ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ

Wednesday, Oct 25, 2023 - 10:52 AM (IST)

ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ

ਬੀਜਿੰਗ (ਏਜੰਸੀ) : ਭਾਰਤ ਨਾਲ ਚੱਲ ਰਹੇ ਵਿਵਾਦ ਦਰਮਿਆਨ ਕੈਨੇਡਾ ਹੁਣ ਚੀਨ ਨਾਲ ਉਲਝਦਾ ਨਜ਼ਰ ਆ ਰਿਹਾ ਹੈ। ਦਰਅਸਲ ਚੀਨ ਦੇ ਵਿਦੇਸ਼ ਮੰਤਰਾਲਾ ਦੀ ਮਹਿਲਾ ਬੁਲਾਰਾ ਮਾਓ ਨਿੰਗ ਨੇ ਮੰਗਲਵਾਰ ਨੂੰ ਕੈਨੇਡਾ ਨੂੰ ਤੱਥਾਂ ਅਤੇ ਸੱਚਾਈ ਦਾ ਸਤਿਕਾਰ ਕਰਨ ਅਤੇ "ਚੀਨ ਨਾਲ ਸਬੰਧਤ ਝੂਠ" ਨੂੰ ਫੈਲਾਉਣਾ ਬੰਦ ਕਰਨ ਦੀ ਅਪੀਲ ਕੀਤੀ ਹੈ। ਇਕ ਪਾਸੇ ਕੈਨੇਡਾ ਵੱਖਵਾਦੀ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ ਨਾਲ ਉਲਝਿਆ ਪਿਆ ਹੈ ਅਤੇ ਹੁਣ ਚੀਨ ਨੇ ਵੀ ਕੈਨੇਡਾ ਨੂੰ ਆਪਣੇ ਦੇਸ਼ ਖ਼ਿਲਾਫ਼ ਝੂਠ ਫੈਲਾਉਣ 'ਤੇ ਝਾੜ ਪਾਈ ਹੈ।

ਇਹ ਵੀ ਪੜ੍ਹੋ: ਗੋਲੀਬਾਰੀ ਨਾਲ ਦਹਿਲਿਆ ਕੈਨੇਡਾ, 3 ਬੱਚਿਆਂ ਸਮੇਤ 5 ਹਲਾਕ

ਚੀਨ ਦੀ ਰਾਜਧਾਨੀ ਬੀਜਿੰਗ 'ਚ ਮੰਗਲਵਾਰ ਨੂੰ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਮਾਓ ਨੇ ਕਿਹਾ ਕਿ ਅਜਿਹੇ 'ਝੂਠ' ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ। ਨਿੰਗ ਨੇ ਇਹ ਟਿੱਪਣੀਆਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਦੇ ਉਸ ਦਾਅਵੇ ਦੇ ਜਵਾਬ ਵਿੱਚ ਕੀਤੀਆਂ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਚੀਨ ਨਾਲ ਜੁੜੀ ਇੱਕ ਸੰਸਥਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਹੋਰ ਸੀਨੀਅਰ ਅਧਿਕਾਰੀਆਂ ਅਤੇ ਸੰਸਦ ਮੈਂਬਰਾਂ ਨਾਲ ਸਬੰਧਤ ਜਾਣਕਾਰੀ ਟਿੱਪਣੀਆਂ ਅਤੇ "ਡੀਪਫੇਕ" ਵੀਡੀਓਜ਼ ਰਾਹੀਂ ਆਨਲਾਈਨ ਫੈਲਾ ਰਹੀ ਹੈ। ਮਾਓ ਨੇ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰਾਲਾ ਦਾ ਬਿਆਨ ਤੱਥਾਂ ਦੀ ਗਲਤ ਪੇਸ਼ਕਾਰੀ ਹੈ।

ਇਹ ਵੀ ਪੜ੍ਹੋ: ਗਾਜ਼ਾ 'ਚ 24 ਘੰਟਿਆਂ 'ਚ ਮਾਰੇ ਗਏ 700 ਲੋਕ, ਕੈਨੇਡਾ, US ਤੇ UN ਨੇ ਜੰਗ 'ਚ 'ਮਨੁੱਖੀ ਵਿਰਾਮ' ਦੀ ਕੀਤੀ ਅਪੀਲ

ਉਨ੍ਹਾਂ ਕਿਹਾ, "ਕੈਨੇਡਾ ਦੇ ਵਿਦੇਸ਼ ਮੰਤਰਾਲਾ ਦਾ ਬਿਆਨ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ ਅਤੇ ਬਹੁਤ ਗੁੰਮਰਾਹਕੁੰਨ ਹੈ, ਜੋ ਚੀਨ 'ਤੇ ਮਨਘੜਤ ਦੋਸ਼ ਲਗਾਉਂਦਾ ਹੈ। ਚੀਨ (ਕੈਨੇਡੀਅਨ ਵਿਦੇਸ਼ ਮੰਤਰੀ ਦੇ ਬਿਆਨ) ਦੀ ਸਖ਼ਤ ਨਿੰਦਾ ਵਿਰੋਧ ਕਰਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਕੈਨੇਡੀਅਨ ਪੱਖ ਨੇ ਪਿਛਲੇ ਕੁਝ ਸਮੇਂ ਤੋਂ, ਕਈ ਮੌਕਿਆਂ 'ਤੇ ਚੀਨ 'ਤੇ ਆਪਣੇ ਰਾਜਨੇਤਾਵਾਂ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਦਾ ਝੂਠਾ ਦੋਸ਼ ਲਗਾਇਆ ਹੈ, ਪਰ ਕਦੇ ਵੀ ਇਸ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿਖਾਇਆ। ਇਹ ਕੈਨੇਡੀਅਨ ਪੱਖ ਹੈ ਜੋ ਗਲਤ ਜਾਣਕਾਰੀ ਫੈਲਾ ਰਿਹਾ ਹੈ। ਅਸੀਂ ਕੈਨੇਡੀਅਨ ਪੱਖ ਨੂੰ ਤੱਥਾਂ ਅਤੇ ਸੱਚਾਈ ਦਾ ਸਤਿਕਾਰ ਕਰਨ, ਚੀਨ ਨਾਲ ਸਬੰਧਤ ਝੂਠ ਫੈਲਾਉਣਾ ਬੰਦ ਕਰਨ ਅਤੇ ਅਜਿਹੇ ਸ਼ਬਦਾਂ ਅਤੇ ਕੰਮਾਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ ਜੋ ਚੀਨ-ਕੈਨੇਡਾ ਸਬੰਧਾਂ ਦੇ ਮਾਹੌਲ ਨੂੰ ਜ਼ਹਿਰੀਲਾ ਕਰਨਗੇ ਅਤੇ ਦੁਵੱਲੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣਗੇ।

ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ’ਚ ਮਿਲੇ ਚਚੇਰੇ ਭੈਣ-ਭਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News