ਕੈਨੇਡੀਅਨ ਪੁਲਸ ਨੂੰ ਗੁਰਜੋਤ ਦੇ ਕਾਤਲਾਂ ਦੀ ਭਾਲ, ਮਦਦ ਲਈ ਅੱਗੇ ਆਇਆ ਭਾਰਤੀ ਵਿਦੇਸ਼ ਮੰਤਰਾਲਾ

Monday, Jun 24, 2019 - 09:30 PM (IST)

ਕੈਨੇਡੀਅਨ ਪੁਲਸ ਨੂੰ ਗੁਰਜੋਤ ਦੇ ਕਾਤਲਾਂ ਦੀ ਭਾਲ, ਮਦਦ ਲਈ ਅੱਗੇ ਆਇਆ ਭਾਰਤੀ ਵਿਦੇਸ਼ ਮੰਤਰਾਲਾ

ਬਰੈਂਪਟਨ (ਏਜੰਸੀ)- ਬਰੈਂਪਟਨ ਵਿਖੇ ਪੰਜਾਬੀ ਨੌਜਵਾਨ ਨੂੰ ਕਤਲ ਕਰਨ ਵਾਲਿਆਂ ਦੀ ਕੈਨੇਡੀਅਨ ਪੁਲਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਕਤਲ ਮਗਰੋਂ ਉਥੇ ਰਹਿੰਦੇ ਪੰਜਾਬੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਪੁਲਸ ਵਲੋਂ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 18 ਜੂਨ ਦੀ ਰਾਤ ਓਰੈਂਡਾ ਕੋਰਟ ਦੇ ਇਕ ਹਾਊਸਿੰਗ ਕੰਪਲੈਕਸ ਦੇ ਪਿੱਛੇ ਗੁਰਜੋਤ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਅਤੇ ਹਾਲੇ ਤੱਕ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਆਖ਼ਰਕਾਰ ਇਹ ਸਭ ਕਿਉਂ ਅਤੇ ਕਿਵੇਂ ਹੋਇਆ।

ਕੰਪਲੈਕਸ ਦੇ ਇਕ ਵਸਨੀਕ ਨੇ ਬਰੈਂਪਟਨ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਹ ਗੱਲਾਂ ਸੁਣਨ ਵਿਚ ਆਈਆਂ ਸਨ ਕਿ ਇਲਾਕੇ ਦੇ ਕੁਝ ਅੱਲ੍ਹੜਾਂ ਕੋਲ ਹਥਿਆਰ ਵੇਖੇ ਗਏ ਪਰ ਕਦੇ ਕੋਈ ਹਿੰਸਕ ਵਾਰਦਾਤ ਸਾਹਮਣੇ ਨਹੀਂ ਆਈ। ਇਕ ਹੋਰ ਵਸਨੀਕ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਮਗਰੋਂ ਉਹ ਆਪਣੇ ਛੋਟੇ-ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਥੇ ਹੀ ਪੀੜਤ ਪਰਿਵਾਰ ਦੀ ਮਦਦ ਲਈ ਭਾਰਤੀ ਵਿਦੇਸ਼ ਮੰਤਰਾਲਾ ਅੱਗੇ ਆਇਆ ਹੈ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਗੁਰਜੋਤ ਧਾਲੀਵਾਲ ਦੀ ਲਾਸ਼ ਭਾਰਤ ਲਿਆਉਣ ਵਿਚ ਸਹਾਇਤਾ ਕੀਤੀ ਜਾ ਰਹੀ ਹੈ। 


author

Sunny Mehra

Content Editor

Related News