ਅਧਿਐਨ ''ਚ ਦਾਅਵਾ, ਗਰਮੀ ਤੇ ਨਮੀ ''ਚ ਵੀ ਨਹੀਂ ਰੁਕੇਗਾ ਕੋਵਿਡ-19 ਦਾ ਕਹਿਰ

05/08/2020 6:37:46 PM

ਟੋਰਾਂਟੋ (ਭਾਸ਼ਾ): ਇਕ ਗਲੋਬਲ ਅਧਿਐਨ ਦੇ ਮੁਤਾਬਕ ਤਾਪਮਾਨ ਅਤੇ ਅਕਸ਼ਾਂਸ ਕੋਵਿਡ-19 ਦੇ ਪ੍ਰਸਾਰ ਦੇ ਨਾਲ ਸਬੰਧਤ ਨਹੀਂ ਹਨ।ਗਰਮੀ ਅਤੇ ਨਮੀ ਕੋਵਿਡ-19 ਦਾ ਕੁਝ ਨਹੀਂ ਵਿਗਾੜ ਪਾਉਣਗੇ। ਗਰਮ ਮੌਸਮ ਵਿਚ ਵੀ ਕੋਰੋਨਾਵਾਇਰਸ ਖਤਮ ਹੋਣ ਵਾਲਾ ਨਹੀਂ ਹੈ। ਇਹ ਇੰਝ ਹੀ ਦੁਨੀਆ ਭਰ ਵਿਚ ਕਹਿਰ ਵਰ੍ਹਾਉਂਦਾ ਰਹੇਗਾ। ਇਸ ਅਧਿਐਨ ਵਿਚ 144 ਦੇਸ਼ ਸ਼ਾਮਲ ਸਨ। 144 ਦੇਸ਼ਾਂ ਦੇ ਭੂ-ਰਾਜਨੀਤਿਕ ਖੇਤਰਾਂ ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਦੇ ਰਾਜਾਂ ਅਤੇ ਸੂਬਿਆਂ ਅਤੇ ਵਿਸ਼ਵ ਦੇ ਕਈ ਹੋਰ ਖੇਤਰਾਂ ਅਤੇ ਕੋਵਿਡ-19 ਦੇ ਕੁੱਲ 3,75,600 ਮਾਮਲਿਆਂ ਨੂੰ ਦੇਖਿਆ ਗਿਆ। ਇਸ ਵਿਚ ਮੁੱਖ ਰੂਪ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿਗਿਆਨੀ ਸ਼ਾਮਲ ਸਨ। ਇਹ ਅਧਿਐਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਵਿਚੋਂ ਚੀਨ, ਇਟਲੀ, ਈਰਾਨ ਅਤੇ ਦੱਖਣੀ ਕੋਰੀਆ ਨੂੰ ਹਟਾਇਆ ਗਿਆ ਹੈ ਕਿਉਂਕਿ ਇੱਥੇ ਜਾਂ ਮਾਮਲੇ ਬਹੁਤ ਜ਼ਿਆਦਾ ਹਨ ਜਾਂ ਫਿਰ ਬਹੁਤ ਘੱਟ।

ਕੈਨੇਡਾ ਦੇ ਸੈਂਟ ਮਾਈਕਲ ਹਸਪਤਾਲ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਰਿਸਰਚਰ ਪੀਟਰ ਜੂਨੀ ਨੇ ਦੱਸਿਆ ਕਿ ਸਾਡੀ ਸਟੱਡੀ ਵਿਚ ਕੋਰੋਨਾਵਾਇਰਸ ਨੂੰ ਰੋਕਣ ਲਈ ਦੁਨੀਆ ਭਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੀਮਾਰੀ ਦੇ ਫੈਲਣ ਅਤੇ ਰੋਕਥਾਮ ਦੀ ਦਰ ਕਿੰਨੀ ਹੈ। ਪੀਟਰ ਜੂਨੀ ਨੇ ਦੱਸਿਆ ਕਿ ਅਸੀਂ 7 ਮਾਰਚ ਤੋਂ 13 ਮਾਰਚ ਤੱਕ ਪੂਰੀ ਦੁਨੀਆ ਵਿਚ ਉੱਚਾਈ, ਤਾਪਮਾਨ, ਨਮੀ, ਬੰਦ ਸਕੂਲ, ਪਾਬੰਦੀਆਂ, ਸਾਮੂਹਿਕ ਆਯੋਜਨਾਂ ਨੂੰ ਇਨਫੈਕਸ਼ਨ ਨਾਲ ਜੋੜ ਕੇ ਵਿਸ਼ਲੇਸ਼ਣ ਕੀਤਾ ਤਾਂ ਪਤਾ ਚੱਲਿਆ ਕਿ ਗਰਮੀ ਅਤੇ ਨਮੀ ਦਾ ਇਸ ਵਾਇਰਸ ਦੀ ਰੋਕਥਾਮ ਨਾਲ ਕੋਈ ਸੰਬੰਧ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਮੁਸਲਿਮ ਵਿਰੋਧੀ ਪੋਸਟ ਕਾਰਨ ਹੁਣ ਕੈਨੇਡਾ 'ਚ ਭਾਰਤੀ ਨੇ ਗਵਾਈ ਨੌਕਰੀ

ਜੂਨੀ ਨੇ ਦੱਸਿਆ ਕਿ ਸਾਨੂੰ ਪਹਿਲਾਂ ਹੀ ਛੋਟੇ ਅਧਿਐਨ ਵਿਚ ਪਤਾ ਚੱਲਿਆ ਸੀ ਕਿ ਗਰਮੀ ਅਤੇ ਨਮੀ ਨਾਲ ਕੋਰੋਨਾਵਾਇਰਸ ਦੀ ਗਤੀ ਰੁਕੇਗੀ ਪਰ ਜਦੋਂ ਅਸੀਂ ਅਧਿਐਨ ਦਾ ਪੱਧਰ ਵਧਾਇਆ ਅਤੇ ਕਈ ਵਾਰ ਵੱਡੇ ਪੱਧਰ 'ਤੇ ਅਧਿਐਨ ਕੀਤਾ ਤਾਂ ਨਤੀਜੇ ਪਹਿਲਾਂ ਤੋਂ ਉਲਟ ਆਏ ਮਤਲਬ ਗਰਮੀ ਅਤੇ ਨਮੀ ਦਾ ਕੋਰੋਨਾ 'ਤੇ ਕੋਈ ਅਸਰ ਨਹੀਂ ਹੈ ਪਰ ਸਕੂਲ ਬੰਦ ਕਰਨਾ, ਸਮੂਹਿਕ ਆਯੋਜਨਾਂ 'ਤੇ ਪਾਬੰਦੀ ਅਤੇ ਸਮਾਜਿਕ ਦੂਰੀ ਕੰਮ ਆਏ। ਇਸ ਕਾਰਨ ਕੋਰੋਨਾਵਾਇਰਸ ਦਾ ਇਨਫੈਕਸ਼ਨ ਕਾਫੀ ਰੁੱਕਿਆ ਹੈ। ਇਸ ਅਧਿਐਨ ਨੂੰ ਕਰਨ ਵਾਲੇ ਦੂਜੇ ਖੋਜੀ ਪ੍ਰੋਫੈਸਰ ਡਿਯੋਨੀ ਜੇਸਿੰਕ ਨੇ ਕਿਹਾ ਕਿ ਗਰਮੀ ਦੇ ਮੌਸਮ ਨਾਲ ਕੋਰੋਨਾ ਡਰਨ ਵਾਲਾ ਨਹੀਂ ਹੈ। ਪ੍ਰੋਫੈਸਰ ਡਿਯੋਨੀ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਜੇਕਰ ਲੋਕ ਕੋਰੋਨਾਵਾਇਰਸ ਦੇ ਸਮੇਂ ਵਿਚ ਘਰਾਂ ਵਿਚ ਰਹਿਣ, ਸਮਾਜਿਕ ਦੂਰੀ ਅਤੇ ਹਾਈਜ਼ੀਨ ਦਾ ਪੂਰਾ ਖਿਆਲ ਰੱਖਣ। ਜਿੰਨਾ ਜ਼ਿਆਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇਗਾ ਦੁਨੀਆ ਉਨੀ ਹੀ ਸੁਰੱਖਿਅਤ ਰਹੇਗੀ ਅਤੇ ਇਸ 'ਤੇ ਰਹਿਣ ਵਾਲੇ ਇਨਸਾਨ ਵੀ।
 


Vandana

Content Editor

Related News