ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'

Wednesday, Sep 27, 2023 - 01:30 PM (IST)

ਮੁੜ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਜਸਟਿਨ ਟਰੂਡੋ, ਕਿਹਾ- PM ਨੇ ਕੈਨੇਡਾ ਦੀ ਕਰਾਈ 'ਅੰਤਰਰਾਸ਼ਟਰੀ ਬੇਇੱਜ਼ਤੀ'

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਭਾਰਤ 'ਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾ ਕੇ ਉਨ੍ਹਾਂ ਨੇ ਪਹਿਲਾਂ ਹੀ ਭਾਰਤ ਨਾਲ ਪੰਗਾ ਲੈ ਹੀ ਰੱਖਿਆ ਹੈ ਪਰ ਹੁਣ ਕੈਨੇਡੀਅਨ ਪਾਰਲੀਮੈਂਟ ਵਿੱਚ ਹਿਟਲਰ ਦੀ ਨਾਜ਼ੀ ਫੌਜ ਦੇ ਸਿਪਾਹੀ ਯਾਰੋਸਲਾਵ ਹੁੰਕਾ ਨੂੰ ਸਨਮਾਨਿਤ ਕਰਕੇ ਇਕ ਹੋਰ ਨਵਾਂ ਵਿਵਾਦ ਛੇੜ ਲਿਆ, ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਲਗਾਤਾਰ ਹੋ ਰਹੀ ਇਸ ਬੇਇੱਜ਼ਤੀ ਕਾਰਨ ਹੁਣ ਉਹ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਤਿੱਖਾ ਹਮਲਾ ਕੀਤਾ ਹੈ। 

ਇਹ ਵੀ ਪੜ੍ਹੋ: UN 'ਚ ਜੈਸ਼ੰਕਰ ਦੀ ਫਟਕਾਰ ਮਗਰੋਂ ਕੈਨੇਡਾ ਨੇ ਸੁਣਾਇਆ 'ਦੁਖੜਾ', ਕਿਹਾ- ਵਿਦੇਸ਼ੀ ਦਖ਼ਲ ਕਾਰਨ ਖ਼ਤਰੇ 'ਚ ਲੋਕਤੰਤਰ

ਪੋਇਲੀਵਰੇ ਨੇ ਇਸ ਨੂੰ ਟਰੂਡੋ ਦੇ ਫੈਸਲੇ ਵਿੱਚ ਇੱਕ ਭਿਆਨਕ ਗਲਤੀ ਦੱਸਿਆ। ਉਨ੍ਹਾਂ ਕਿਹਾ ਕਿ ਮਹਿਮਾਨਾਂ ਅਤੇ ਅਜਿਹੀਆਂ ਯਾਤਰਾਵਾਂ ਦਾ ਪ੍ਰਬੰਧ ਕਰਨ ਲਈ ਟਰੂਡੋ ਦੇ ਆਪਣੇ ਦਫਤਰ ਦੇ ਲੋਕ ਜ਼ਿੰਮੇਵਾਰ ਹਨ। ਪੋਇਲੀਵਰੇ ਨੇ ਟਰੂਡੋ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਨੂੰ ਸਪੀਕਰ ਵੱਲੋਂ ਤਿਆਰ ਕੀਤੀ ਗਈ ਮਹਿਮਾਨ ਸੂਚੀ ਦੀ ਜਾਂਚ ਕਰਨੀ ਚਾਹੀਦੀ ਸੀ। ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ, ਪਇਲੀਵਰੇ ਨੇ ਕਿਹਾ, "ਕੈਨੇਡੀਅਨ ਇੱਕ ਅਜਿਹੇ ਪ੍ਰਧਾਨ ਮੰਤਰੀ ਤੋਂ ਤੰਗ ਆ ਚੁੱਕੇ ਹਨ ਜੋ ਕਦੇ ਵੀ ਆਪਣੇ ਦਫ਼ਤਰ ਵਿਚ ਹੋਣ ਵਾਲੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਟਰੂਡੋ ਦੀ ਅਗਵਾਈ ਵਿਚ ਲਗਾਤਾਰ 'ਅੰਤਰਰਾਸ਼ਟਰੀ ਬੇਇੱਜ਼ਤੀ' ਹੋ ਰਹੀ ਹੈ।

ਇਹ ਵੀ ਪੜ੍ਹੋ: ਜਗਮੀਤ ਸਿੰਘ ਦਾ ਵੱਡਾ ਬਿਆਨ, ਨਿੱਝਰ ਦੇ ਕਤਲ 'ਚ ਭਾਰਤ ਦੀ ਭੂਮਿਕਾ 'ਤੇ ਸਪੱਸ਼ਟ ਜਾਣਕਾਰੀ

ਇੱਥੇ ਦੱਸ ਦੇਈਏ ਕਿ ਯੂਕ੍ਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੇ ਕੈਨੇਡਾ ਦੌਰੇ ਦੌਰਾਨ ਸੰਸਦ ਵਿੱਚ 98 ਸਾਲਾ ਯੂਕ੍ਰੇਨੀ-ਕੈਨੇਡੀਅਨ ਨਾਗਰਿਕ ਯਾਰੋਸਲਾਵ ਹੁੰਕਾ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਯੂਕ੍ਰੇਨ ਦੀ ਆਜ਼ਾਦੀ ਦਾ ਨਾਇਕ ਦੱਸਿਆ ਗਿਆ। ਬਾਅਦ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਹ ਨਾਜ਼ੀ ਫੌਜ ਵਿੱਚ ਹੈ ਤਾਂ ਪੂਰੀ ਟਰੂਡੋ ਸਰਕਾਰ ਹਿੱਲ ਗਈ। ਸਪੀਕਰ ਐਂਥਨੀ ਰੋਟਾ ਨੇ ਇਸ ਗਲਤੀ ਦੀ ਜ਼ਿੰਮੇਵਾਰੀ ਲਈ ਹੈ। ਪੋਇਲੀਵਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਟਾਵਾ ਵਿੱਚ ਹਨ। ਉਨ੍ਹਾਂ ਨੂੰ ਲੁਕਣ ਦੀ ਬਜਾਏ ਸੰਸਦ ਵਿੱਚ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ।

ਇਹ ਵੀ ਪੜ੍ਹੋ: 2 ਗੱਡੀਆਂ, 6 ਹਮਲਾਵਰ, 50 ਗੋਲੀਆਂ, ਕੈਨੇਡਾ 'ਚ 90 ਸਕਿੰਟਾਂ 'ਚ ਇੰਝ ਹੋਇਆ ਸੀ ਨਿੱਝਰ ਦਾ ਕਤਲ

ਪੀਅਰੇ ਪੋਇਲੀਵਰੇ ਨੇ ਇਸ ਗਲਤੀ ਲਈ ਜਸਟਿਨ ਟਰੂਡੋ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੀਆਂ ਗਲਤੀਆਂ ਲਈ ਦੂਜਿਆਂ 'ਤੇ ਦੋਸ਼ ਮੜ੍ਹਦੇ ਰਹਿੰਦੇ ਹਨ ਅਤੇ ਇਸ ਵਾਰ ਵੀ ਉਹ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਟਵਿੱਟਰ 'ਤੇ ਲਿਖਿਆ, "ਅੱਜ ਇਹ ਪਤਾ ਲੱਗਾ ਹੈ ਕਿ ਜਸਟਿਨ ਟਰੂਡੋ ਨੇ ਨਿੱਜੀ ਤੌਰ 'ਤੇ ਐੱਸ.ਐੱਸ. ਨਾਜ਼ੀ ਫ਼ੌਜ ਦੇ 14ਵੇਂ ਗ੍ਰੇਨੇਡੀਅਰ ਡਿਵੀਜ਼ਨ ਦੇ ਇੱਕ ਸਾਬਕਾ ਸੈਨਿਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਲਿਬਰਲਾਂ ਨੇ ਨਾਜ਼ੀ ਫੌਜ ਦੇ ਇਸ ਸਿਪਾਹੀ ਨੂੰ ਹਾਊਸ ਆਫ ਕਾਮਨਜ਼ ਦੇ ਫਲੋਰ 'ਤੇ ਸਨਮਾਨਿਤ ਕੀਤਾ। ਇਸ ਲਈ ਟਰੂਡੋ ਨੂੰ ਨਿੱਜੀ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਯੂ-ਟਿਊਬ 'ਤੇ ਸੰਸਦ ਦੀ ਕਾਰਵਾਈ ਦੀ ਵੀਡੀਓ ਸ਼ੇਅਰ ਕੀਤੀ, ਜਿਸ ਦਾ ਸਿਰਲੇਖ ਹੈ- 'ਟਰੂਡੋ ਨੇ ਕੈਨੇਡਾ ਨੂੰ ਸ਼ਰਮਸਾਰ ਕੀਤਾ।'

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News