ਕੈਨੇਡਾ : ਪੁਲਸ ਵੱਲੋਂ 2 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ, ਗ੍ਰਿਫ਼ਤਾਰ ਲੋਕਾਂ 'ਚ 2 ਭਾਰਤੀ

Friday, Sep 08, 2023 - 11:35 AM (IST)

ਕੈਨੇਡਾ : ਪੁਲਸ ਵੱਲੋਂ 2 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ, ਗ੍ਰਿਫ਼ਤਾਰ ਲੋਕਾਂ 'ਚ 2 ਭਾਰਤੀ

ਟੋਰਾਂਟੋ (ਰਾਜ ਗੋਗਨਾ)- ਬੀਤੇ ਦਿਨ ਕੈਨੇਡਾ ਪੁਲਸ ਨੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਜਿੰਨਾਂ ਕੋਲੋਂ ਲਗਭਗ 2 ਮਿਲੀਅਨ ਡਾਲਰ (16 ਕਰੋੜ ਤੋਂ ਵੱਧ) ਦੇ ਕਰੀਬ ਬਣਦੇ ਮੁੱਲ ਦੀਆਂ 22 ਦੇ ਕਰੀਬ ਗੱਡੀਆਂ ਬਰਾਮਦ ਕੀਤੀਆਂ ਗਈਆਂ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਨੌਜਵਾਨ ਨੇ 14 ਸਾਲ ਦੀ ਉਮਰ 'ਚ 5 ਪਰਿਵਾਰਕ ਮੈਂਬਰਾਂ ਦਾ ਕੀਤਾ ਸੀ ਕਤਲ, ਸੁਣਾਈ ਗਈ ਸਖ਼ਤ ਸਜ਼ਾ

ਪੁਲਸ ਜਾਂਚ ਦੇ ਨਤੀਜੇ ਵਜੋਂ ਪੁਲਸ ਨੇ ਜਿਹੜੀਆਂ 13 ਲੈਂਡ ਰੋਵਰ, 5 ਡੌਜ ਰੈਮ, 2 ਪੋਰਸ਼, 1 ਹੌਂਡਾ ਸੀ.ਆਰ.ਵੀ ਅਤੇ 1 ਕੈਡੀਲੈਕ ਐਸ.ਆਰ.ਐਕਸ ਗੱਡੀਆਂ ਬਰਾਮਦ ਕੀਤੀਆ ਹਨ, ਉਨ੍ਹਾਂ ਦੀ ਕੁੱਲ ਕੀਮਤ 1,950,000 ਹਜ਼ਾਰ ਡਾਲਰ ਦੇ ਕਰੀਬ ਬਣਦੀ ਹੈ। ਪੁਲਸ ਨੇ ਕਿਹਾ ਕਿ "ਪ੍ਰੋਜੈਕਟ ਵਿੰਨੀ" ਦੇ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾਂ ਦੀ ਪਛਾਣ 27 ਸਾਲਾ ਰੌਬਰਟ ਰਾਮਨਾਰਾਇਣ, 32 ਸਾਲਾ ਗਜਨ ਕਰੁਣਾਨਿਥੀ, 23 ਸਾਲਾ ਰਿਆਜ਼ ਮੁਹੰਮਦ, 29 ਸਾਲਾ ਵੈਨ ਜਾਰਜ ਸਨਜਗਲੀ, 25 ਸਾਲਾ ਹੈਪੀਸ਼ਨ ਸਿਵਸੇਗਰਨ ਅਤੇ 36 ਸਾਲਾ ੳਨੀਲ ਰਿਕੇਟਸ ਵਜੋਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News