ਭਾਰਤੀ ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ

Saturday, Jan 29, 2022 - 12:41 PM (IST)

ਨਿਊਯਾਰਕ/ਓਟਾਵਾ (ਰਾਜ ਗੋਗਨਾ): ਕੈਨੇਡੀਅਨ ਸਰਕਾਰ ਨੇ ਭਾਰਤ ਅਤੇ ਮੋਰੱਕੋ ਨਾਲ ਸੰਬੰਧਤ ਯਾਤਰਾ ਨਿਯਮਾਂ ਵਿਚ ਕੁੱਝ ਤਬਦੀਲੀਆਂ ਕੀਤੀਆਂ ਹਨ। ਭਾਰਤ ਅਤੇ ਮੋਰੱਕੋ ਨਾਲ ਸੰਬੰਧਤ ਸਿੱਧੀਆਂ ਅਤੇ ਕੂਨੈਕਟਡ ਉਡਾਣਾਂ ਰਾਹੀਂ ਸਫ਼ਰ ਕਰਦੇ ਯਾਤਰੀਆਂ ਲਈ ਅੱਜ ਤੋਂ ਨਿਯਮਾਂ ਵਿਚ ਤਬਦੀਲੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਕੂਨੇਕਟਡ ਫਲਾਇਟ ਰਾਹੀਂ ਆਉਂਦੇ ਯਾਤਰੀਆਂ ਲਈ ਕੈਨੇਡਾ ਪਹੁੰਚਦੇ ਸਮੇਂ ਕਿਸੇ ਤੀਜੇ ਦੇਸ਼ ਤੋਂ ਕੋਵਿਡ-19 ਦੇ ਰਵਾਨਗੀ ਤੋਂ ਪਹਿਲਾਂ ਨੈਗੇਟਿਵ ਨਤੀਜੇ ਹਾਸਿਲ ਕਰਨ ਦੀ ਹੁਣ ਲੋੜ ਨਹੀਂ ਹੋਵੇਗੀ। ਹੁਣ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਲਈ ਇੱਕੋ-ਜਿਹੀਆਂ ਪ੍ਰੀ-ਐਂਟਰੀ ਟੈਸਟ ਲੋੜਾਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ: ਕੋਰੋਨਾ ਨਾਲ ਜੂਝ ਰਹੇ ਜਮਾਇਕਾ ਨੇ ਭਾਰਤ ਦਾ ਕੀਤਾ ਧੰਨਵਾਦ, ਕਿਹਾ-ਔਖੇ ਸਮੇਂ ਭਾਰਤ ਨੇ ਫੜਿਆ ਹੱਥ

ਇਸ ਤੋਂ ਇਲਾਵਾ ਭਾਰਤ ਤੋਂ ਫਲਾਈਟ ਲੈਂਦੇ ਹੋਏ ਸਿਰਫ਼ ਹਵਾਈ ਅੱਡੇ ਤੋਂ ਆਰ.ਟੀ.ਪੀ.ਸੀ.ਆਰ. ਟੈਸਟ ਦੇ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਦਾ ਹੁਣ ਮਤਲਬ ਆਰ.ਟੀ.ਪੀ.ਸੀ.ਆਰ. ਟੈਸਟ ਭਾਰਤੀ ਮੈਡੀਕਲ ਐਸੋਸੀਏਸ਼ਨ ਤੋਂ ਮਨਜੂਰਸ਼ੁਦਾ ਕਿਸੇ ਵੀ ਲੈਬ ਤੋਂ ਕਰਵਾਇਆ ਜਾ ਸਕਦਾ ਹੈ ਅਤੇ ਯਾਤਰੀ ਨੈਗੇਟਿਵ ਨਤੀਜੇ ਹਾਸਲ ਕਰ ਯਾਤਰਾ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋ ਰਹੇ ਹਨ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਫਰੀਦਕੋਟ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News