ਕੈਨੇਡਾ ਮਦਦ ਕਰਨ ਵਾਲੇ ਅਫਗਾਨਾਂ ਦੇ ਮੁੜ ਵਸੇਬੇ ’ਚ ਲਿਆਏਗਾ ਤੇਜ਼ੀ

07/24/2021 11:53:19 AM

ਓਟਾਵਾ (ਭਾਸ਼ਾ) : ਕੈਨੇਡਾ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਅਫਗਾਨਾਂ ਦੇ ਮੁੜ ਵਸੇਬੇ ਵਿਚ ਤੇਜ਼ੀ ਲਿਆਏਗਾ, ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿਚ ਕੈਨੇਡਾ ਦੇ ਨਾਲ ਕੰਮ ਕੀਤਾ। ਹਾਲਾਂਕਿ ਕੈਨੇਡਾ ਨੇ ਇਸ ਬਾਰੇ ਵਿਚ ਕੋਈ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਕਿ ਕੌਣ ਇਸ ਦਾ ਪਾਤਰ ਹੋਵੇਗਾ ਜਾਂ ਇਸ ਸਮੇਂ ਤਾਲਿਬਾਨ ਤੋਂ ਖ਼ਤਰੇ ਦਾ ਸਾਹਮਣਾ ਕਰ ਰਹੇ ਲੋਕ ਕਦੋਂ ਆਉਣਾ ਸ਼ੁਰੂ ਕਰਨਗੇ। ਸਰਕਾਰ ਕੈਨੇਡਾ ਦੇ ਸੀਨੀਅਰ ਨੇਤਾਵਾਂ ਦੇ ਦਬਾਅ ਦਾ ਸਾਹਮਣਾ ਕਰ ਰਹੀ ਹੈ, ਜੋ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਜਿਨ੍ਹਾਂ ਅਫਗਾਨਾਂ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਰਥਨ ਕੀਤਾ, ਉਨ੍ਹਾਂ ਨੂੰ ਤਾਲਿਬਾਨ ਦੇ ਹੱਥੋਂ ਗ੍ਰਿਫ਼ਤਾਰੀ ਅਤੇ ਇੱਥੋਂ ਤੱਕ ਕਿ ਮੌਤ ਦਾ ਸਾਹਮਣਾ ਕਰਨਾ ਪਏਗਾ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਮੇਂਡੀਸਿਨੋ ਨੇ ਕਿਹਾ, ‘ਅਫਗਾਨਾਂ ਦੀ ਰੱਖਿਆ ਅਤੇ ਸੁਰੱਖਿਆ ਨਾਲ ਕੈਨੇਡੀਅਨ ਟੀਮਾਂ ਦੀ ਸੁਰੱਖਿਆ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸੁਰੱਖਿਆ ਦਿੱਤੀ ਜਾ ਰਹੀ ਹੈ, ਯਕੀਨੀ ਕਰਨ ਦੇ ਅਭਿਆਨ ਨੂੰ ਕਿਵੇਂ ਅੰਜਾਮ ਦਿੱਤਾ ਜਾਏ ਅਤੇ ਇਸ ਨੂੰ ਕਦੋਂ ਸ਼ੁਰੂ ਕੀਤਾ ਜਾਏਗਾ, ਇਸ ਬਾਰੇ ਵਿਚ ਸਹੀ ਵੇਰਵਾ ਰੱਖਣਾ ਹੋਵੇਗਾ।’ ਅਫਗਾਨਿਸਤਾਨ ਤੋਂ ਅਮਰੀਕੀ ਸੁਰੱਖਿਆ ਫੋਰਸਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਨੇ ਦੇਸ਼ ਦੇ ਕਈ ਹਿੱਸਿਆਂ ’ਤੇ ਕੰਟਰੋਲ ਕਰ ਲਿਆ ਹੈ। ਇਨ੍ਹਾਂ ਇਲਾਕਿਆਂ ਵਿਚ ਦੱਖਣੀ ਕੰਧਾਰ ਸੂਬਾ ਵੀ ਸ਼ਾਮਲ ਹੈ, ਜਿੱਥੇ ਕੈਨੇਡਾ ਦੀ ਫ਼ੌਜ ਦੇਸ਼ ਵਿਚ 13 ਸਾਲ ਤੱਕ ਸਭ ਤੋਂ ਲੰਬੇ ਅਭਿਆਨ ’ਤੇ ਰਹੀ। 2014 ਵਿਚ ਫ਼ੌਜ ਦੀ ਵਾਪਸੀ ਤੋਂ ਪਹਿਲਾਂ ਅਫਗਾਨਿਸਤਾਨ ਵਿਚ ਕੈਨੇਡਾ ਦੇ 158 ਫ਼ੌਜੀਆਂ ਅਤੇ 7 ਆਮ ਨਾਗਰਿਕਾਂ ਦੀ ਮੌਤ ਹੋਈ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਤਾਲਿਬਾਨ ਵੱਲੋਂ ਬੰਧਕ ਬਣਾਏ ਜਾਣ ਦੌਰਾਨ ਹੋਈ। 

ਮੇਂਡੀਸਿਨੋ ਨੇ ਕਿਹਾ ਕਿ ਸਰਕਾਰ ਕੋਲ ਪਹਿਲਾਂ ਤੋਂ ਹੀ ਟੀਮ ਹੈ ਜੋ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ, ਜੋ ਕੈਨੇਡਾ ਨਾਲ ਕੰਮ ਕਰਦੇ ਹੋਏ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਮੀਗ੍ਰੇਸ਼ਨ ਅਧਿਕਾਰੀ ਪਾਤਰ ਲੋਕਾਂ ਨੂੰ ਸ਼ਰਨ ਦੇਣ ਲਈ ਅਰਜ਼ੀਆਂ ਵਿਚ ਤੇਜ਼ੀ ਲਿਆਉਣਗੇ। ਉਨ੍ਹਾਂ ਕਿਹਾ, ‘ਸਾਡਾ ਧਿਆਨ ਉਨ੍ਹਾਂ ਲੋਕਾਂ ’ਤੇ ਹੈ, ਜਿਨ੍ਹਾਂ ਦਾ ਕੈਨੇਡਾ ਸਰਕਾਰ ਨਾਲ ਮਹੱਤਵਪੂਰਨ ਅਤੇ ਸਥਾਈ ਸਬੰਧ ਰਿਹਾ ਹੈ।’ ਮੇਂਡੀਸਿਨੋ ਨੇ ਕੈਨੇਡਾ ਵਿਚ ਰਹਿ ਰਹੇ ਅਫਗਾਨਿਸਤਾਨ ਦੇ ਉਨ੍ਹਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਫਗਾਨਿਸਤਾਨ ਵਿਚ ਉਨ੍ਹਾਂ ਦਾ ਪਰਿਵਾਰ ਖ਼ਤਰੇ ਵਿਚ ਹੈ, ਉਹ ਵੀ ਕੈਨੇਡਾ ਆਉਣ ਦੇ ਪਾਤਰ ਹਨ।

ਕੈਨੇਡਾ ਨੇ ਪਹਿਲੇ ਫ਼ੌਜ ਅਭਿਆਨ ਦੀ ਸਮਾਪਤੀ ਤੋਂ ਪਹਿਲਾਂ 2008 ਅਤੇ 2012 ਵਿਚ ਸ਼ੁਰੂ ਕੀਤੇ ਗਏ ਦੋ ਵੱਖ-ਵੱਖ ਪ੍ਰੋਗਰਾਮਾਂ ਵਿਚ ਲੱਗਭਗ 800 ਅਫਗਾਨ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਕੀਤਾ ਸੀ। ਮੇਂਡੀਸਿਨੋ ਨੇ ਕਿਹਾ ਕਿ ‘ਹਜ਼ਾਰਾਂ’ ਲੋਕ ਇਸ ਦੇ ਪਾਤਰ ਹੋ ਸਕਦੇ ਹਨ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਤੋਂ ਉਹ ਇਹ ਨਹੀਂ ਕਹਿ ਸਕਦੇ ਕਿ ਸ਼ਰਨਾਰਥੀ ਕੈਨੇਡਾ ਕਿਵੇਂ ਪਹੁੰਚਣਗੇ ਜਾਂ ਕੈਨੇਡਾ ਸਰਕਾਰ ਅਮਰੀਕਾ ਅਤੇ ਹੋਰ ਸਹਿਯੋਗੀਆਂ ਵੱਲੋਂ ਅਫਗਾਨਿਸਤਾਨ ਤੋਂ ਲੋਕਾਂ ਦੀ ਵਾਪਸੀ ਵਿਚ ਸ਼ਾਮਲ ਉਡਾਣਾਂ ਵਿਚ ਉਨ੍ਹਾਂ ਲੋਕਾਂ ਲਈ ਜਗ੍ਹਾ ਮੰਗੇਗੀ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਭੋਰਸਾ ਦੇ ਸਕਦਾ ਹਾਂ ਕਿ ਅਸੀਂ ਸਾਜੋ ਸਾਮਾਨ ਅਤੇ ਸੁਰੱਖਿਆ ਦੀ ਯੋਜਨਾ ਬਣਾ ਰਹੇ ਹਾਂ ਕਿ ਇਹ ਕਿਵੇਂ ਹੋਵੇਗਾ।’


cherry

Content Editor

Related News