ਜੇਕਰ ਹੁਣ ਹੋਈਆਂ ਕੈਨੇਡਾ ਵਿਚ ਚੋਣਾਂ ਤਾਂ ਕਿਹੜੀ ਪਾਰਟੀ ਗੱਡੇਗੀ ਜਿੱਤ ਦੇ ਝੰਡੇ?

08/27/2020 3:28:48 PM

ਓਟਾਵਾ- ਬੀਤੇ ਦਿਨੀਂ ਕੈਨੇਡਾ ਦੀ ਪਾਰਟੀ ਕੰਜ਼ਰਵੇਟਿਵ ਨੇ ਆਪਣਾ ਨਵਾਂ ਮੁਖੀ ਚੁਣਿਆ ਤੇ ਇਸ ਤੋਂ ਬਾਅਦ ਚੋਣਾਂ ਸਬੰਧੀ ਵਿਚਾਰ ਪੇਸ਼ ਹੋਣੇ ਸ਼ੁਰੂ ਹੋ ਗਏ। ਐਂਡਰੀਊ ਸ਼ੀਅਰ ਦੀ ਥਾਂ ਹੁਣ ਐਰਿਨ ਓ ਟੂਲ ਨੇ ਸੰਭਾਲ ਲਈ ਹੈ।
ਤਾਜ਼ਾ ਸਰਵੇਖਣ ਮੁਤਾਬਕ ਜੇਕਰ ਹੁਣ ਚੋਣਾਂ ਹੋ ਜਾਣ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧੇਰੇ ਵੋਟਾਂ ਮਿਲਣ ਦੀ ਆਸ ਹੈ। ਟਰੂਡੋ ਦੀ ਲਿਬਰਲ ਪਾਰਟੀ ਦੇ ਮੁੜ ਝੰਡੇ ਗੱਡਣ ਦੀ ਆਸ ਲੋਕਾਂ ਨੂੰ ਵਧੇਰੇ ਹੈ। ਕੋਰੋਨਾ ਵਾਇਰਸ ਤੋਂ ਦੇਸ਼ ਦੀ ਸੁਰੱਖਿਆ ਲਈ ਚੁੱਕੇ ਕਦਮਾਂ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਟਰੂਡੋ ਦੀ ਕਾਰਜਗੁਜਾਰੀ ਦੀਆਂ ਬਹੁਤੇ ਲੋਕ ਸਿਫਤਾਂ ਕਰ ਰਹੇ ਹਨ ਪਰ ਵੀ ਚੈਰਿਟੀ ਦੇ ਮੁੱਦੇ ਵਿਚ ਫਸੇ ਟਰੂਡੋ ਦੀ ਵੋਟ ਬੈਂਕ ਵੀ ਪ੍ਰਭਾਵਿਤ ਹੋ ਸਕਦੀ ਹੈ।           

'ਲੀਗਰ ਐਂਡ ਦਿ ਐਸੋਸਿਏਸ਼ਨ ਫਾਰ ਕੈਨੇਡੀਅਨ ਸਟੱਡੀਜ਼' ਵਲੋਂ ਕੀਤੇ ਗਏ ਇਕ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਜੇਕਰ ਹੁਣ ਚੋਣਾਂ ਹੁੰਦੀਆਂ ਹਨ ਤਾਂ ਲਗਭਗ 38 ਫੀਸਦੀ ਲੋਕ ਜਸਟਿਨ ਟਰੂਡੋ ਨੂੰ ਹੀ ਮੁੜ ਪ੍ਰਧਾਨ ਮੰਤਰੀ ਚੁਣਨਗੇ।  30 ਫੀਸਦੀ ਲੋਕ ਕੰਜ਼ਰਵੇਟਿਵ ਅਤੇ 18 ਫੀਸਦੀ ਲੋਕ ਐੱਨ. ਡੀ. ਪੀ. ਦੇ ਸਮਰਥਨ ਵਿਚ ਖੜ੍ਹੇ ਹੋਏ ਅਤੇ ਗ੍ਰੀਨ ਪਾਰਟੀ ਦੇ ਹੱਕ ਵਿਚ 6 ਫੀਸਦੀ ਲੋਕ ਰਹੇ।   
ਬਹੁਤੇ ਲੋਕ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਪ੍ਰਧਾਨ ਟੂਲ ਤੋਂ ਅਜੇ ਜਾਣੂ ਨਹੀਂ ਹਨ। ਹਾਲਾਂਕਿ ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੂੰ ਇਕ ਨੇਤਾ ਵਜੋਂ ਵਧੇਰੇ ਲੋਕ ਜਾਣਦੇ ਹਨ। ਈਮਾਨਦਾਰੀ ਅਤੇ ਨੇਕੀ ਸਬੰਧੀ ਪੁੱਛੇ ਗਏ ਪ੍ਰ੍ਸ਼ਨਾਂ ਵਿਚ 24 ਫੀਸਦੀ ਲੋਕਾਂ ਨੇ ਜਗਮੀਤ ਸਿੰਘ, 16 ਫੀਸਦੀ ਨੇ ਟਰੂਡੋ ਅਤੇ 12 ਫੀਸਦੀ ਨੇ ਟੂਲ ਨੂੰ ਚੁਣਿਆ। ਉਂਝ ਕਿਊਬਿਕ ਦੇ ਲੀਡਰ ਯਵੁਸ-ਫਰਾਂਕੋਇਸ ਬਲੈਨਚੇਟ ਨੂੰ ਸਭ ਤੋਂ ਵੱਧ ਈਮਾਨਦਾਰ, ਸਮਝਦਾਰ ਅਤੇ ਚੰਗੇ ਬੁਲਾਰੇ ਵਜੋਂ ਲੋਕਾਂ ਨੇ ਚੁਣਿਆ।
30 ਫੀਸਦੀ ਲੋਕਾਂ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੌਰਾਨ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਟਰੂਡੋ ਸਭ ਤੋਂ ਵਧੀਆ ਨੇਤਾ ਹਨ। ਉਨ੍ਹਾਂ ਜਗਮੀਤ ਸਿੰਘ ਤੇ ਟੂਲ ਨੂੰ ਘੱਟ ਯੋਗ ਸਮਝਿਆ।  


Lalita Mam

Content Editor

Related News