ਅਮਰੀਕਾ ਦੀ ਉਪ ਰਾਸ਼ਟਰਪਤੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲ

Tuesday, Feb 02, 2021 - 10:52 AM (IST)

ਵਾਸ਼ਿੰਗਟਨ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕੀਤੀ ਅਤੇ ਆਰਥਿਕ ਤੇ ਰਣਨੀਤਕ ਸਾਂਝੀਦਾਰ ਦੇ ਰੂਪ ਵਿਚ ਕੈਨੇਡਾ ਨੂੰ ਅਮਰੀਕਾ ਦਾ ਮਹੱਤਪੂਰਣ ਸਾਥੀ ਦੱਸਿਆ ਹੈ। 

ਹੈਰਿਸ ਨੇ ਉਰ ਰਾਸ਼ਟਰਪਤੀ ਬਣਨ ਦੇ ਬਾਅਦ ਪਹਿਲੀ ਵਾਰ ਕਿਸੇ ਦੂਜੇ ਦੇਸ਼ ਦੇ ਨੇਤਾ ਨਾਲ ਫ਼ੋਨ 'ਤੇ ਗੱਲ ਕੀਤੀ। ਵ੍ਹਾਈਟ ਹਾਊਸ ਨੇ ਗੱਲਬਾਤ ਦਾ ਬਿਓਰਾ ਦਿੰਦੇ ਹੋਏ ਕਿਹਾ ਕਿ ਉਪ ਰਾਸ਼ਟਰਪਤੀ ਨੇ ਕੈਨੇਡਾ ਨੂੰ ਅਮਰੀਕਾ ਦਾ ਇਕ ਮਹੱਤਵਪੂਰਣ ਆਰਥਿਕ ਤੇ ਰਣਨੀਤਕ ਸਾਂਝੀਦਾਰ ਦੱਸਿਆ ਹੈ। ਉਨ੍ਹਾਂ ਕੋਰੋਨਾ ਨਾਲ ਨਜਿੱਠਣ ਲਈ ਕੈਨੇਡਾ ਨਾਲ ਕੰਮ ਕਰਨ ਦੀ ਇੱਛਾ ਵੀ ਸਾਂਝੀ ਕੀਤੀ ਹੈ। 

ਹੈਰਿਸ ਨੇ ਚੀਨ ਵਲੋਂ ਗ਼ਲਤ ਤਰੀਕੇ ਨਾਲ ਹਿਰਾਸਤ ਵਿਚ ਲਏ ਕੈਨੇਡਾ ਦੇ ਦੋ ਨਾਗਰਿਕਾਂ ਦੇ ਮੁੱਦੇ 'ਤੇ ਵੀ ਕੈਨੇਡਾ ਨਾਲ ਇਕਜੁੱਟਤਾ ਸਾਂਝੀ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਉਨ੍ਹਾਂ ਦੀ ਰਿਹਾਈ ਲਈ ਹਰ ਕੋਸ਼ਿਸ਼ ਕਰੇਗਾ। ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੰਪਰਕ ਵਿਚ ਰਹਿਣ ਅਤੇ ਦੋ-ਪੱਖੀ ਸਬੰਧਾਂ ਦੇ ਵਿਸਥਾਰ ਲਈ ਸਾਰੇ ਤਰ੍ਹਾਂ ਦੇ ਕਦਮ 'ਤੇ ਸਹਿਮਤ ਹੋਏ ਹਨ। 


Lalita Mam

Content Editor

Related News