ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ''ਚ ਨਵਨੀਤ ਕੌਰ ਦੀ ਮੌਤ

Monday, Oct 17, 2022 - 01:19 PM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ''ਚ ਨਵਨੀਤ ਕੌਰ ਦੀ ਮੌਤ

ਟੋਰਾਂਟੋ (ਬਿਊਰੋ)- ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਵਿਖੇ ਪੈਦਲ ਜਾ ਰਹੀ ਨਵਨੀਤ ਕੌਰ ਦੀ ਇਕ ਵਾਹਨ ਨਾਲ ਟੱਕਰ 'ਚ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਸ ਦੇ ਅਨੁਸਾਰ ਵੀਰਵਾਰ ਸਵੇਰੇ ਮਿਸੀਸਾਗਾ ਵਿੱਚ ਇੱਕ ਹਿੱਟ ਐਂਡ ਰਨ ਹਾਦਸੇ ਵਿੱਚ ਨਵਨੀਤ ਕੌਰ ਬਿਲਿੰਗ (20) ਦੀ ਮੌਤ ਹੋ ਗਈ।ਪੁਲਸ ਅਨੁਸਾਰ ਉਨ੍ਹਾਂ ਨੂੰ ਸਵੇਰੇ 5:35 ਵਜੇ ਇੱਕ ਫੋਨ ਆਇਆ ਕਿ ਟੋਮਕੇਨ ਅਤੇ ਬ੍ਰਿਟੈਨਿਆ ਸੜਕਾਂ 'ਤੇ ਕਿਸੇ ਵਾਹਨ ਨੇ ਕੁੜੀ ਨੂੰ ਟੱਕਰ ਮਾਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕਤਲ ਕੀਤੇ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਅੰਤਿਮ ਸੰਸਕਾਰ, ਸੈਂਕੜੇ ਲੋਕ ਹੋਏ ਸ਼ਾਮਲ

ਪੁਲਸ ਅਨੁਸਾਰ ਹਸਪਤਾਲ ਲਿਜਾਂਦੇ ਸਮੇਂ ਨਵਨੀਤ ਦੀ ਮੌਤ ਹੋ ਗਈ।ਪੁਲਸ ਮੁਤਾਬਕ ਡਰਾਈਵਰ ਦੀ ਕਾਰ ਟੋਮਕੇਨ ਰੋਡ 'ਤੇ ਦੱਖਣ ਵੱਲ ਜਾ ਰਹੀ ਸੀ। ਅਜੇ ਤੱਕ ਸ਼ੱਕੀ ਵਿਅਕਤੀ ਜਾਂ ਕਾਰ ਦਾ ਵੇਰਵਾ ਨਹੀਂ ਮਿਲਿਆ ਹੈ।ਜਾਂਚ ਦੌਰਾਨ ਪੁਲਸ ਨੇ ਬ੍ਰਿਟਾਨੀਆ ਰੋਡ 'ਤੇ ਟੋਮਕੇਨ ਰੋਡ ਨੂੰ ਦੋਵੇਂ ਪਾਸੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਘਟਨਾ ਵਾਲੀ ਸਵੇਰ ਨੂੰ ਨਵਨੀਤ ਸਾਢੇ ਕੁ ਪੰਜ ਵਜੇ ਫੈਕਟਰੀ 'ਚ ਕੰਮ 'ਤੇ ਜਾ ਰਹੀ ਸੀ ਪਰ ਸੜਕ ਪਾਰ ਕਰਦਿਆਂ ਉਹ ਇਕ ਗੱਡੀ ਦੀ ਲਪੇਟ 'ਚ ਆ ਗਈ ਅਤੇ ਮੌਤ ਦਾ ਸ਼ਿਕਾਰ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਾਲ ਦੌਰਾਨ ਬਰੈਂਪਟਨ ਅਤੇ ਮਿਸੀਸਾਗਾ 'ਚ ਸੜਕ ਪਾਰ ਕਰਦਿਆਂ ਲਗਭਗ ਦਰਜਨਾਂ ਰਾਹਗੀਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਨਵਨੀਤ ਦੇ ਚਚੇਰੇ ਭਰਾ ਗੁਰਪ੍ਰੀਤ ਬਿਲਿੰਗ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News