ਪਹਿਲੀ ਵਾਰ ਇਕ ਬੀਬੀ ਦੇ ਹੱਥਾਂ ''ਚ ਕੈਨੇਡਾ ਦੀ ਪੁਲਾੜ ਏਜੰਸੀ ਦੀ ਕਮਾਂਡ

09/04/2020 6:31:04 PM

ਓਟਾਵਾ (ਭਾਸ਼ਾ): ਕੈਨੇਡਾ ਦੀ ਪੁਲਾੜ ਏਜੰਸੀ ਦੇ 31 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਦੀ ਕਮਾਂਡ ਇਕ ਬੀਬੀ ਸੰਭਾਲੇਗੀ। ਸਰਕਾਰ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ। 

ਇਸ ਵਿਚ ਕਿਹਾ ਗਿਆ ਕਿ ਲੰਬੇਂ ਸਮੇਂ ਤੱਕ ਲੋਕ ਸੇਵਾ ਵਿਚ ਕੰਮ ਕਰ ਰਹੀ ਲੀਜਾ ਕੈਂਪਬੈਲ ਏਜੰਸੀ ਦੀ ਪ੍ਰਧਾਨ ਹੋਵੇਗੀ। ਉਹ 2015 ਤੋਂ ਏਜੰਸੀ ਦੇ ਪ੍ਰਮੁੱਖ ਰਹੇ ਸਿਲਵੇਨ ਲਾਪਾਰਟੇ ਦੀ ਜਗ੍ਹਾ ਲਵੇਗੀ। ਇਕ ਬਿਆਨ ਵਿਚ ਨਵੀਨਤਾ, ਵਿਗਿਆਨ ਅਤੇ ਉਦਯੋਗ ਦੇ ਸੰਘੀ ਮੰਤਰੀ ਨਵਦੀਪ ਬੈਂਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ। ਇਕ ਬਿਆਨ ਵਿਚ ਉਹਨਾਂ ਨੇ ਕਿਹਾ,“ਰੱਖਿਆ ਖਰੀਦ ਦਾ ਉਸ ਦਾ ਤਜਰਬਾ ਉਸ ਨੂੰ ਚੰਗੀ ਸਥਿਤੀ ਵਿਚ ਰੱਖੇਗਾ ਕਿਉਂਕਿ ਉਹ ਪੁਲਾੜ ਖੇਤਰ ਲਈ ਕੁਝ ਸਭ ਤੋਂ ਮਹੱਤਵਪੂਰਨ ਖਰੀਦਾਂ ਨੂੰ ਸੰਭਾਲਦੀ ਹੈ।ਕੈਨੇਡੀਅਨ ਪੁਲਾੜ ਏਜੰਸੀ ਦੀ ਸਥਾਪਨਾ ਮਾਰਚ 1989 ਵਿਚ ਹੋਈ ਸੀ। ਇਹ ਕੈਨੇਡੀਅਨ ਪੁਲਾੜ ਏਜੰਸੀ ਕੈਨੇਡਾ ਦੀਆਂ ਸਾਰੀਆਂ ਨਾਗਰਿਕ ਪੁਲਾੜ-ਸੰਬੰਧੀ ਗਤੀਵਿਧੀਆਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ।

ਕੈਂਪਬੈਲ ਨੇ ਪਿਛਲੇ ਦੋ ਸਾਲ ਵੈਟਰਨ ਅਫੇਅਰਜ਼ ਕੈਨੇਡਾ ਦੇ ਸੀਨੀਅਰ ਕਾਰਜਕਾਰੀ ਵਜੋਂ ਬਿਤਾਏ ਹਨ। ਇਸ ਤੋਂ ਪਹਿਲਾਂ, ਉਸਨੇ ਰੱਖਿਆ ਅਤੇ ਸਮੁੰਦਰੀ ਖਰੀਦ ਲਈ ਸਹਾਇਕ ਉਪ ਮੰਤਰੀ ਵਜੋਂ ਤਿੰਨ ਸਾਲ ਬਿਤਾਏ ਜਿੱਥੇ ਉਸ ਨੇ ਸੰਸਥਾ ਦੀ ਅਗਵਾਈ ਕੀਤੀ ਅਤੇ ਉਸ ਨੇ ਕੈਨੇਡਾ ਦੀ ਸੈਨਿਕ ਅਤੇ ਸਮੁੰਦਰੀ ਉਪਕਰਣ ਹਾਸਲ ਕਰਨ ਵਾਲੇ ਸੰਗਠਨ ਦੀ ਅਗਵਾਈ ਕੀਤੀ।


Vandana

Content Editor

Related News