ਕੈਨੇਡੀਅਨ PM ਟਰੂਡੋ ਨੇ ਕੀਤੀ ਵਿਵਾਦਿਤ ਟਿੱਪਣੀ, ਹਿੰਦੂਆਂ ਦੇ ਸਵਾਸਤਿਕ ਨੂੰ ਦੱਸਿਆ ਨਫਰਤ ਫੈਲਾਉਣਾ ਵਾਲਾ

Monday, Nov 06, 2023 - 12:54 PM (IST)

ਕੈਨੇਡੀਅਨ PM ਟਰੂਡੋ ਨੇ ਕੀਤੀ ਵਿਵਾਦਿਤ ਟਿੱਪਣੀ, ਹਿੰਦੂਆਂ ਦੇ ਸਵਾਸਤਿਕ ਨੂੰ ਦੱਸਿਆ ਨਫਰਤ ਫੈਲਾਉਣਾ ਵਾਲਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਤਾਜ਼ਾ ਵਿਵਾਦ ਵਿੱਚ ਉਨ੍ਹਾਂ ਨੇ ਹਿੰਦੂਆਂ ਦੇ ਸਵਾਸਤਿਕ ਚਿੰਨ੍ਹ ਨੂੰ ਨਫ਼ਰਤ ਫੈਲਾਉਣ ਵਾਲਾ ਕਰਾਰ ਦਿੱਤਾ ਹੈ। ਟਰੂਡੋ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਸੰਸਦ ਨੇੜੇ ਨਫ਼ਰਤ ਦੇ ਚਿੰਨ੍ਹ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।

ਇਕ ਟਵੀਟ ਵਿਚ ਟਰੂਡੋ ਨੇ ਕਿਹਾ,“ਜਦੋਂ ਅਸੀਂ ਨਫ਼ਰਤ ਭਰੀ ਭਾਸ਼ਾ ਅਤੇ ਚਿੱਤਰਾਂ ਨੂੰ ਦੇਖਦੇ ਜਾਂ ਸੁਣਦੇ ਹਾਂ, ਤਾਂ ਸਾਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ,”। ਪਾਰਲੀਮੈਂਟ ਹਿੱਲ 'ਤੇ ਕਿਸੇ ਵੀ ਵਿਅਕਤੀ ਦੁਆਰਾ ਸਵਾਸਤਿਕ ਦਾ ਪ੍ਰਦਰਸ਼ਨ ਅਸਵੀਕਾਰਨਯੋਗ ਹੈ। ਕੈਨੇਡੀਅਨਾਂ ਨੂੰ ਸ਼ਾਂਤੀਪੂਰਵਕ ਇਕੱਠੇ ਹੋਣ ਦਾ ਅਧਿਕਾਰ ਹੈ, ਪਰ ਅਸੀਂ ਯਹੂਦੀ ਵਿਰੋਧੀ, ਇਸਲਾਮੋਫੋਬੀਆ ਜਾਂ ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ।”

PunjabKesari

ਸੋਸ਼ਲ ਮੀਡੀਆ 'ਤੇ ਲੋਕ ਇਸ ਟਵੀਟ ਲਈ ਟਰੂਡੋ ਦੀ ਆਲੋਚਨਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਵਾਸਤਿਕ ਚਿੰਨ੍ਹ ਸ਼ੁੱਧਤਾ ਦਾ ਪ੍ਰਤੀਕ ਹੈ, ਜਦੋਂ ਕਿ ਨਾਜ਼ੀ ਚਿੰਨ੍ਹ ਹੇਕੇਨਕ੍ਰੇਜ਼ ਨਫ਼ਰਤ ਦਾ ਪ੍ਰਤੀਕ ਹੈ। ਕੁਝ ਦਿਨ ਪਹਿਲਾਂ ਜਸਟਿਨ ਟਰੂਡੋ ਨੇ ਇੱਕ ਨਾਜ਼ੀ ਜੰਗੀ ਅਪਰਾਧੀ ਨੂੰ ਸੰਸਦ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਸੀ। ਇਸ ਤੋਂ ਬਾਅਦ ਹਰ ਪਾਸਿਓਂ ਆਲੋਚਨਾ ਹੋਈ, ਜਿਸ ਵਿਚ ਕੈਨੇਡਾ ਦੇ ਸਪੀਕਰ ਨੂੰ ਅਸਤੀਫਾ ਦੇਣਾ ਪਿਆ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀਆਂ ਨੂੰ ਮਿਲੇ ਸਭ ਤੋਂ ਵੱਧ ਗੋਲਡਨ ਵੀਜ਼ੇ, ਇਸ ਸਾਲ ਵੱਧ ਸਕਦੀ ਹੈ ਗਿਣਤੀ 

ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਸਿੱਖ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ 'ਤੇ ਕੈਨੇਡਾ ਦੀ ਸੰਸਦ 'ਚ ਬੇਬੁਨਿਆਦ ਦੋਸ਼ ਲਗਾਏ ਹਨ। ਉਦੋਂ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਟਰੂਡੋ ਦਾ ਝੁਕਾਅ ਭਾਰਤ ਖ਼ਿਲਾਫ਼ ਕੰਮ ਕਰ ਰਹੇ ਖਾਲਿਸਤਾਨ ਪੱਖੀ ਅੱਤਵਾਦੀਆਂ ਵੱਲ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਲੰਬੇ ਸਮੇਂ ਤੋਂ ਹਿੰਦੂ ਚਿੰਨ੍ਹ ਸਵਾਸਤਿਕ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਅਜੇ ਤੱਕ ਉਹ ਇਸ 'ਤੇ ਕੋਈ ਫ਼ੈਸਲਾ ਨਹੀਂ ਲੈ ਸਕੇ ਹਨ। ਇਸ ਸਬੰਧੀ ਇੱਕ ਬਿੱਲ ਕੈਨੇਡਾ ਦੀ ਸੰਸਦ ਵਿੱਚ ਵੀ ਪੇਸ਼ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News