ਜ਼ੁਕਰਬਰਗ ਅਤੇ ਉਸ ਦੀ ਪਤਨੀ ਨੂੰ ਫੇਸਬੁੱਕ ਤੋਂ ਨਹੀਂ ਕਰ ਸਕਦਾ ਕੋਈ ''ਬਲਾਕ''
Sunday, Sep 03, 2017 - 12:24 AM (IST)

ਵਾਸ਼ਿੰਗਟਨ— ਜ਼ੁਕਰਬਰਗ ਅਤੇ ਉਸ ਦੀ ਪਤਨੀ ਪ੍ਰਿਸਕਿਲਾ ਚਾਨ ਨੂੰ ਫੇਸਬੁੱਕ 'ਤੇ ਹੁਣ ਬਲਾਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਪ੍ਰੋਫਾਈਲ ਨੂੰ ਬਹੁਤ ਵਾਰ ਬਲਾਕ ਕੀਤਾ ਗਿਆ, ਜਿਸ ਕਾਰਨ ਸੋਸ਼ਲ ਮੀਡੀਆ ਦੀ ਇਸ ਦਿੱਗਜ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਜਦੋਂ ਲੋਕ ਤੁਹਾਡੇ ਪੋਸਟ ਨਹੀਂ ਦੇਖਣਾ ਚਾਹੁੰਦੇ ਤਾਂ ਉਹ ਤੁਹਾਨੂੰ ਅਨਫਰੈਂਡ ਕਰ ਦਿੰਦੇ ਹਨ ਜਾਂ ਫਾਅਲੋ ਕਰਨਾ ਬੰਦ ਕਰ ਦੇਣਗੇ ਜਾਂ ਫਿਰ ਤੁਹਾਨੂੰ ਬਲਾਕ ਕਰ ਦੇਣਗੇ ਪਰ ਜੇਕਰ ਤੁਸੀਂ ਇਨ੍ਹਾਂ ਦੋਹਾਂ ਦੀ ਪ੍ਰੋਫਾਈਲ 'ਤੇ ਬਲਾਕ ਦਾ ਬਟਨ ਦਬਾਉਂਦੇ ਹੋ ਤਾਂ ਤੁਹਾਨੂੰ ਇਕ 'ਬਲਾਗ ਐਰਰ' ਦਾ ਸੰਦੇਸ਼ ਵਾਪਸ ਮਿਲੇਗਾ, ਜਿਸਦਾ ਮਤਲਬ ਇਹ ਹੈ ਕਿ ਜ਼ੁਕਰਬਰਗ ਅਤੇ ਪ੍ਰਿਸਕਿਲਾ ਨੂੰ ਬਲਾਕ ਕਰਨ 'ਚ ਸਮੱਸਿਆ ਆ ਰਹੀ ਹੈ, ਇਸ ਲਈ ਤੁਸੀਂ ਦੁਬਾਰਾ ਕੋਸ਼ਿਸ਼ ਕਰੋ। ਜ਼ੁਕਰਬਰਗ ਫੇਸਬੁੱਕ ਦੇ ਆਪਣੇ ਨਿੱਜੀ ਪੇਜ 'ਤੇ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਗਰਾਮ ਬਾਰੇ ਲਗਾਤਾਰ ਖਬਰਾਂ ਪਾਉਂਦੇ ਰਹਿੰਦੇ ਹਨ।