ਅਮਰੀਕਾ ਤੋਂ ਬਿਜਲੀ ਖਰੀਦ ਕੇ ਕੰਮ ਚਲਾ ਰਿਹਾ ਕੈਨੇਡਾ

Thursday, Nov 21, 2024 - 11:39 AM (IST)

ਅਮਰੀਕਾ ਤੋਂ ਬਿਜਲੀ ਖਰੀਦ ਕੇ ਕੰਮ ਚਲਾ ਰਿਹਾ ਕੈਨੇਡਾ

ਓਟਾਵਾ : ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਕੈਨੇਡਾ ਨੂੰ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ। ਬ੍ਰਾਜ਼ੀਲ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪਣ-ਬਿਜਲੀ ਉਤਪਾਦਕ ਹੋਣ ਦੇ ਬਾਵਜੂਦ ਸੋਕੇ ਅਤੇ ਖਰਾਬ ਮੌਸਮ ਨੇ ਕੈਨੇਡਾ ਨੂੰ ਬਿਜਲੀ ਖਰੀਦਣ ਲਈ ਮਜਬੂਰ ਕਰ ਦਿੱਤਾ ਜਦਕਿ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵੱਲੋਂ ਅਮਰੀਕਾ ਨੂੰ ਬਿਜਲੀ ਵੇਚੀ ਜਾ ਰਹੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਪੈਦਾ ਹੋਣ ਵਾਲੀ ਕੁਲ ਬਿਜਲੀ ਦਾ 62 ਫ਼ੀਸਦੀ ਹਿੱਸਾ ਨਦੀਆਂ ’ਤੇ ਬਣੇ ਡੈਮਜ਼ ਰਾਹੀਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਤੋਂ ਆਉਂਦਾ ਹੈ।

ਸੋਕੇ ਕਾਰਨ ਪਣ-ਬਿਜਲੀ ਪ੍ਰੌਜੈਕਟਾਂ ਤੋਂ ਲੋੜੀਂਦੀ ਬਿਜਲੀ ਪੈਦਾ ਨਾ ਹੋਣ ਕਰ ਕੇ ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ ਅਤੇ ਪਣ-ਬਿਜਲੀ ਪ੍ਰੌਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿਚ ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ਵਿਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਜੋ ਅਮਰੀਕਾ ਨੂੰ ਵੇਚ ਦਿੱਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਤਣਾਅ ਵਿਚਕਾਰ Canada ਨੇ ਭਾਰਤੀ ਯਾਤਰੀਆਂ ਲਈ ਜਾਰੀ ਕੀਤੇ ਨਵੇਂ ਹੁਕਮ

ਕੈਨੇਡਾ ਸਮੇਤ ਦੁਨੀਆ ਦੇ ਕਈ ਹੋਰ ਹਿੱਸਿਆਂ ਵਿਚ ਵੀ ਦਰਪੇਸ਼ ਚੁਣੌਤੀ ਨਜ਼ਰ ਆਈ ਅਤੇ ਹਾਈਡਰੋ ਇਲੈਕਟ੍ਰੀਸਿਟੀ ਪੈਦਾ ਕਰਨ ਦੀ ਦਰ 2023 ਦੌਰਾਨ ਪੰਜ ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਬਦਲਵੇਂ ਸਰੋਤਾਂ ਦਾ ਵਰਤੋਂ ਕੀਤੀ ਗਈ ਅਤੇ ਗਰੀਨ ਹਾਊਸ ਗੈਸਾਂ ਵਿਚ 40 ਫ਼ੀਸਦੀ ਵਾਧਾ ਹੋਇਆ। ਕੈਨੇਡਾ ਵਿਚ ਪਣ-ਬਿਜਲੀ ਦੀ ਪੈਦਾਵਾਰ 3.9 ਫ਼ੀਸਦੀ ਘਟੀ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ। ਅਮਰੀਕਾ ਨੂੰ ਬਿਜਲੀ ਵੇਚ ਕੇ ਹੋ ਰਹੀ ਆਮਦਨ ਵਿਚ 2023 ਦੌਰਾਨ 30 ਫ਼ੀਸਦੀ ਕਮੀ ਆਈ ਅਤੇ ਇਸ ਦੇ ਨਾਲ ਹੀ ਅਮਰੀਕਾ ਤੋਂ ਸਵਾ ਅਰਬ ਡਾਲਰ ਦੀ ਬਿਜਲੀ ਮੰਗਵਾਉਣ ਲਈ ਮਜਬੂਰ ਹੋਣਾ ਪਿਆ। ਮੈਨੀਟੋਬਾ ਹਾਈਡਰੋ ਦੇ ਮੁੱਖ ਕਾਰਜਕਾਰੀ ਅਫਸਰ ਐਲਨ ਡੈਨਰੌਥ ਨੇ ਦੱਸਿਆ ਕਿ ਦੋ ਸਾਲ ਦੇ ਸੋਕੇ ਕਾਰਨ 2023 ਵਿਚ 157 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਕੰਪਨੀ ਕੁਦਰਤ ਦੇ ਰਹਿਮ ਓ ਕਰਮ ’ਤੇ ਆ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News