Poison in every puff: ਹਰ ਸਿਗਰਟ ''ਤੇ ਦਿੱਤੀ ਜਾਵੇਗੀ ਚਿਤਾਵਨੀ, ਜਾਣੋ ਕਿਸ ਦੇਸ਼ ਨੇ ਲਿਆ ਇਹ ਫ਼ੈਸਲਾ?

Thursday, Aug 03, 2023 - 02:44 AM (IST)

Poison in every puff: ਹਰ ਸਿਗਰਟ ''ਤੇ ਦਿੱਤੀ ਜਾਵੇਗੀ ਚਿਤਾਵਨੀ, ਜਾਣੋ ਕਿਸ ਦੇਸ਼ ਨੇ ਲਿਆ ਇਹ ਫ਼ੈਸਲਾ?

ਇੰਟਰਨੈਸ਼ਨਲ ਡੈਸਕ : ਸਿਗਰਟ ਦੀ ਡੱਬੀ 'ਤੇ ਸਿਹਤ ਸਬੰਧੀ ਚਿਤਾਵਨੀ ਸਭ ਨੇ ਜ਼ਰੂਰ ਦੇਖੀ ਹੋਵੇਗੀ ਪਰ ਕੈਨੇਡਾ 'ਚ ਹੁਣ ਹਰ ਸਿਗਰਟ 'ਤੇ ਸਿਹਤ ਸਬੰਧੀ ਚਿਤਾਵਨੀ ਛਾਪੀ ਜਾਵੇਗੀ। ਕੈਨੇਡਾ 'ਚ ਵਿਕਣ ਵਾਲੀ ਹਰ ਸਿਗਰਟ 'ਤੇ ਲਿਖਿਆ ਹੋਵੇਗਾ ‘ਸਿਗਰਟ ਪੀਣ ਨਾਲ ਨਪੁੰਸਕਤਾ ਅਤੇ ਕੈਂਸਰ ਹੁੰਦਾ ਹੈ’। ਨਾਲ ਹੀ ਇਹ ਵੀ ਲਿਖਿਆ ਹੋਵੇਗਾ ਕਿ ‘ਹਰ ਕਸ਼ 'ਚ ਜ਼ਹਿਰ ਹੈ’ (Poison in every puff)। ਇਹ ਨਿਯਮ ਮੰਗਲਵਾਰ ਤੋਂ ਕੈਨੇਡਾ ਵਿੱਚ ਲਾਗੂ ਹੋ ਗਿਆ ਹੈ। ਕੈਨੇਡਾ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਹਰੇਕ ਸਿਗਰਟ 'ਤੇ ਸਿਹਤ ਸਬੰਧੀ ਚਿਤਾਵਨੀ ਲਿਖਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਅਨੋਖਾ ਜੀਵ, ਜੋ ਆਪਣੇ ਸਰੀਰ ਨੂੰ ਦੁਬਾਰਾ ਕਰ ਸਕਦਾ ਹੈ ਪੈਦਾ... ਹਮੇਸ਼ਾ ਰਹਿੰਦਾ ਹੈ ਜਵਾਨ

ਦੱਸ ਦੇਈਏ ਕਿ ਕੈਨੇਡਾ ਵਿੱਚ ਮਈ 'ਚ ਪਹਿਲੀ ਵਾਰ ਇਸ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ ਅਗਲੇ ਸਾਲ ਤੋਂ ਵੱਡੇ ਆਕਾਰ ਦੀਆਂ ਸਿਗਰਟਾਂ ਕਾਨੂੰਨੀ ਚਿਤਾਵਨੀਆਂ ਦੇ ਨਾਲ ਬਾਜ਼ਾਰ 'ਚ ਉਪਲਬਧ ਹੋਣਗੀਆਂ। ਦੂਜੇ ਪਾਸੇ ਸਾਲ 2025 ਦੀ ਸ਼ੁਰੂਆਤ ਤੋਂ ਨਿਯਮਤ ਆਕਾਰ ਦੀਆਂ ਸਿਗਰਟਾਂ 'ਤੇ ਕਾਨੂੰਨੀ ਚਿਤਾਵਨੀਆਂ ਛਾਪੀਆਂ ਜਾਣਗੀਆਂ। ਕੈਨੇਡਾ ਦੀ ਸਾਬਕਾ ਮਾਨਸਿਕ ਸਿਹਤ ਮੰਤਰੀ ਕੈਰੋਲਿਨ ਬੇਨੇਟ ਨੇ ਪਹਿਲਾਂ ਕਿਹਾ ਸੀ ਕਿ ਸਿਗਰਟ 'ਤੇ ਛਾਪੀ ਗਈ ਕਾਨੂੰਨੀ ਚਿਤਾਵਨੀ ਇਸ ਤਰੀਕੇ ਨਾਲ ਲਿਖੀ ਜਾਵੇਗੀ, ਜੋ ਆਸਾਨੀ ਨਾਲ ਦਿਖਾਈ ਦੇਵੇਗੀ ਅਤੇ ਸਿਗਰਟ ਦੇ ਗ੍ਰਾਫਿਕ 'ਤੇ ਵੀ ਛਾਪੀ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਦੇ PM ਟਰੂਡੋ 18 ਸਾਲ ਬਾਅਦ ਪਤਨੀ ਸੋਫੀ ਤੋਂ ਹੋਣਗੇ ਵੱਖ, ਇੰਸਟਾਗ੍ਰਾਮ 'ਤੇ ਕੀਤਾ ਬ੍ਰੇਕਅੱਪ ਦਾ ਐਲਾਨ

ਕੈਨੇਡਾ ਸਰਕਾਰ ਨੇ ਦੇਖਿਆ ਕਿ ਸਿਗਰਟ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕ ਸਿਰਫ਼ ਇਕ ਸਿਗਰਟ ਖਰੀਦਦੇ ਤੇ ਪੀਂਦੇ ਹਨ। ਅਜਿਹੇ 'ਚ ਸਿਗਰਟ ਦੇ ਡੱਬੇ 'ਤੇ ਸੰਵਿਧਾਨਕ ਛਪਾਈ ਦਾ ਲੋਕਾਂ 'ਤੇ ਜ਼ਿਆਦਾ ਅਸਰ ਨਹੀਂ ਪੈ ਰਿਹਾ। ਇਹੀ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਹੁਣ ਹਰ ਇਕ ਸਿਗਰਟ 'ਤੇ ਸਿਹਤ ਸਬੰਧੀ ਚਿਤਾਵਨੀ ਛਾਪਣ ਦਾ ਫ਼ੈਸਲਾ ਕੀਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News