ਅਫਗਾਨਿਸਤਾਨ 'ਚ 'ਕੈਂਸਰ' ਦਾ ਪ੍ਰਕੋਪ, ਸਲਾਨਾ 16 ਤੋਂ 20 ਹਜ਼ਾਰ ਲੋਕ ਗੁਆ ਰਹੇ ਜਾਨ

Monday, Feb 07, 2022 - 12:23 PM (IST)

ਕਾਬੁਲ (ਆਈ.ਏ.ਐੱਨ.ਐੱਸ.): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹਾਲਾਤ ਵਿਗੜਦੇ ਜਾ ਰਹੇ ਹਨ। ਲੋਕ ਮਹਾਮਾਰੀ, ਆਰਥਿਕ ਸੰਕਟ, ਸੋਕਾ-ਭੁੱਖਮਰੀ ਦੇ ਨਾਲ-ਨਾਲ ਹੋਰ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਅਜਿਹੇ ਵਿਚ ਇਕ ਪਰੇਸ਼ਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਤਾਲਿਬਾਨ ਦੇ ਜਨ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿਚ ਸਲਾਨਾ ਲੱਗਭਗ 40 ਹਜ਼ਾਰ ਲੋਕਾਂ ਵਿਚ ਕੈਂਸਰ ਦਾ ਪਤਾ ਚੱਲਦਾ ਹੈ, ਜਿਹਨਾਂ ਵਿਚੋਂ ਅਨੁਮਾਨਿਤ 16 ਹਜ਼ਾਰ ਤੋਂ 20 ਹਜ਼ਾਰ ਲੋਕਾਂ ਦੀ ਹਰੇਕ ਸਾਲ ਜਾਨ ਚਲੀ ਜਾਂਦੀ ਹੈ।

ਸਿਹਤ ਮੰਤਰਾਲੇ ਨੇ ਕੀਤਾ ਐਲਾਨ
ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਨੇ ਜਨ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਕ ਐਲਾਨ ਵਿਚ ਕਿਹਾ ਹੈ ਕਿ ਉਹ ਕਈ ਸੂਬਿਆਂ ਵਿਚ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਕੈਂਸਰ ਦੇਖਭਾਲ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਤਰਾਲੇ ਦੇ ਅਧਿਕਾਰੀ ਨੈਮੁੱਲ੍ਹਾ ਅਯੂਬੀ ਨੇ ਕਿਹਾ ਕਿ ਫਿਲਹਾਲ ਵਰਤਮਾਨ ਵਿਚ ਕਾਬੁਲ, ਕੰਧਾਰ ਅਤੇ ਹੇਰਾਤ ਵਿਚ ਤਿੰਨ ਐਕਟਿਵ ਕੈਂਸਰ ਦੇਖਭਾਲ ਕੇਂਦਰ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ ਸਰਹੱਦ 'ਤੇ 5 ਸੈਨਿਕਾਂ ਦੇ ਕਤਲ 'ਤੇ ਭੜਕਿਆ ਪਾਕਿ, ਤਾਲਿਬਾਨ ਖ਼ਿਲਾਫ਼ ਜਤਾਇਆ ਇਤਰਾਜ

ਜਨ ਸਿਹਤ ਉਪ ਮੰਤਰੀ ਮੁਹੰਮਦ ਹੁਸੈਨ ਘਿਯਾਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਸਲਾਨਾ ਲੱਗਭਗ 40 ਹਜ਼ਾਰ ਲੋਕ ਕੈਂਸਰ ਨਾਲ ਪੀੜਤ ਹੁੰਦੇ ਹਨ, ਜਿਹਨਾਂ ਵਿਚੋਂ ਲਗਭਗ 16-20 ਹਜ਼ਾਰ ਲੋਕ ਹਰੇਕ ਸਾਲ ਇਸ ਬਿਮਾਰੀ ਨਾਲ ਆਪਣੀ ਜਾਨ ਗਵਾ ਰਹੇ ਹਨ। ਤਾਲਿਬਾਨ ਸਰਕਾਰ ਦੇ ਸਿਹਤ ਅਧਿਕਾਰੀਆਂ ਨੇ ਦੇਸ਼ ਵਿਚ ਕੈਂਸਰ ਦੇ ਇਸ ਕਹਿਰ ਲਈ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੰਤਰਾਲੇ ਦੇ ਅਧਿਕਾਰੀ ਨਈਮੁੱਲ੍ਹਾ ਅਯੂਬੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿੱਚ ਸਿਹਤ ਖੇਤਰ ਵਿੱਚ ਚੰਗਾ ਕੰਮ ਨਹੀਂ ਹੋਇਆ।

ਜਾਣੋ ਕੈਂਸਰ ਬਿਮਾਰੀ ਬਾਰੇ
ਕੈਂਸਰ ਇਕ ਖਤਰਨਾਕ ਜਾਨਲੇਵਾ ਬਿਮਾਰੀ ਹੈ ਪਰ ਜੇਕਰ ਇਸ ਦਾ ਸ਼ੁਰੂਆਤੀ ਸਮੇਂ ਵਿਚ ਪਤਾ ਚੱਲ ਜਾਵੇ ਤਾਂ ਇਲਾਜ ਆਸਾਨ ਹੋ ਜਾਂਦਾ ਹੈ। ਕੈਂਸਰ ਇਕ ਅਜਿਹੀ ਬੀਮਾਰੀ ਹੈ ਜਿਸ ਵਿਚ ਸਰੀਰ ਦੇ ਅੰਦਰ ਇਕ ਵੱਡੀ ਗਿਣਤੀ ਵਿਚ ਸੈੱਲ ਬਣਨ ਲੱਗਦੇ ਹਨ। ਇਹਨਾਂ ਸੈੱਲਾ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ ਅਤੇ ਇਹ ਤੇਜ਼ੀ ਨਾਲ ਵਿਭਾਜਿਤ ਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News