ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ

Thursday, Nov 19, 2020 - 12:06 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ

ਕੁਲਵਿੰਦਰ ਕੌਰ ਸੋਸਣ

ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਉਨ੍ਹਾਂ ਕਾਲਜਾਂ ਦੀ ਸੂਚੀ, ਜਿਨ੍ਹਾਂ ਦੀ ਕੋਰੋਨਾ ਅਹਿਤਿਆਤ ਯੋਜਨਾ ਨੂੰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ, ਹੁਣ ਅੱਪਡੇਟ ਕਰ ਦਿੱਤੀ ਗਈ ਹੈ। ਬਹੁਤ ਸਾਰੇ ਹੋਰ ਕਾਲਜ ਹੁਣ ਇਸ ਸੂਚੀ ‘ਚ ਸ਼ਾਮਲ ਹੋ ਗਏ ਹਨ ਪਰ ਅਜੇ ਵੀ ਕਈ ਕਾਲਜ ਇਸ ਸੂਚੀ ਤੋਂ ਬਾਹਰ ਹਨ। ਅਗਲੇ ਕੁਝ ਦਿਨਾਂ ਤੱਕ ਇਹ ਸੂਚੀ ਫਿਰ ਤੋਂ ਅੱਪਡੇਟ ਹੋ ਜਾਵੇਗੀ ਤਾਂ ਹੋਰ ਨਾਮ ਵੀ ਇਸ ਸੂਚੀ ‘ਚ ਸ਼ਾਮਲ ਹੋ ਜਾਣਗੇ। 

ਇਸ ਸੂਚੀ ‘ਚ ਹੁਣ ਅਲਬਰਟਾ ਦੇ 144 ਡੀ.ਐੱਲ.ਆਈਜ਼ (Designated Learning Institutes) ‘ਚੋਂ 48 ਕਾਲਜ ਤੇ ਯੂਨੀਵਰਸਿਟੀਆਂ, ਬ੍ਰਿਟਿਸ਼ ਕੋਲੰਬੀਆ ਦੇ 266 ‘ਚੋਂ 63 ਕਾਲਜ ਤੇ ਯੂਨੀਵਰਸਿਟੀਆਂ, ਮੈਨੀਟੋਬਾ ਦੇ 41 ‘ਚੋਂ 16 ਕਾਲਜ ਤੇ ਯੂਨੀਵਰਸਿਟੀਆਂ, ਨਿਊ ਬਰੁੰਸਵਿੱਕ ਦੇ 40 ‘ਚੋਂ 15 ਕਾਲਜ ਤੇ ਯੂਨੀਵਰਸਿਟੀਆਂ, ਨਿਊ ਫਾਊਂਡਲੈਂਡ ਐਂਡ ਲੈਬਰੇਡਾਰ ਦੇ 31 ‘ਚੋਂ 3 ਕਾਲਜ, ਨੋਵਾ ਸਕੌਸ਼ੀਆ ਦੇ 39 ‘ਚੋਂ 23 ਕਾਲਜ ਤੇ ਯੂਨੀਵਰਸਿਟੀਆਂ, ਉਂਟਾਰੀਉ ਦੇ 482 ‘ਚੋਂ 27 ਕਾਲਜ ਤੇ ਯੂਨੀਵਰਸਿਟੀਆਂ, ਕਿਊਬੈੱਕ ਦੇ 436 ‘ਚੋਂ 427 ਕਾਲਜ ਤੇ ਯੂਨੀਵਰਸਿਟੀਆਂ, ਪ੍ਰਿੰਸ ਐਡਵਰਡ ਆਇਲੈਂਡ ਦੇ 20 ‘ਚੋਂ 5 ਕਾਲਜ ਤੇ ਯੂਨੀਵਰਸਿਟੀਆਂ, ਸਸਕੈਚੇਵਨ ਦੇ 33 ‘ਚੋਂ 9 ਕਾਲਜ ਤੇ ਯੂਨੀਵਰਸਿਟੀਆਂ ਅਤੇ ਯੂਕੋਨ ਦੇ 13 ਕਾਲਜ ਤੇ ਯੂਨੀਵਰਸਿਟੀਆਂ ‘ਚੋਂ ਕੇਵਲ ਯੂਕੋਨ ਯੂਨੀਵਰਸਿਟੀਆਂ ਹੀ ਇਸ ਸੂਚੀ ‘ਚ ਸ਼ਾਮਲ ਹੋਈਆਂ ਹਨ। 

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਪੈਨਾਸ਼ ਇਮੀਗ੍ਰੇਸ਼ਨ 85560-85550

ਅਜੇ ਵੀ ਇਸ ਲਿਸਟ ‘ਚੋਂ ਬਾਹਰ ਹਨ ਵੱਡੇ-ਵੱਡੇ ਕਾਲਜ ‘ਤੇ ਯੂਨੀਵਰਸਿਟੀਆਂ

ਇਸ ਸੂਚੀ ਦੇ ਅੱਪਡੇਟ ਹੋਣ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਭਾਵੇਂ ਰਾਹਤ ਮਿਲੀ ਹੈ ਪਰ ਅਜੇ ਵੀ ਵੱਡੇ-ਵੱਡੇ ਕਾਲਜ ‘ਤੇ ਯੂਨੀਵਰਸਿਟੀਆਂ ਇਸ ਲਿਸਟ ‘ਚੋਂ ਬਾਹਰ ਹਨ। ਇਹ ਉਹ ਨਾਂਅ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਵਿਦਿਆਰਥੀ ਦਾਖਲਾ ਲੈਂਦੇ ਹਨ। ਇਨ੍ਹਾਂ ‘ਚੋਂ ਉਂਟਾਰੀਉ ਦੇ ਖਾਸ ਕਾਲਜ ਜਿਵੇਂ ਲੈਂਬਟਨ ਕਾਲਜ, ਕੌਨਸਟੋਗਾ ਕਾਲਜ ਆਦਿ ਪਰ ਨਿਆਗਰਾ ਕਾਲਜ, ਕੈਂਬਰੀਅਨ ਕਾਲਜ, ਸੇਨੇਟੀਨੀਅਲ ਕਾਲਜ, ਹੰਬਰ ਕਾਲਜ ਆਦਿ ਸੂਚੀ ਵਿੱਚ ਆ ਗਏ ਹਨ। ਉਮੀਦ ਹੈ ਕਿ ਅਗਲੀ ਸੂਚੀ ‘ਚ ਬਾਕੀ ਰਹਿੰਦੇ ਨਾਂਅ ਵੀ ਸ਼ਾਮਲ ਹੋ ਜਾਣਗੇ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਕੁਝ ਕੁ ਕਾਲਜ ਅਜੇ ਵੀ ਸੂਚੀ ‘ਚ ਸ਼ਾਮਲ ਨਹੀਂ ਹੋਏ। 

ਪੜ੍ਹੋ ਇਹ ਵੀ ਖਬਰ -  ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਅਹਿਤਿਆਤ ਯੋਜਨਾ ‘ਚ ਮੁੱਖ ਤੌਰ ‘ਤੇ ਕੈਨੇਡਾ ਪਹੁੰਚਣ ਵਾਲੇ ਵਿਦਿਆਰਥੀ ਇਕਾਂਤਵਾਸ ਅਤੇ ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਅਤੇ ਰੋਟੀ ਪਾਣੀ ਦੇ ਪ੍ਰਬੰਧ ਪੁਖਤਾ ਹੋਣ, ਵਿਦਿਆਰਥੀ ਤੇ ਕਾਲਜ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਕੋਰੋਨਾ ਤੋਂ ਸੁਰੱਖਿਆ ਦੇ ਇੰਤਜਾਮ, ਇਕਾਂਤਵਾਸ ਦੌਰਾਨ ਵਿਦਿਆਰਥੀ ਨੂੰ ਲੋੜੀਦੀਆਂ ਚੀਜਾਂ ਅਤੇ ਦਵਾਈਆਂ ਮੁਹੱਈਆਂ ਕਰਵਾਉਣੀਆਂ ਜਾਂ ਫਿਰ ਇਹ ਕਿਵੇਂ ਮਿਲਣਗੇ ਉਸਦੀ ਜਾਣਕਾਰੀ ਦੇਣੀ, ਵਿਦਿਆਰਥੀਆਂ ਦਾ ਸਿਹਤ ਬੀਮਾ ਕਰਵਾਉਣਾ ਤੇ ਇਸਦੀ ਜਾਣਕਾਰੀ ਸਰਕਾਰ ਨੂੰ ਦੇਣੀ ਤੇ ਵਿਦਿਆਰਥੀਆਂ ਦੀ ਤੰਦਰੁਸਤੀ ਯਕੀਨੀ ਬਣਾਉਣੀ ਸ਼ਾਮਲ ਹੈ। ਜਿਨ੍ਹਾਂ ਕਾਲਜਾਂ ਨੇ ਇਹ ਸਾਰੀ ਯੋਜਨਾ ਕੈਨੇਡਾ ਸਰਕਾਰ ਦੀ ਪ੍ਰੋਵੈਂਸ਼ੀਅਲ ਸਰਕਾਰ (ਸੂਬਾ ਸਰਕਾਰ) ਕੋਲ ਜਮਾਂ ਕਰਵਾਈ ਸੀ, ਉਨ੍ਹਾਂ ਦੀ ਯੋਜਨਾਂ ਪਰਵਾਨ ਹੋਣ ਤੋਂ ਬਾਅਦ ਇਹ ਸੂਚੀ ਅੱਪਡੇਟ ਕੀਤੀ ਗਈ ਹੈ। 

ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

ਸੂਚੀ ‘ਚ ਆਪਣੇ ਕਾਲਜ ਦਾ ਨਾਂਅ ਕਿਵੇਂ ਲੱਭੀਏ?
ਵਿਦਿਆਰਥੀ ਆਪਣੇ ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਦੇ ਬਰਾਊਜ਼ਰ (browser) ਵਿੱਚ ਹੇਠ ਲਿਖਿਆ ਪਤਾ (address) ਭਰ ਕੇ ਐਂਟਰ ਦਾ ਬਟਨ ਦਬਾਉਣਗੇ:-

https://www.canada.ca/en/immigration-refugees-citizenship/services/coronavirus-covid19/students/approved-dli.html ਤਾਂ ਉਨ੍ਹਾਂ ਨੂੰ “Find out if your DLI is approved” ਲਿਖਿਆ ਹੋਇਆ ਦਿਖਾਈ ਦੇਵੇਗਾ, ਜਿਸਦੇ ਹੇਠਾਂ ਦੋ ਆਪਸ਼ਨਾਂ ਮਿਲਣਗੀਆਂ। ਇਨ੍ਹਾਂ ‘ਚ “Post-Secondary School” ਦੀ ਆਪਸ਼ਨ ਦੀ ਚੋਣ ਕਰਨ ਤੋਂ ਬਾਅਦ ਫਿਰ ਤੋਂ ਉਸ province (ਸੂਬੇ) ਦੀ ਚੋਣ ਕਰੋ, ਜਿਸ ‘ਚ ਤੁਹਾਡਾ ਕਾਲਜ ਪੈਂਦਾ ਹੈ ਤਾਂ ਕਾਲਜਾਂ ਦੀ ਸੂਚੀ ਖੁੱਲ੍ਹ ਜਾਵੇਗੀ ਤੇ ਵਿਦਿਆਰਥੀ ਆਪਣਾ ਕਾਲਜ ਵੇਖ ਸਕੇਗਾ।

ਪੜ੍ਹੋ ਇਹ ਵੀ ਖਬਰ - ਨਵੇਂ ਖੇਤੀ ਕਾਨੂੰਨਾਂ ਦਾ ਕਮਾਲ, ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਮਿਲਿਆ 4 ਮਹੀਨੇ ਦਾ ਬਕਾਇਆ ਪੈਸਾ

ਕੀ ਏ.ਆਈ.ਪੀ. ਵਾਲੇ ਵਿਦਿਆਰਥੀ ਜਾ ਸਕਣਗੇ ਕੈਨੇਡਾ?
ਏ.ਆਈ.ਪੀ. ਅਸਲ ‘ਚ ਵੀਜ਼ਾ ਨਹੀਂ ਹੈ ਪਰ ਇਹ ਵੀਜ਼ੇ ਦੀ ਮੁਢਲੀ ਮਨਜੂਰੀ ਹੈ। ਉਹੀ ਵਿਦਿਆਰਥੀ ਕੈਨੇਡਾ ਜਾ ਸਕਣਗੇ, ਜਿਨ੍ਹਾਂ ਨੂੰ ਵੀਜ਼ੇ ਦੀ ਮਨਜੂਰੀ ਮਿਲੀ ਹੋਈ ਹੋਵੇ ਅਤੇ ਉਸਦੇ ਪਾਸਪੋਰਟ ‘ਤੇ ਵੀਜ਼ਾ ਸਟਿੱਕਰ ਲੱਗਾ ਹੋਵੇ। ਨਾਲ ਹੀ ਉਸ ਵਿਦਿਆਰਥੀ ਦਾ ਕਾਲਜ ਵੀ ਅਹਿਤਿਆਤ ਯੋਜਨਾ ਦੀ ਪਰਵਾਨਗੀ ਵਾਲੇ ਕਾਲਜਾਂ ਦੀ ਸੂਚੀ ‘ਚ ਹੋਵੇ। ਏ.ਆਈ.ਪੀ. ਵਾਲੇ ਵਿਦਿਆਰਥੀਆਂ ਨੂੰ ਏ.ਆਈ.ਪੀ. ਆਨਲਾਈਨ ਪੜ੍ਹਾਈ ਕਰਨ ਖਾਤਰ ਜਾਰੀ ਕੀਤੇ ਗਏ ਸਨ ਅਤੇ ਉਹ ਕੈਨੇਡਾ ‘ਚ ਪੜ੍ਹ ਸਕਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। 

ਪਾਸਪੋਰਟ ਜਮਾਂ ਕਰਵਾਉਣ ਲਈ ਦੋ-ਤਰਫਾ ਕੋਰੀਅਰ 
ਕਈ ਵਿਦਿਆਰਥੀਆਂ ਨੂੰ ਕੁੰਡਾਬੰਦੀ ਤੋਂ ਪਹਿਲਾਂ ਪਾਸਪੋਰਟ ਜਮਾਂ ਕਰਵਾਉਣ ਦੀ ਚਿੱਠੀ ਮਿਲ ਗਈ ਸੀ ਪਰ ਉਹ ਆਪਣੇ ਪਾਸਪੋਰਟ ‘ਤੇ ਵੀਜ਼ਾ ਸਟਿੱਕਰ ਲਗਵਾਉਣ ਲਈ ਪਾਸਪੋਰਟ ਜਮਾਂ ਨਹੀਂ ਕਰਵਾ ਸਕੇ ਸੀ, ਉਨ੍ਹਾਂ ਨੂੰ ਕੈਨੇਡਾ ਹਾਈ ਕਮਿਸ਼ਨ ਦਿੱਲੀ ਵੱਲੋਂ ਵੱਖਰੀਆਂ ਈ-ਮੇਲਾਂ ਭੇਜੀਆਂ ਜਾ ਰਹੀਆਂ ਹਨ ਤੇ ਉਹ ਕੋਰੀਅਰ ਦੇ ਪੈਸੇ ਦੇ ਕੇ ਦੋ ਤਰਫਾ ਕੋਰੀਅਰ ਰਾਹੀਂ ਪਾਸਪੋਰਟ ਭੇਜ ਕੇ ਸਟਿੱਕਰ ਲੱਗਿਆ ਪਾਸਪੋਰਟ ਵਾਪਸ ਲੈ ਸਕਦੇ ਹਨ। ਇਸ ਈਮੇਲ ‘ਚ ਜਾਂ ਤਾਂ ਇੱਕ ਫੋਨ ਨੰਬਰ ਦਿੱਤਾ ਹੋਵੇਗਾਂ ਜਾਂ ਫਿਰ ਈਮੇਲ ਐਡਰੈੱਸ, ਜਿਸ ‘ਤੇ ਸੰਪਰਕ ਕਰਕੇ ਵਿਦਿਆਰਥੀ ਪਹਿਲਾਂ ਕੋਰੀਅਰ ਦੇ ਪੈਸੇ ਆਨਲਾਈਨ ਜਮਾਂ ਕਰਵਾਏਗਾ, ਉਸਤੋਂ ਬਾਅਦ ਹੀ ਉਹ ਪਾਸਪੋਰਟ ਭੇਜ ਸਕੇਗਾ। ਜਿਨ੍ਹਾਂ ਨੂੰ ਇਹ ਈ-ਮੇਲ ਆਈ ਹੈ ਜਾਂ ਆਵੇਗੀ, ਉਹੀ ਪਾਸਪੋਰਟ ਕੋਰੀਅਰ ਰਾਹੀਂ ਭੇਜ ਸਕਣਗੇ।

ਪੜ੍ਹੋ ਇਹ ਵੀ ਖਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ

ਜਲਦ ਖੁੱਲ੍ਹਣਗੇ ਵੀ.ਐੱਫ.ਐੱਸ. ਗਲੋਬਲ ਦੇ ਵੀਜ਼ਾ ਐਪਲੀਕੇਸ਼ਨ ਕੇਂਦਰ
ਭਾਰਤ ‘ਚ ਬਹੁਤ ਜਲਦ ਕੈਨੇਡਾ ਦੇ ਵੀ.ਐੱਫ.ਐੱਸ. ਗਲੋਬਲ ਦੇ ਵੀਜ਼ਾ ਐਪਲੀਕੇਸ਼ਨ ਕੇਂਦਰ (ਵੀ.ਏ.ਸੀ.) ਖੋਲ੍ਹੇ ਜਾਣਗੇ, ਜਿਸ ਵਾਸਤੇ ਯੋਜਨਾ ਬਣਾਈ ਜਾ ਰਹੀ ਹੈ ਤੇ ਨਵੰਬਰ ‘ਚ ਹੀ ਇਹ ਦਫਤਰ ਖੁੱਲ੍ਹਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਸਬੰਧੀ ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸੋਮਵਾਰ 9 ਨਵੰਬਰ ਨੂੰ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਵੀਜ਼ਾ ਐਪਲੀਕੇਸ਼ਨ ਕੇਂਦਰ (ਵੀ.ਏ.ਸੀ.) ਨੂੰ ਹਰੀ ਝੰਡੀ ਦੇਣ ਲਈ ਇਸੇ ਹਫਤੇ ਦੇ ਅਖੀਰ ‘ਤੇ ਐਲਾਨ ਕੀਤਾ ਜਾਵੇਗਾ। 

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਓਪਨ ਵਰਕ ਪਰਮਿਟ ਵਾਲਿਆਂ ਦੀ ਉਡੀਕ ਹੋਈ ਖ਼ਤਮ
ਆਪਣੇ ਹਮਸਫ਼ਰ ਨੂੰ ਕੈਨੇਡਾ ‘ਚ ਜਾ ਕੇ ਮਿਲਣ ਲਈ ਤਰਲੋਮੱਛੀ ਹੋ ਰਹੇ ਸਪਾਊਸ ਓਪਨ ਵਰਕ ਪਰਮਿਟ ਦੇ ਅਰਜੀਦਾਤਾਵਾਂ ਦੀ ਉਡੀਕ ਆਖਰ ਖ਼ਤਮ ਹੋ ਗਈ ਹੈ। ਕੈਨੇਡਾ ਇੰਮੀਗਰੇਸ਼ਨ ਨੇ ਵੀਜ਼ੇ ਦੇਣ ‘ਚ ਤੇਜੀ ਲਿਆਂਦੀ ਹੈ। ਹੁਣ ਤੇਜੀ ਨਾਲ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਦੇ ਨਤੀਜੇ ਆਉਣ ਲੱਗੇ ਹਨ ਅਤੇ ਵੱਡੀ ਗਿਣਤੀ ‘ਚ ਵੀਜ਼ੇ ਮਿਲ ਰਹੇ ਹਨ, ਜਿਸ ਨਾਲ ਪੰਜਾਬ ਦੇ ਉਨ੍ਹਾਂ ਲਾੜਿਆਂ ਲਈ ਸ਼ੁਭ ਸ਼ਗਨ ਹੈ, ਜਿਨ੍ਹਾਂ ਦੀਆਂ ਲਾੜੀਆਂ ਚੂੜੇ ਪਾ ਕੇ ਕੈਨੇਡਾ ਜਾ ਬੈਠੀਆਂ ਸਨ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਪੈਨਾਸ਼ ਇਮੀਗ੍ਰੇਸ਼ਨ 85560-85550


author

rajwinder kaur

Content Editor

Related News