ਐਲਬਰਟਾ ਦੇ ਪ੍ਰਮੁੱਖ ਹਾਈਵੇਜ਼ 'ਤੇ ਬਣਨਗੇ ਨਵੇਂ ਆਰਾਮ ਘਰ

03/14/2019 12:30:49 PM

ਟੋਰਾਂਟੋ (ਏਜੰਸੀ)— ਕੈਨੇਡਾ ਵਿਖੇ ਪੰਜਾਬੀ ਭਾਈਚਾਰੇ ਵੱਲੋਂ ਟਰਾਂਸਪੋਰਟ ਵਪਾਰ ਵਿਚ ਵੱਡਾ ਯੋਗਦਾਨ ਸ਼ਾਮਲ ਹੈ। ਹੁਣ ਐਲਬਰਟਾ ਸਰਕਾਰ ਵੱਲੋਂ ਇਕ ਹੋਰ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿਚ ਐਲਬਰਟਾ ਦੇ ਮਹਾਮਾਰਗਾਂ ਉੱਤੇ ਟਰੱਕ ਸਟਾਪ ਬਣਾਏ ਜਾ ਰਹੇ ਹਨ। ਇਨ੍ਹਾਂ ਸਟਾਪ ਦਾ ਦਾ ਸਿੱਧੇ ਤੌਰ ਤੇ ਟਰੱਕ ਡਰਾਈਵਰਾਂ ਨੂੰ ਫਾਇਦਾ ਹੋਵੇਗਾ। ਇਸ ਬਾਰੇ ਕੈਲਗਰੀ ਵਿਖੇ ਗੁਰਚਰਨ ਸਿੰਘ ਭੌਣ ਨੇ ਐਲਬਰਟਾ ਪ੍ਰੀਮਿਅਰ ਰੇਚਲ ਨੌਟਲੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਐਲਬਰਟਾ ਵਿਚ ਵੱਸ ਰਹੇ ਪੰਜਾਬੀ ਭਾਈਚਾਰੇ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ!


Vandana

Content Editor

Related News