਸੇ ਸਮੇਂ ਦੋ ਕਾਰਾਂ ਅਤੇ ਇੱਕ ਲਾਰੀ ਦੀ ਜ਼ਬਰਦਸਤ ਟੱਕਰ ਕਾਰਨ 24 ਘੰਟੇ ਮੋਟਰਵੇਅ ਬੰਦ ਰਿਹਾ ਸੀ। ਪੁਲਸ ਨੇ ਹਾਦਸੇ ਪਿਛੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਕਤ ਦੋਹਾਂ ਡਰਾਈਵਰਾਂ ਦੀ 19 ਸਤੰਬਰ ਨੂੰ ਮੈਜਿਸਟ੍ਰੇਟ ਕੋਰਟ 'ਚ ਸੁਣਵਾਈ ਹੋਵੇਗੀ।


Related News