ਜਸਟਿਨ ਟਰੂਡੋ ਨੇ ਭੰਗ ਕੀਤੀ ਕੈਨੇਡੀਅਨ ਸੰਸਦ, ਚੋਣ ਮੁਹਿੰਮ ਸ਼ੁਰੂ

09/12/2019 2:48:32 AM

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਕੈਨੇਡਾ 'ਚ ਜਸਟਿਨ ਟਰੂਡੋ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੈਨੇਡਾ 'ਚ ਇਸ ਵਾਰ ਦੀਆਂ ਚੋਣਾਂ ਦੇ ਕੇਂਦਰ ਦੇਸ਼ ਦੀ ਤਾਕਤ, ਅਰਥ ਵਿਵਸਥਾ ਅਤੇ ਜਲਵਾਯੂ ਪਰਿਵਰਤਨ ਜਿਹੇ ਮੁੱਦਿਆਂ ਚਰਚਾ 'ਚ ਰਹਿਣਗੇ। ਇਸ ਫੈਸਲੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧ 'ਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ।

ਚੋਣ ਕੈਂਪੇਨ ਦੇ ਰਸਮੀ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਦੇ ਲੋਕ ਇਕ ਵਾਰ ਫਿਰ ਦੇਸ਼ ਲਈ ਵੋਟ ਕਰਨਗੇ। ਅਜਿਹੇ ਦੇਸ਼ ਲਈ, ਜਿਹੋ ਜਿਹੇ ਦੇਸ਼ 'ਚ ਉਹ ਰਹਿਣਾ ਚਾਹੁੰਦੇ ਹਨ। ਗਵਰਨਰ ਜਨਰਲ ਜੂਲੀ ਪੈਲੇਟ ਦੇ ਆਵਾਸ ਰਿਡਚੂ ਹਾਲ ਦੇ ਬਾਹਰ ਜਸਟਿਨ ਟਰੂਡੋ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਅਸੀਂ ਪਿਛਲੇ 4 ਸਾਲਾਂ 'ਚ ਅਸੀਂ ਇਕੱਠੇ ਬਹੁਤ ਕੰਮ ਕੀਤਾ ਹੈ। ਪਰ ਸੱਚ ਇਹ ਹੈ ਕਿ ਇਹ ਅਜੇ ਸ਼ੁਰੂਆਤ ਹੈ। ਹੁਣ ਕੈਨੇਡਾ ਨੂੰ ਬਣਾਉਣ ਲਈ ਲੋਕਾਂ ਕੋਲ ਮੌਕਾ ਹੈ। ਕੀ ਅਸੀਂ ਅਤੀਤ ਦੀਆਂ ਅਸਫਲ ਨੀਤੀਆਂ 'ਤੇ ਵਾਪਸ ਜਾਵਾਂਗੇ ਜਾਂ ਕੀ ਅਸੀਂ ਅੱਗੇ ਵਧਣਾ ਜਾਰੀ ਰੱਖਾਂਗੇ।

2015 'ਚ ਕੈਨੇਡਾ 'ਚ ਆਮ ਚੋਣਾਂ ਹੋਈਆਂ ਉਦੋਂ ਜਸਟਿਨ ਟਰੂਡੋ ਇਕ ਨਵੇਂ ਨੇਤਾ ਸਨ ਅਤੇ ਉਨ੍ਹਾਂ ਕੋਲ ਸਿਆਸੀ ਅਨੁਭਵ ਨਹੀਂ ਸੀ। ਹੁਣ ਉਹ ਮਾਹਿਰ ਹੋ ਗਏ ਹਨ ਨਾਲ ਹੀ ਉਨ੍ਹਾਂ ਨੂੰ ਚੋਣਾਂ 'ਚ ਕੜੀ ਟੱਕਰ ਮਿਲਣ ਵਾਲੀ ਹੈ। ਉਨ੍ਹਾਂ ਦੇ ਵਿਰੋਧੀ ਧਿਰ 'ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡ੍ਰਿਊ ਸ਼ੀਅਰ ਹਨ। ਐਂਡ੍ਰਿਊ ਸ਼ੀਅਰ ਇਸ ਤੋਂ ਕੈਨੇਡਾ ਦੇ ਹਾਊਸ ਆਫ ਕਾਮਨਸ 'ਚ ਸਭ ਤੋਂ ਯੁਵਾ ਸਪੀਕਰ ਰਹਿ ਚੁੱਕੇ ਹਨ। ਸ਼ੀਅਰ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸੰਭਾਲ ਚੁੱਕੇ ਹਨ। ਇਸ ਤੋਂ ਇਲਾਵਾ ਫੈਡਰਲ ਸਿਆਸਤ 'ਚ ਇਕ ਚਿਹਰਾ ਜਗਮੀਤ ਸਿੰਘ ਦਾ ਵੀ ਹੈ, ਜਿਨਾਂ ਦੀ ਉਮੀਰ ਸਿਰਫ 40 ਸਾਲ ਹੈ।


Khushdeep Jassi

Content Editor

Related News