ਬ੍ਰੈਗਜ਼ਿਟ ਲਈ ਵੋਟ ਪਾਉਣ ਲਈ ਗਰਭਪਤੀ ਸਾਂਸਦ ਨੇ ਰੱਦ ਕੀਤੀ ਆਪਣੀ ਡਿਲਿਵਰੀ ਦੀ ਤਰੀਕ

Wednesday, Jan 16, 2019 - 01:35 AM (IST)

ਬ੍ਰੈਗਜ਼ਿਟ ਲਈ ਵੋਟ ਪਾਉਣ ਲਈ ਗਰਭਪਤੀ ਸਾਂਸਦ ਨੇ ਰੱਦ ਕੀਤੀ ਆਪਣੀ ਡਿਲਿਵਰੀ ਦੀ ਤਰੀਕ

ਲੰਡਨ — ਬੰਗਲਾਦੇਸ਼ੀ ਮੂਲ ਦੀ ਬ੍ਰਿਟੇਨ ਦੀ 36 ਸਾਲਾਂ ਸੰਸਦੀ ਮੈਂਬਰ ਨੇ ਯੂਰਪੀ ਸੰਘ ਤੋਂ ਵੱਖ ਹੋਣ ਲਈ ਪ੍ਰਸਤਾਵਿਤ ਇਤਿਹਾਸਕ ਚੋਣਾਂ 'ਚ ਵੋਟ ਪਾਉਣ ਲਈ ਆਪਣੀ ਡਿਲਿਵਰੀ (ਪ੍ਰੈਂਗਨੈਂਸੀ) ਦੀ ਤਰੀਕ ਅੱਗੇ ਵਧਾ ਦਿੱਤੀ। ਲੇਬਰ ਪਾਰਟੀ ਦੀ ਸੰਸਦੀ ਮੈਂਬਰ ਟਿਊਲਿਪ ਸਿਦਿੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਣਜੀ ਹੈ। ਉਨ੍ਹਾਂ ਨੂੰ ਡਾਕਟਰਾਂ ਨੇ ਮੰਗਲਵਾਰ ਨੂੰ ਸਿਜੇਰੀਅਨ ਡਿਲਿਵਰੀ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਵੀਰਵਾਰ ਤੱਕ ਰੱਦ ਕਰ ਦਿੱਤਾ ਤਾਂ ਜੋ ਉਹ ਹਾਊਸ ਆਫ ਕਾਮਨਸ 'ਚ ਮੰਗਲਵਾਰ ਨੂੰ ਬ੍ਰੈਗਜ਼ਿਟ ਸਮਝੌਤੇ ਲਈ ਹੋਣ ਵਾਲੀ ਵੋਟਿੰਗ 'ਚ ਵੋਟ ਪਾ ਸਕੇ।
ਸਿੱਦਿਕੀ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਇਹ ਉਨ੍ਹਾਂ ਦਾ ਦੂਜਾ ਬੱਚਾ ਹੈ। ਪਹਿਲੀ ਡਿਲਿਵਰੀ ਦੌਰਾਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਆਪਣੇ ਦੂਜੇ ਬੱਚੇ ਨੂੰ ਸਿਜੇਰੀਅਨ ਪ੍ਰਕਿਰਿਆ ਨਾਲ 4 ਫਰਵਰੀ ਨੂੰ ਜਨਮ ਦੇਣ ਵਾਲੀ ਸੀ ਪਰ ਗਰਭ ਅਵਸਥਾ ਦੌਰਾਨ ਸ਼ੂਗਰ ਹੋਣ ਦੇ ਸ਼ੱਕ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ ਡਿਲਿਵਰੀ ਦੀ ਤਰੀਕ ਨੂੰ ਇਸ ਸੋਮਵਾਰ ਜਾਂ ਮੰਗਲਵਾਰ ਨੂੰ ਤੈਅ ਕਰਨ ਨੂੰ ਆਖਿਆ ਸੀ।
ਮੰਗਲਵਾਰ ਨੂੰ ਬ੍ਰੈਗਜ਼ਿਟ ਲਈ ਇਤਿਹਾਸਕ ਮਤਦਾਨ ਹੋਣਾ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਲੰਡਨ ਦੇ ਰਾਇਲ ਫ੍ਰੀ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਉਹ ਤਰੀਕ ਅੱਗੇ ਵਧਾਉਣ 'ਤੇ ਸਹਿਮਤ ਹੋ ਗਏ। ਬ੍ਰਿਟਿਸ਼ ਸੰਸਦ 'ਚ ਬ੍ਰੈਗਜ਼ਿਟ ਸਮਝੌਤੇ 'ਤੇ ਮੰਗਲਵਾਰ ਨੂੰ ਇਤਿਹਾਸਕ ਵੋਟਿੰਗ ਹੋਣੀ ਹੈ। ਸਮਝੌਤੇ ਦੇ ਖਾਰਿਜ ਹੋਣ ਨੂੰ ਲੈ ਕੇ ਸਾਰੇ ਪੱਖ ਚਿੰਤਤ ਹਨ। ਬ੍ਰੈਗਜ਼ਿਟ 'ਚੋਂ ਨਿਕਲਣ ਲਈ 29 ਮਾਰਚ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ। ਇਸ 'ਚ 2 ਮਹੀਨੇ ਬਚੇ ਹਨ ਜੇਕਰ ਬ੍ਰਿਟਿਸ਼ ਸੰਸਦ 'ਚ ਇਹ ਪ੍ਰਸਤਾਵ ਪਾਸ ਨਹੀਂ ਹੁੰਦਾ ਹੈ ਤਾਂ ਬ੍ਰਿਟੇਨ ਦੀ ਯੂਰਪੀ ਸੰਘ ਛੱਡਣ ਦੀ ਯੋਜਨਾ 'ਚ ਦਰਾਰ ਆ ਜਾਵੇਗਾ।


Related News