ਕੈਨੇਡਾ ਤੋਂ ਵੱਡੀ ਖ਼ਬਰ : PM ਟਰੂਡੋ ਨੂੰ ਮਿਲੀ ਮਾਰਨ ਦੀ ਧਮਕੀ

Thursday, Feb 08, 2024 - 01:30 PM (IST)

ਕੈਨੇਡਾ ਤੋਂ ਵੱਡੀ ਖ਼ਬਰ : PM ਟਰੂਡੋ ਨੂੰ ਮਿਲੀ ਮਾਰਨ ਦੀ ਧਮਕੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਸ ਸਬੰਧੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐਮ.ਪੀ) ਨੇ ਬੁੱਧਵਾਰ ਨੂੰ ਦੱਸਿਆ ਕਿ  ਮਾਂਟਰੀਅਲ ਦੇ ਇੱਕ ਵਿਅਕਤੀ 'ਤੇ X, ਪਹਿਲਾਂ ਟਵਿੱਟਰ 'ਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦਿੱਤੀ, ਜਿਸ ਮਗਰੋਂ ਵਿਅਕਤੀ 'ਤੇ ਦੋਸ਼ ਲਗਾਏ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਭਾਰਤੀ ਵਿਦਿਆਰਥੀ ਦੀ ਮੌਤ ਸਬੰਧੀ ਨਵਾਂ ਖੁਲਾਸਾ, ਖ਼ੁਦ ਨੂੰ ਗੋਲੀ ਮਾਰ ਲਈ ਜਾਨ

ਆਰ.ਸੀ.ਐਮ.ਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ 30 ਸਾਲਾ ਵਿਅਕਤੀ 'ਤੇ ਧਮਕੀਆਂ ਦੇਣ ਦੇ ਅਪਰਾਧਿਕ ਦੋਸ਼ ਹੈ ਅਤੇ ਉਸ ਨੂੰ ਬੁੱਧਵਾਰ ਨੂੰ ਮਾਂਟਰੀਅਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੋਸ਼ ਵਿੱਚ ਵੱਧ ਤੋਂ ਵੱਧ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਆਰ.ਸੀ.ਐਮ.ਪੀ ਨੇ ਹੋਰ ਵੇਰਵੇ ਦਿੱਤੇ ਬਿਨਾਂ ਦੱਸਿਆ ਕਿ ਵਿਅਕਤੀ ਦੀਆਂ "ਧਮਕਾਉਣ ਵਾਲੀਆਂ ਟਿੱਪਣੀਆਂ" ਦੀ ਇੱਕ ਛੋਟੀ ਜਾਂਚ ਤੋਂ ਬਾਅਦ 31 ਜਨਵਰੀ ਨੂੰ ਦੋਸ਼ ਲਗਾਇਆ ਗਿਆ ਸੀ। ਟਰੂਡੋ ਦੇ ਦਫਤਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਕੋਈ ਟਿੱਪਣੀ ਨਹੀਂ ਕਰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News