ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਕੈਨੇਡੀਅਨ : PM ਟਰੂਡੋ

03/13/2020 11:50:44 PM

ਓਟਾਵਾ - ਕੋਰੋਨਾਵਾਇਰਸ ਜਿਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ ਅਤੇ ਹੁਣ ਤੱਕ ਇਸ ਦੀ ਲਪੇਟ ਵਿਚ ਕਈ ਆਮ ਲੋਕ ਅਤੇ ਨੇਤਾ ਆ ਚੁੱਕੇ ਹਨ। ਸ਼ੁੱਕਰਾਵਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਕੋਰੋਨਾਵਾਇਰਸ ਦੀ ਰਿਪੋਰਟ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਉਥੇ ਹੀ ਪ੍ਰਧਾਨ ਮੰਤਰੀ ਟਰੂਡੋ ਘਰ ਬੈਠ ਕੇ ਹੀ ਆਪਣਾ ਸਾਰਾ ਕੰਮ ਕਰਨਗੇ। ਉਥੇ ਹੀ ਸ਼ੁੱਕਰਵਾਰ ਸਵੇਰੇ ਪੀ. ਐਮ. ਜਸਟਿਨ ਟਰੂਡੋ ਨੇ ਇਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਪਹਿਲਾਂ ਆਖਿਆ ਕਿ ਮੇਰੀ ਪਤਨੀ ਸੋਫੀ ਕੋਵਿਡ-19 ਤੋਂ ਪੀਡ਼ਤ ਪਾਈ ਗਈ ਹੈ ਅਤੇ ਉਸ ਨੂੰ ਕਰੀਬ 14 ਦਿਨਾਂ ਲਈ ਵੱਖਰਾ ਰੱਖਿਆ ਜਾਵੇਗਾ।

PunjabKesari

ਪ੍ਰੈਸ ਕਾਨਫਰੰਸ ਵਿਚ ਆਪਣੇ ਲੋਕਾਂ ਨੂੰ ਸੁਚੇਤ ਕਰਦੇ ਹੋਇਆ ਆਖਿਆ ਕਿ ਉਹ ਅੰਤਰਰਾਸ਼ਟਰੀ ਯਾਤਰਾਵਾਂ ਨਾ ਕਰਨ ਅਤੇ ਇਸ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ। ਅਸੀਂ ਅੰਤਰਰਾਸ਼ਟਰੀ ਉਡਾਣਾਂ ਲਈ ਥੋਡ਼ੇ ਏਅਰਪੋਰਟ ਚਾਲੂ ਰੱਖਾਂਗੇ, ਜਿਸ ਨਾਲ ਉਡਾਣਾਂ ਪੂਰੀ ਤਰ੍ਹਾਂ ਨਾਲ ਬੰਦ ਨਾ ਹੋਣ। ਇਸ ਨਾਲ ਅਸੀਂ ਆਪਣੇ ਕੈਨੇਡਾ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖ ਪਾਵਾਂਗੇ। ਸਾਇੰਸਦਾਨਾਂ ਨਾਲ ਗੱਲਬਾਤ ਕਰਕੇ ਇਸ ਵਾਇਰਸ ਦੀ ਰੋਕਥਾਮ ਲਈ ਹਰ ਇਕ ਕਦਮ ਚੁੱਕਾਂਗੇ ਤਾਂ ਜੋ ਅਸੀਂ ਆਪਣੇ ਕੈਨੇਡੀਅਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇ ਸਕੀਏ।

PunjabKesari

ਉਥੇ ਹੀ ਇਕ ਰੇਡੀਓ ਕੈਨੇਡਾ ਮਾਂਟਰੀਅਲ ਦੇ ਸਵੇਰ ਦੇ ਸ਼ੋਅ ਵਿਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਕਿ ਸਰਕਾਰ ਕਿਸੇ ਵੀ ਵਿਚਾਰਾਂ ਦਾ ਰਾਹ ਬੰਦ ਨਹੀਂ ਕਰ ਰਹੀ ਅਤੇ ਦਿਨ ਪ੍ਰਤੀ ਦਿਨ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਕੈਨੇਡੀਅਨ ਸਰਹੱਦ ਨੂੰ ਬੰਦ ਕਰਨ ਬਾਰੇ ਟਰੂਡੋ ਨੇ ਆਖਿਆ ਕਿ ਅਸੀਂ ਇਸ ਦਿਨ ਪ੍ਰਤੀ ਦਿਨ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਵਾਂਗੇ। ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾਵਾਇਰਸ ਨਾਲ 1 ਦੀ ਮੌਤ ਹੋਈ ਹੈ ਅਤੇ ਕਰੀਬ 150 ਲੋਕ ਇਸ ਵਾਇਰਸ ਕਾਰਨ ਪ੍ਰਭਾਵਿਤ ਹੋਏ ਹਨ।


Khushdeep Jassi

Content Editor

Related News