ਕੈਨੇਡਾ ਦੀ ਚਰਚ 'ਚ ਹੋਈ ਗੋਲੀਬਾਰੀ, ਇਕ ਵਿਅਕਤੀ ਦੀ ਮੌਤ
Monday, Apr 15, 2019 - 12:06 PM (IST)

ਟੋਰਾਂਟੋ,(ਭਾਸ਼ਾ)— ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਲਮਨ ਆਰਮ ਇਲਾਕੇ ਦੀ ਇਕ ਚਰਚ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੇਰ ਰਾਤ ਇਕ 25 ਸਾਲਾ ਵਿਅਕਤੀ ਨੇ ਚਰਚ ਆਫ ਕ੍ਰਾਈਸਟ 'ਚ ਇਕ ਪ੍ਰੋਗਰਾਮ ਦੌਰਾਨ ਦਾਖਲ ਹੋ ਕੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ।
ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਪੀੜਤਾਂ 'ਚੋਂ ਇਕ ਨੂੰ ਪਹਿਲਾਂ ਤੋਂ ਜਾਣਦਾ ਸੀ ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਕਿਸੇ ਧਾਰਮਿਕ ਕਾਰਣ ਕਰਕੇ ਹਮਲਾ ਕੀਤਾ ਜਾਂ ਕਿਸੇ ਹੋਰ ਵਜ੍ਹਾ ਨਾਲ। ਮ੍ਰਿਤਕ 78 ਸਾਲਾ ਬਜ਼ੁਰਗ ਸੀ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।