''ਕੈਨਾਬਿਸ ਯੂਜ਼ ਡਿਸਆਰਡਰ'' ਦੇ ਸ਼ਿਕਾਰ ਹੋ ਰਹੇ ਨੇ ਲੋਕ : ਸੋਧ

Monday, Jan 27, 2020 - 11:36 AM (IST)

''ਕੈਨਾਬਿਸ ਯੂਜ਼ ਡਿਸਆਰਡਰ'' ਦੇ ਸ਼ਿਕਾਰ ਹੋ ਰਹੇ ਨੇ ਲੋਕ : ਸੋਧ

ਕੋਲੰਬੀਆ— ਸਿਰਫ ਨਸ਼ੇ ਲਈ ਹੀ ਨਹੀਂ ਸਗੋਂ ਦਰਦ ਤੋਂ ਛੁਟਕਾਰੇ ਲਈ ਵੀ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਲੋਕ ਭੰਗ ਦੀ ਵਰਤੋਂ ਕਰਦੇ ਹਨ। ਇਹ ਆਦਤ ਹੌਲੀ-ਹੌਲੀ ਇਕ ਅਜਿਹੀ ਲਤ 'ਚ ਤਬਦੀਲ ਹੋ ਜਾਂਦੀ ਹੈ ਕਿ ਲੋਕ 'ਕੈਨਾਬਿਸ ਯੂਜ਼ ਡਿਸਆਰਡਰ' ਦੇ ਸ਼ਿਕਾਰ ਹੋ ਜਾਂਦੇ ਹਨ।

ਕੋਲੰਬੀਆ ਯੂਨੀਵਰਸਿਟੀ ਦੇ ਰਿਸਰਚਰ ਇਸ ਲਈ ਕਾਫੀ ਲੰਬੇ ਸਮੇਂ ਤੋਂ ਸੋਧ ਕਰ ਰਹੇ ਸਨ ਕਿ ਅਜਿਹੇ ਕਿਹੜੇ ਫੈਕਟਰ ਹਨ, ਜੋ ਲੋਕਾਂ ਨੂੰ ਕੈਨਾਬਿਸ ਡਿਸਆਰਡਰ ਵੱਲ ਧੱਕ ਰਹੇ ਹਨ। 2002 ਤੋਂ ਲੈ ਕੇ 2013 ਵਿਚਕਾਰ ਭੰਗ ਖਾਣ ਦੀ ਨਾਨ ਮੈਡੀਕਲ ਵਰਤੋਂ 9.5 ਫੀਸਦੀ ਵਧੀ ਹੈ।

ਹਾਲ ਹੀ 'ਚ ਪ੍ਰਕਾਸ਼ਿਤ ਰਿਸਰਚ 'ਚ ਕਿਹਾ ਗਿਆ ਹੈ ਕਿ ਭੰਗ ਅਤੇ ਗਾਂਜੇ ਦਾ ਨਾਨ ਮੈਡੀਕਲ ਯੂਜ਼ ਉਨ੍ਹਾਂ ਲੋਕਾਂ ਵਲੋਂ ਵਧੇਰੇ ਕੀਤਾ ਜਾਂਦਾ ਹੈ, ਜੋ ਹੋਰਾਂ ਦੀ ਤੁਲਨਾ 'ਚ ਵਧੇਰੇ ਦਰਦ ਮਹਿਸੂਸ ਕਰਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ 1996 ਤੋਂ ਹੁਣ ਤਕ ਯੂਨਾਈਟਡ ਸਟੇਟ ਦੇ 34 ਸ਼ਹਿਰ ਭੰਗ ਅਤੇ ਗਾਂਜੇ ਦੇ ਮੈਡੀਕਲ ਯੂਜ਼ ਨੂੰ ਕਾਨੂੰਨੀ ਰੂਪ ਨਾਲ ਮਨਜ਼ੂਰੀ ਦੇ ਚੁੱਕੇ ਹਨ।
ਮੈਡੀਕਲ ਤੇ ਨਾਨ ਮੈਡੀਕਲ ਰੂਪ ਨਾਲ ਭੰਗ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਲੋਕਾਂ 'ਚ ਵਧੇਰੇ ਦਰਦ ਮਹਿਸੂਸ ਕਰਨ ਵਾਲੇ ਲੋਕਾਂ ਦੀ ਗਿਣਤੀ 20 ਫੀਸਦੀ ਤੋਂ ਵਧੇਰੇ ਰਹੀ।


Related News