ਕੈਨੇਡਾ: ਯਾਦਗਾਰੀ ਦਿਹਾੜੇ ਮੌਕੇ PM ਟਰੂਡੋ ਨੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ

Thursday, Nov 12, 2020 - 11:56 AM (IST)

ਕੈਨੇਡਾ: ਯਾਦਗਾਰੀ ਦਿਹਾੜੇ ਮੌਕੇ PM ਟਰੂਡੋ ਨੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ

ਟੋਰਾਂਟੋ- ਦੇਸ਼ ਦੀ ਸੁਰੱਖਿਆ ਉੱਥੋਂ ਦੀ ਫ਼ੌਜ ਦੇ ਹੱਥ ਹੁੰਦੀ ਹੈ ਜੋ ਦੇਸ਼ ਵਾਸੀਆਂ ਨੂੰ ਸੁਰੱਖਿਆ ਦੇਣ ਲਈ ਕੜਾਕੇ ਦੀ ਠੰਡ ਅਤੇ ਤਪਦੀ ਗਰਮੀ ਨੂੰ ਸਹਿਣ ਕਰਦੇ ਹਨ। ਪਰਿਵਾਰਾਂ ਤੋਂ ਦੂਰ ਰਹਿ ਕੇ ਹੋਰਾਂ ਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਨਿਸ਼ਚਿਤ ਕਰਨ ਲਈ ਸਰਹੱਦਾਂ 'ਤੇ ਦਿਨ-ਰਾਤ ਖੜ੍ਹੇ ਰਹਿੰਦੇ ਹਨ। ਯੁੱਧ ਅਤੇ ਲੜਾਈਆਂ ਨੇ ਲੱਖਾਂ-ਕਰੋੜਾਂ ਫ਼ੌਜੀਆਂ ਦੀਆਂ ਜਾਨਾਂ ਲਈਆਂ ਹਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰੀਮੈਂਮਬਰੈਂਸ ਡੇਅ ਭਾਵ 'ਯਾਦਗਾਰੀ ਦਿਹਾੜਾ ਮਨਾਇਆ ਜਾਂਦਾ ਹੈ। 

ਕੈਨੇਡਾ, ਅਮਰੀਕਾ, ਇੰਗਲੈਂਡ ਸਣੇ ਕਈ ਦੇਸ਼ਾਂ ਨੇ ਇਹ ਦਿਹਾੜਾ ਮਨਾਇਆ ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਨੈਸ਼ਨਲ ਵਾਰ ਮੈਮੋਰੀਅਲ ਓਟਾਵਾ ਵਿਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੋਰੋਨਾ ਵਾਇਰਸ ਕਾਰਨ ਇਸ ਵਾਰ ਬਹੁਤੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਸ਼ਰਧਾਂਜਲੀ ਸਮਾਗਮ ਵਿਚ ਇਕੱਠੇ ਹੋਏ ਲੋਕਾਂ ਨੇ ਮਾਸਕ ਪਾਏ ਸਨ ਤੇ ਸਭ ਨੇ ਸਮਾਜਕ ਦੂਰੀ ਬਣਾ ਕੇ ਰੱਖੀ। 

PunjabKesari

ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਸ਼ਰਧਾਂਜਲੀ ਸਮਾਗਮ ਸ਼ੁਰੂ ਹੋਇਆ। ਉਂਝ ਇਸ ਵਿਚ ਹਰ ਸਾਲ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ ਪਰ ਇਸ ਵਾਰ ਕੋਰੋਨਾ ਕਾਰਨ ਬਹੁਤ ਘੱਟ ਲੋਕ ਮੌਜੂਦ ਸਨ। ਬਾਕੀ ਲੋਕਾਂ ਨੇ ਘਰ ਬੈਠ ਕੇ ਹੀ ਸ਼ਹੀਦ ਫ਼ੌਜੀਆਂ ਨੂੰ ਸਲਾਮੀ ਦਿੱਤੀ ਤੇ ਟੀ. ਵੀ. 'ਤੇ ਪ੍ਰਸਾਰਿਤ ਸਮਾਗਮ ਦੇਖਿਆ। ਦੂਜੇ ਵਿਸ਼ਵ ਯੁੱਧ ਦੌਰਾਨ ਲੜਨ ਵਾਲੇ ਸਾਬਕਾ ਫ਼ੌਜੀ ਨੇ ਦੱਸਿਆ ਕਿ ਉਨ੍ਹਾਂ ਨੇ ਯੁੱਧ ਦੌਰਾਨ ਆਪਣੇ ਕਈ ਸਾਥੀਆਂ ਨੂੰ ਗੁਆ ਲਿਆ, ਜਿਨ੍ਹਾਂ ਨੂੰ ਉਹ ਅੱਜ ਵੀ ਯਾਦ ਕਰਦੇ ਹਨ।


author

Lalita Mam

Content Editor

Related News