ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ

Sunday, May 09, 2021 - 09:18 AM (IST)

ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ

ਨਿਊਯਾਰਕਐਡਮਿੰਟਨ (ਰਾਜ ਗੋਗਨਾ): ਕੈਨੇਡਾ ਦੇ ਐਡਮਿੰਟਨ ਦੀ ਸ਼ੇਰਵੁੱਡ ਪਾਰਕ ਵਿਖੇ ਲੰਘੇ ਸ਼ੁੱਕਰਵਾਰ ਹੋਏ ਇਕ ਪਰਿਵਾਰਕ ਗੋਲੀਕਾਂਡ ਵਿੱਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾ ਨਾਲ ਪਿਛੋਕੜ ਰੱਖਣ ਵਾਲਾ ਇਕ ਮੁਛਫੁਟ ਨੌਜਵਾਨ ਹਰਮਨਜੋਤ ਸਿੰਘ ਭੱਠਲ (19) ਗੋਲੀ ਦਾ ਸ਼ਿਕਾਰ ਬਣਿਆ ਹੈ। ਇੱਥੇ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਸ ਨੋਜਵਾਨ ਨੂੰ ਭੁਗਤਨਾ ਪਿਆ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। 

PunjabKesari

ਐਡਮਿੰਟਨ ਦੇ ਰਹਿਣ ਵਾਲੇ ਇਕ ਪੰਜਾਬੀ ਗਮਦੂਰ ਸਿੰਘ ਬਰਾੜ (43) ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਇਸੇ ਸਿਲਸਿਲੇ ਵਿੱਚ ਲੰਘੇ ਸ਼ੁੱਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਇਸ ਨੌਜਵਾਨ ਹਰਮਨਜੋਤ ਸਿੰਘ ਨੂੰ ਫ਼ੋਨ ਕਾਲ ਕਰਕੇ ਮਦਦ ਲਈ ਬੁਲਾਇਆ ਪਰ ਬਾਅਦ ਵਿੱਚ ਗਮਦੂਰ ਸਿੰਘ ਬਰਾੜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋਈ ਹੈ। 

ਹਰਮਨਜੋਤ ਸਿੰਘ ਭੱਠਲ ਡੇਢ ਕੁ  ਸਾਲ ਪਹਿਲਾ ਪੜ੍ਹਾਈ ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਤੇ ਪਰਿਵਾਰ ਵੱਲੋਂ ਪੁੱਤ ਨੂੰ ਇੱਕ ਬੇਹਤਰ ਜ਼ਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ।ਦੋਸ਼ੀ ਗਮਦੂਰ ਸਿੰਘ ਬਰਾੜ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲਾਵਰ ਐਡਮਿੰਟਨ ਵਿਖੇ ਇਕ ਫਨਰਲ ਹੋਮ (Funeral Home) ਦਾ ਮਾਲਕ ਦੱਸਿਆ ਜਾਂਦਾ ਹੈ।

ਨੋਟ- ਕੈਨੇਡਾ : ਇਕ ਪੰਜਾਬੀ ਜੋੜੇ ਦੀ ਲੜਾਈ ਦੌਰਾਨ ਬਰਨਾਲਾ ਦੇ ਹਰਮਨਜੋਤ ਸਿੰਘ ਭੱਠਲ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News