ਕੈਨੇਡਾ ਨੇ ਪੁਤਿਨ ਅਤੇ ਲੱਗਭਗ 1000 ਰੂਸੀ ਨਾਗਰਿਕਾਂ 'ਤੇ ਲਗਾਈ ਪਾਬੰਦੀ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ

Wednesday, May 18, 2022 - 10:13 AM (IST)

ਕੈਨੇਡਾ ਨੇ ਪੁਤਿਨ ਅਤੇ ਲੱਗਭਗ 1000 ਰੂਸੀ ਨਾਗਰਿਕਾਂ 'ਤੇ ਲਗਾਈ ਪਾਬੰਦੀ, ਆਸਟ੍ਰੇਲੀਆ ਨੇ ਚੁੱਕਿਆ ਇਹ ਕਦਮ

ਟੋਰਾਂਟੋ/ਸਿਡਨੀ (ਵਾਰਤਾ): ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਦੇ ਬਾਅਦ ਉਸ 'ਤੇ ਪਾਬੰਦੀਆਂ ਲਗਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕੈਨੇਡਾ ਅਤੇ ਆਸਟ੍ਰੇਲੀਆ ਨੇ ਰੂਸ ਖ਼ਿਲਾਫ਼ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਕਦਮ ਦੇ ਤਹਿਤ ਕੈਨੇਡਾ ਨੇ ਯੂਕ੍ਰੇਨ ਵਿੱਚ ਸੰਘਰਸ਼ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1,000 ਰੂਸੀ ਨਾਗਰਿਕਾਂ ਦੇ ਦਾਖਲੇ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸਿਵਲ ਡਿਫੈਂਸ ਮੰਤਰੀ ਮੈਕਰੇ ਮੇਂਡੀਸੀਨੋ ਨੇ ਕਿਹਾ ਕਿ ਪੁਤਿਨ ਸ਼ਾਸਨ ਦੁਆਰਾ ਕੀਤੇ ਗਏ ਬੇਰਹਿਮ ਹਮਲੇ ਦੇ ਮੱਦੇਨਜ਼ਰ ਕੈਨੇਡਾ ਯੂਕ੍ਰੇਨ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ। ਉਹਨਾਂ ਨੇ ਅੱਗੇ ਕਿਹਾ ਕਿ ਇਸ ਲਈ ਅਸੀਂ ਹਾਲ ਹੀ ਵਿਚ ਘੋਸ਼ਣਾ ਕੀਤੀ ਹੈ ਕਿ ਅਸੀਂ ਲੱਗਭਗ 1000 ਰੂਸੀ-ਜਿਹਨਾਂ ਵਿਚ ਪੁਤਿਨ ਅਤੇ ਉਹਨਾਂ ਦੇ ਸਾਥੀ ਸ਼ਾਮਲ ਹਨ ਦੇ - ਕੈਨੇਡਾ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਰਹੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ- 21ਵੀਂ ਸਦੀ 'ਚ ਦੁਨੀਆ ਦੀ ਅਗਵਾਈ ਕਰਨ ਲਈ ਬਿਹਤਰ ਸਥਿਤੀ 'ਚ ਅਮਰੀਕਾ : ਬਾਈਡੇਨ

ਆਸਟ੍ਰੇਲੀਆ ਨੇ ਰੂਸੀ ਪੱਤਰਕਾਰਾਂ 'ਤੇ ਲਗਾਈ ਨਵੀਂ ਪਾਬੰਦੀ
ਆਸਟ੍ਰੇਲੀਆ ਨੇ ਰੂਸ ਦੇ ਕਈ ਪੱਤਰਕਾਰਾਂ ਅਤੇ ਸਿਵਲ ਅਧਿਕਾਰੀਆਂ ਨੂੰ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਇਹਨਾਂ ਵਿੱਚ ਰੋਸੀਆ ਸੇਗੋਡਨਿਆ ਇੰਟਰਨੈਸ਼ਨਲ ਇਨਫਰਮੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ ਦਮਿੱਤਰੀ ਕਿਸੇਲੇਵ, ਐਫਐਸਬੀ ਦੇ ਪਹਿਲੇ ਡਿਪਟੀ ਡਾਇਰੈਕਟਰ ਸਰਗੇਈ ਕੋਰੋਲੇਵ, ਆਰਟੀ ਦੇ ਮੈਨੇਜਿੰਗ ਡਾਇਰੈਕਟਰ ਅਲੈਕਸੀ ਨਿਕੋਲੋਵ, ਅਤੇ ਕਾਰਜਕਾਰੀ ਐਮਰਜੈਂਸੀ ਮੰਤਰੀ ਅਲੈਗਜ਼ੈਂਡਰ ਚੁਪ੍ਰਿਅਨ ਸ਼ਾਮਲ ਹਨ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਦੇ ਇੱਕ ਦਸਤਾਵੇਜ਼ ਵਿੱਚ ਦਿੱਤੀ ਗਈ। ਆਲ-ਰਸ਼ੀਅਨ ਸਟੇਟ ਟੈਲੀਵਿਜ਼ਨ ਅਤੇ ਰੇਡੀਓ ਬ੍ਰੌਡਕਾਸਟਿੰਗ ਕੰਪਨੀ ਦੇ ਯੁੱਧ ਸੰਵਾਦਦਾਤਾ ਯੇਵਗੇਨੀ ਪੋਡਡਬਨੀ, ਅਤੇ ਚੈਨਲ ਵਨ ਦੇ ਹੋਸਟ ਮਿਖਾਇਲ ਲਿਓਨਟਯੇਵ ਵੀ ਪਾਬੰਦੀਆਂ ਦੀ ਸੂਚੀ ਵਿੱਚ ਹਨ। ਸੂਚੀ ਵਿੱਚ ਵੈਗਨਰ ਪ੍ਰਾਈਵੇਟ ਮਿਲਟਰੀ ਕੰਪਨੀ ਅਤੇ ਦੋ ਬੇਲਾਰੂਸੀਅਨ ਉਦਯੋਗ ਵੀ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News