ਅਮਰੀਕਾ ਤੋਂ ਕੈਨੇਡਾ 'ਚ 8.7 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਗਗਨਦੀਪ ਸਿੰਘ ਗ੍ਰਿਫ਼ਤਾਰ
Friday, Feb 09, 2024 - 12:50 PM (IST)
ਡੇਟਰਾਇਟ - ਅਮਰੀਕਾ ਤੋਂ ਕੈਨੇਡਾ ਜਾਣ ਦੀ ਕੋਿਸ਼ਸ਼ ਕਰ ਰਹੇ ਟਰੱਕ ਟਰੇਲਰ ਵਿਚੋਂ ਕਥਿਤ ਤੌਰ 'ਤੇ 290 ਕਿਲੋ ਕੋਕੀਨ ਮਿਲਣ ਮਗਰੋਂ ਕੈਨੇਡੀਅਨ ਟਰੱਕ ਡਰਾਈਵਰ ਗਗਨਦੀਪ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਬਰਾਮਦਗੀ ਵਿੰਡਸਰ-ਡੇਟਰਾਇਟ ਬਾਰਡਰ ਕ੍ਰਾਸਿੰਗ 'ਤੇ ਅਮਰੀਕਨ ਅਫਸਰਾਂ ਵੱਲੋਂ ਕੀਤੀ ਗਈ ਹੈ, ਜਿਸ ਦਾ ਅੰਤਰਰਾਸ਼ਟਰੀ ਬਾਜਾਰੀ ਮੁੱਲ 8.7 ਮਿਲੀਅਨ ਡਾਲਰ ਹੈ। ਸੀ.ਟੀ.ਵੀ. ਨਿਊਜ਼ ਵੱਲੋਂ ਪ੍ਰਾਪਤ ਕੀਤੇ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਇਹ ਬਰਾਮਦਗੀ ਸੋਮਵਾਰ 5 ਫਰਵਰੀ 2024 ਨੂੰ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀ ਵੱਲੋਂ ਡੇਟਰਾਇਟ ਵਿੱਚ ਅੰਬੈਸਡਰ ਬ੍ਰਿਜ ਵਿਖੇ ਅਮਰੀਕਾ ਤੋਂ ਜਾਣ ਵਾਲੇ ਵਾਹਨਾਂ ਦੀ ਜਾਂਚ ਦੌਰਾਨ ਕੀਤੀ ਗਈ ਸੀ, ਜਦੋਂ ਉਨ੍ਹਾਂ ਨੇ 11:45 ਵਜੇ ਦੇ ਕਰੀਬ ਭਾਰਤੀ ਨਾਗਰਿਕ ਅਤੇ ਕੈਨੇਡਾ ਦੇ ਨਿਵਾਸੀ ਸਿੰਘ ਨੂੰ ਜਾਂਚ ਲਈ ਚੁਣਿਆ।
ਇਹ ਵੀ ਪੜ੍ਹੋ: ਨਿੱਕੀ ਹੈਲੀ ਦਾ ਵੱਡਾ ਬਿਆਨ; ਭਾਰਤ ਰੂਸ ਦੇ ਕਰੀਬ, ਉਸ ਨੂੰ ਅਮਰੀਕੀ ਲੀਡਰਸ਼ਿਪ 'ਤੇ ਨਹੀਂ ਭਰੋਸਾ
ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਟਰੱਕ ਡਰਾਈਵਰ ਨੂੰ ਪੁਲ ਦੇ ਹੇਠਾਂ ਟਰੱਕ ਲਿਆਉਣ ਲਈ ਕਿਹਾ ਗਿਆ ਸੀ, ਪਰ ਉਸ ਨੇ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਟੋਲ 'ਤੇ ਜਾਣ ਦੀ ਕੋਸ਼ਿਸ਼ ਕੀਤੀ। ਟ੍ਰੇਲਰ ਦੀ ਤਲਾਸ਼ੀ ਦੇ ਨਤੀਜੇ ਵਜੋਂ ਇੱਕ ਚਿੱਟਾ ਪਾਊਡਰ ਵਰਗਾ ਪਦਾਰਥ ਮਿਲਿਆ, ਜਿਸ ਵਿਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਗਗਨਦੀਪ ਸਿੰਘ 'ਤੇ ਮੰਗਲਵਾਰ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ 'ਚ ਦਾਇਰ ਅਪਰਾਧਿਕ ਸ਼ਿਕਾਇਤ 'ਚ "ਨਿਯੰਤਰਿਤ ਪਦਾਰਥਾਂ ਨੂੰ ਵੰਡਣ ਦੇ ਇਰਾਦੇ" ਦਾ ਦੋਸ਼ ਹੈ। ਸਿੰਘ ਆਪਣੀ ਪੇਸ਼ੀ ਲਈ 7 ਫਰਵਰੀ ਨੂੰ ਡੇਟਰਾਇਟ ਵਿੱਚ ਅਦਾਲਤ ਪੇਸ਼ ਹੋਇਆ ਸੀ। ਹਾਲਾਂਕਿ ਅਦਾਲਤ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।