ਵਿਦੇਸ਼ ''ਚ ਅਗਵਾ ਹੋਇਆ ਅਮਰੀਕੀ-ਕੈਨੇਡੀਅਨ ਪਰਿਵਾਰ ਪੁੱਜਾ ਕੈਨੇਡਾ, ਫਰੋਲੇ ਇਹ ਦੁੱਖ

10/14/2017 11:39:42 AM

ਟੋਰਾਂਟੋ, (ਭਾਸ਼ਾ)— ਅਮਰੀਕੀ-ਕੈਨੇਡੀਅਨ ਪਤੀ-ਪਤਨੀ ਕੈਟਲਾਨ ਕੋਲਮੈਨ ਅਤੇ ਜੋਸ਼ੂ ਬਾਇਲ ਅਫਗਾਨਿਸਤਾਨ ਵਿੱਚ ਅਗਵਾ ਕੀਤੇ ਜਾਣ ਦੇ ਪੰਜ ਸਾਲਾਂ ਬਾਅਦ ਸ਼ੁੱਕਰਵਾਰ ਨੂੰ ਕੈਨੇਡਾ ਪਹੁੰਚ ਗਏ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ।  ਇਹ ਪਰਿਵਾਰ ਪਾਕਿਸਤਾਨ ਤੋਂ ਲੰਡਨ ਅਤੇ ਫਿਰ ਲੰਡਨ ਤੋਂ ਟੋਰਾਂਟੋ ਪੁੱਜਾ। ਬਾਇਲ ਨੇ ਹਵਾਈ ਜਹਾਜ਼ 'ਚ ਇਕ ਲਿਖਤੀ ਬਿਆਨ ਦਿੱਤਾ । ਇਸ ਵਿੱਚ ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ''ਅਲੱਗ ਅਤੇ ਪੱਕੇ ਸੰਕਲਪ ਵਾਲਾ ਹੈ ।'' ਕੋਲਮੈਨ ਅਤੇ ਬਾਇਲ ਨੂੰ ਬੁੱਧਵਾਰ ਨੂੰ ਆਜ਼ਾਦ ਕਰਵਾਇਆ ਗਿਆ । ਬਾਇਲ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਉਸ ਦੀ ਪਤਨੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਇਕ ਬੱਚੇ ਨੂੰ ਮਾਰ ਦਿੱਤਾ ਗਿਆ। ਅਫਗਾਨਿਸਤਾਨ ਵਿਚ ਪੰਜ ਸਾਲ ਪਹਿਲਾਂ ਇੱਕ 'ਬੈਕ ਪੈਕਿੰਗ ਟਰਿਪ'  ਦੌਰਾਨ ਤਾਲਿਬਾਨ ਵਲੋਂ ਜੁੜੇ ਇੱਕ ਅੱਤਵਾਦੀ ਨੈੱਟਵਰਕ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ । ਉਸ ਸਮੇਂ ਕੋਲਮੈਨ ਗਰਭਵਤੀ ਸੀ । ਕੋਲਮੈਨ ਸਟੀਵਟਰਸ ਟਾਊਨ ਦੇ ਪੇਂਸਿਲਵੇਨਿਆ ਦੀ ਰਹਿਣ ਵਾਲੀ ਹੈ , ਜਦੋਂ ਕਿ ਬਾਇਲ ਕੈਨੇਡੀਅਨ ਹਨ । ਇਹ ਪਰਿਵਾਰ ਏਅਰ ਕੈਨੇਡਾ ਦੇ ਜਹਾਜ਼ ਰਾਹੀਂ ਲੰਡਨ ਤੋਂ ਟੋਰਾਂਟੋ ਪੁੱਜਿਆ। ਯਾਤਰਾ ਦੌਰਾਨ ਉਹ ਬਿਜ਼ਨੈੱਸ ਕਲਾਸ ਕੈਬਨ ਵਿਚ ਬੈਠੇ ਸਨ। ਜਹਾਜ਼ 'ਚ ਬੈਠੇ ਇਸ ਪਰਿਵਾਰ ਨੂੰ ਇਕ ਪੱਤਰਕਾਰ ਨੇ ਪਛਾਣ ਲਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਜਹਾਜ਼ ਵਿੱਚ ਉਨ੍ਹਾਂ ਦੇ ਨਾਲ ਸਨ ।ਬਾਇਲ ਨੇ ਲਿਖਿਆ, ''ਭਗਵਾਨ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦ੍ਰਿੜ ਸੰਕਲਪ ਦਿੱਤਾ ਹੈ ।'' 

PunjabKesari
ਬਾਇਲ ਨੇ ਕਿਹਾ ਕਿ ਉਨ੍ਹਾਂ ਦੇ ਇਕ ਬੱਚੇ ਦੀ ਸਿਹਤ ਠੀਕ ਨਹੀਂ ਹੈ । ਪਾਕਿਸਤਾਨੀ ਅਧਿਕਾਰੀਆਂ ਨੇ ਜਦੋਂ ਉਨ੍ਹਾਂ ਨੂੰ ਰਿਹਾਅ ਕਰਵਾਇਆ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਬੀਮਾਰ ਬੱਚੇ ਨੂੰ ਜ਼ਿੱਦ ਕਰਕੇ ਖਾਣਾ ਖਿਲਾਇਆ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰਿਆ ਨੇ ਦੱਸਿਆ ਕਿ ਪਾਕਿਸਤਾਨ ਦੀ ਛਾਪੇਮਾਰੀ ਵਿਚ ਇਹ ਪਰਿਵਾਰ ਬਚਾਇਆ ਗਿਆ । ਇਹ ਛਾਪੇਮਾਰੀ ਅਮਰੀਕਾ ਦੀ ਖੁਫਿਆ ਜਾਣਕਾਰੀ ਦੇ ਆਧਾਰ ਉੱਤੇ ਕੀਤੀ ਗਈ ਸੀ ਅਤੇ ਇਸ ਤੋਂ ਸਾਫ ਹੁੰਦਾ ਹੈ ਕਿ ਜਦੋਂ ਵਾਸ਼ਿੰਗਟਨ ਸੂਚਨਾਵਾਂ ਸਾਂਝੀਆਂ ਕਰੇਗਾ ਤਦ ਪਾਕਿਸਤਾਨ ਵੀ ''ਸਾਂਝੇ ਵੈਰੀ'' ਦੇ ਖਿਲਾਫ ਕਾਰਵਾਈ ਕਰੇਗਾ । ਅਮਰੀਕੀ ਅਧਿਕਾਰੀ ਲੰਬੇ ਸਮੇਂ ਤੋਂ ਪਾਕਿਸਤਾਨ ਉੱਤੇ ਹੱਕਾਨੀ ਨੈੱਟਵਰਕ ਵਰਗੇ ਸਮੂਹਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ । ਇਸ ਸਮੂਹ ਨੇ ਹੀ ਬਾਇਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੰਧਕ ਬਣਾਇਆ ਸੀ । ਨਾਮ ਨਾ ਦੱਸਣ ਦੀ ਸ਼ਰਤ 'ਤੇ ਇਕ ਅਮਰੀਕੀ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੂੰ ਕਾਰਵਾਈ ਯੋਗ ਸੂਚਨਾ ਮਿਲੀ ਸੀ ਜੋ ਉਸ ਨੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨੂੰ ਦਿੱਤੀ । ਉਨ੍ਹਾਂ ਨੂੰ ਕਾਰਵਾਈ ਕਰਨ ਅਤੇ ਬੰਧਕਾਂ ਨੂੰ ਰਿਹਾਅ ਕਰਾਉਣ ਲਈ ਕਿਹਾ ਗਿਆ । ਪਾਕਿਸਤਾਨੀ ਅਧਿਕਾਰੀਆਂ ਨੇ ਅਜਿਹਾ ਹੀ ਕੀਤਾ ।  ਅੱਤਵਾਦੀਆਂ ਨੂੰ ਸ਼ਰਣ ਦੇਣ ਨੂੰ ਲੈ ਕੇ ਪਾਕਿਸਤਾਨ ਉੱਤੇ ਡੂੰਘੀ ਨਰਾਜ਼ਗੀ ਪ੍ਰਗਟ ਕਰ ਚੁੱਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ''ਖੇਤਰ ਵਿਚ ਸੁਰੱਖਿਆ ਪ੍ਰਦਾਨ ਕਰਨ ਲਈ ਅਤੇ ਹੋਰ ਕਦਮ ਚੁੱਕਣ ਦੀ ਪਾਕਿਸਤਾਨ ਦੀ ਇੱਛਾ' ਨੂੰ ਲੈ ਕੇ ਵੀਰਵਾਰ ਨੂੰ ਉਸ ਦੀ ਸਿਫਤ ਕੀਤੀ ।


Related News