ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ

Friday, May 31, 2019 - 11:38 AM (IST)

ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ

ਓਟਾਵਾ (ਭਾਸ਼ਾ)— ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਲੋਕਾਂ ਦੇ ਦੋਸਤ ਹਨ। ਇਸ ਦੇ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ। ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਇਤਿਹਾਸਿਕ ਰੂਪ ਨਾਲ ਮਜ਼ਬੂਤ ਰਹੇ ਹਨ ਪਰ ਹਾਲ ਹੀ ਵਿਚ ਵਪਾਰ ਟੈਕਸ ਦੇ ਮੁੱਦੇ 'ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ। ਪੇਨਸ ਕੈਨੇਡਾ ਅਤੇ ਮੈਕਸੀਕੋ ਨਾਲ ਨਵਾਂ ਵਪਾਰ ਸੌਦਾ ਕਰਨ ਲਈ ਆਏ ਹਨ। 

PunjabKesari

ਟਰੰਪ ਨੇ ਹਾਲ ਹੀ ਵਿਚ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕੀ ਸਟੀਲ ਅਤੇ ਐਲੁਮੀਨੀਅਮ ਟੈਕਸ ਹਟਾ ਲਿਆ ਹੈ। ਇਸ ਨਾਲ ਉੱਤਰੀ ਅਮਰੀਕੀ ਵਪਾਰ ਸੌਦੇ ਲਈ ਰਸਤਾ ਸਾਫ ਹੋ ਗਿਆ ਹੈ। ਜਿਸ ਲਈ ਉਨ੍ਹਾਂ ਦੀ ਟੀਮ ਨੇ ਪਿਛਲੇ ਸਾਲ ਗੱਲਬਾਤ ਕੀਤੀ ਸੀ। ਪ੍ਰਮੁੱਖ ਉਦਯੋਗਿਕ ਦੇਸ਼ਾਂ ਦੇ ਗਰੁੱਪ ਆਫ ਸੇਵਨ ਦੀ ਕੈਨੇਡੀਅਨ ਮੇਜ਼ਬਾਨੀ ਦੇ ਬਾਅਦ ਟਰੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਮਜ਼ੋਰ ਅਤੇ ਬੇਈਮਾਨ ਪੀ.ਐੱਮ. ਕਿਹਾ ਸੀ, ਜਿਸ ਨਾਲ ਪਿਛਲੇ ਸਾਲ ਗਰਮੀ ਦੌਰਾਨ ਵਪਾਰਕ ਜੁਰਮਾਨਾ ਤਣਾਅ ਦਾ ਇਕ ਕਾਰਨ ਬਣ ਗਿਆ ਸੀ। 

PunjabKesari

ਪੇਨਸ ਨੇ ਵੀਰਵਾਰ ਨੂੰ ਟਰੂਡੋ ਨੂੰ ਕਿਹਾ,''ਰਾਸ਼ਟਰਪਤੀ ਟਰੰਪ ਅਤੇ ਮੇਰਾ ਮੰਨਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ। ਇਹ ਟਰੰਪ ਅਤੇ ਟਰੂਡੋ ਦੀ ਲੀਡਰਸ਼ਿਪ ਵਿਚ ਦਿਖਾਈ ਦਿੰਦਾ ਹੈ।''


author

Vandana

Content Editor

Related News