ਕੈਨੇਡੀਅਨ ਵਿਅਕਤੀ ਦੀਆਂ ਇਕੱਠੀਆਂ ਲੱਗੀਆਂ ਦੋ ਲਾਟਰੀਆਂ, ਪਲਾਂ ''ਚ ਹੋ ਗਿਆ ਮਾਲੋ-ਮਾਲ

10/21/2020 11:56:36 AM

ਅਲਬਰਟਾ- ਕੋਰੋਨਾ ਸੰਕਟ ਕਾਲ ਦੌਰਾਨ ਰੋਜ਼ਾਨਾ ਬੁਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ ਪਰ ਬੀਤੇ ਦਿਨੀਂ ਇਕ ਕੈਨੇਡੀਅਨ ਵਿਅਕਤੀ ਦੀ 5.39 ਮਿਲੀਅਨ ਡਾਲਰ ਦੀ ਲਾਟਰੀ ਲੱਗਣੀ ਦੀ ਚੰਗੀ ਖ਼ਬਰ ਸੁਣਨ ਨੂੰ ਮਿਲੀ। ਅਲਬਰਟਾ ਦੇ ਰਹਿਣ ਵਾਲੇ ਐਂਡਰੀਊ ਬੁਰਕੇ ਨੇ ਦੱਸਿਆ ਕਿ ਉਸ ਨੇ ਲਾਟਰੀ ਦੀਆਂ ਦੋ ਟਿਕਟਾਂ ਖਰੀਦੀਆਂ ਸਨ ਤੇ ਉਸ ਦੀਆਂ ਦੋਵੇਂ ਟਿਕਟਾਂ ਨਿਕਲ ਆਈਆਂ ਤੇ ਉਹ ਦੋਹਰੀ ਲਾਟਰੀ ਦਾ ਜੇਤੂ ਬਣ ਗਿਆ ਹੈ।

ਉਸ ਨੂੰ ਕੈਨੇਡੀਅਨ ਕਰੰਸੀ ਦੇ 5 ਮਿਲੀਅਨ ਡਾਲਰ ਦਾ ਇਨਾਮ ਮਿਲਿਆ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਇਕੋ ਨੰਬਰ ਦੀਆਂ ਟਿਕਟ ਖਰੀਦਦਾ ਰਿਹਾ ਤੇ ਹੁਣ ਉਸ ਦੀ ਕਿਸਮਤ ਖੁੱਲ੍ਹ ਗਈ ਹੈ। ਉਸ ਨੇ ਦੱਸਿਆ ਕਿ ਉਸ ਨੇ 16 ਅਕਤੂਬਰ ਨੂੰ ਅਚਾਨਕ ਇਕੋ ਨੰਬਰ ਦੀਆਂ ਦੋ ਟਿਕਟਾਂ ਖਰੀਦੀਆਂ ਸਨ ਤੇ ਦੋਵੇਂ ਦਾ ਢਾਈ-ਢਾਈ ਲੱਖ ਡਾਲਰ ਦਾ ਇਨਾਮ ਉਸ ਨੇ ਜਿੱਤਿਆ ਤੇ ਹੁਣ ਉਹ 5 ਲੱਖ ਡਾਲਰ ਦਾ ਜੇਤੂ ਬਣ ਚੁੱਕਾ ਹੈ। 

ਉਸ ਨੇ ਆਪਣੀ ਪਤਨੀ ਨੂੰ ਡਿਨਰ 'ਤੇ ਸੱਦਿਆ ਤੇ ਕਿਹਾ ਕਿ ਤੁਹਾਡੇ ਪਿਤਾ ਚਾਹੁੰਦੇ ਸੀ ਕਿ ਉਹ ਤੁਹਾਡਾ ਵਿਆਹ ਕਿਸੇ ਲੱਖ ਪਤੀ ਨਾਲ ਕਰਵਾਉਣ ਤੇ ਅੱਜ ਉਸ ਦਾ ਪਤੀ 5 ਲੱਖ ਡਾਲਰ ਦਾ ਜੇਤੂ ਬਣ ਗਿਆ ਹੈ। ਉਸ ਨੇ ਕਿਹਾ ਕਿ ਉਹ ਯਕੀਨ ਨਹੀਂ ਕਰ ਸਕਦਾ ਕਿ ਉਹ ਅੱਜ ਸਭ ਕੁਝ ਖਰੀਦਣ ਦੇ ਯੋਗ ਹੋ ਗਿਆ ਹੈ। 


Lalita Mam

Content Editor Lalita Mam