ਚੀਨ ਨਾਲ ਡਿਪਲੋਮੈਟਿਕ ਵਿਵਾਦ ਦੇ ਹੱਲ ਲਈ ਕੈਨੇਡਾ ਬਣਾਏ ਵਿਸ਼ੇਸ਼ ਕਮੇਟੀ : ਟੋਲ
Wednesday, Dec 11, 2019 - 12:23 PM (IST)

ਟੋਰਾਂਟੋ (ਵਾਰਤਾ): ਕੈਨੇਡੀਅਨ ਸਾਂਸਦ ਐਰਿਨ ਓ ਟੋਲ ਅਤੇ ਲਿਊਕ ਬਰਥੋਲਡ ਨੇ ਚੀਨ ਦੇ ਨਾਲ ਡਿਪਲੋਮੈਟਿਕ ਵਿਵਾਦਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕਮੇਟੀ ਦੇ ਗਠਨ ਦੀ ਅਪੀਲ ਕੀਤੀ। ਸਾਂਸਦ ਐਰਿਨ ਓ ਟੋਲ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਡੀ ਬੇਨਤੀ ਹੈ ਕਿ ਚੀਨ ਦੇ ਨਾਲ ਵਰਤਮਾਨ ਡਿਪਲੋਮੈਟਿਕ ਵਿਵਾਦ ਅਤੇ ਆਧੁਨਿਕ ਕੈਨੇਡਾ-ਚੀਨ ਸੰਬੰਧਾਂ ਦੀਆਂ ਦੋ-ਪੱਖੀ ਚੁਣੌਤੀਆਂ ਨਾਲ ਨਜਿੱਠਣ ਅਤੇ ਇਕ ਵਿਸ਼ੇਸ਼ ਅਤੇ ਬਹੁ ਅਨੁਸ਼ਾਸ਼ਨੀ ਦਿ੍ਸ਼ਟੀਕੋਣ ਵਿਕਸਿਤ ਕਰਨ ਲਈ ਸੰਸਦ ਦੀ ਇਕ ਵਿਸ਼ੇਸ਼ ਕਮੇਟੀ ਸਥਾਪਿਤ ਕਰਨ ਦੀ ਕੋਸ਼ਿਸ਼ ਹੈ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਦੋਹਾਂ ਦੇਸ਼ਾਂ ਦੇ ਵਿਚ ਵਿਵਾਦ ਦੇ ਕਾਰਨ ਚੀਨ ਨੇ ਕੈਨੇਡੀਅਨ ਮਾਂਸ ਉਤਪਾਦਾਂ ਅਤੇ ਬਨਸਪਤੀ ਤੇਲ ਦੀ ਬਰਾਮਦ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ।