ਤੂਫਾਨ ਕਾਰਨ ਟੋਰਾਂਟੋ ਲਈ ਹੜ੍ਹ ਦੀ ਚਿਤਾਵਨੀ ਜਾਰੀ, US 'ਚ 10 ਲੋਕਾਂ ਦੀ ਮੌਤ

Sunday, Jan 12, 2020 - 10:34 AM (IST)

ਤੂਫਾਨ ਕਾਰਨ ਟੋਰਾਂਟੋ ਲਈ ਹੜ੍ਹ ਦੀ ਚਿਤਾਵਨੀ ਜਾਰੀ, US 'ਚ 10 ਲੋਕਾਂ ਦੀ ਮੌਤ

ਟੋਰਾਂਟੋ (ਬਿਊਰੋ): ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਖੇਤਰ ਵਿਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ।ਅਸਲ ਵਿਚ ਇਕ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿਚ ਖਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਇਸ ਖੇਤਰ ਵਿਚ ਬਰਫੀਲੇ ਤਾਪਮਾਨ ਤੋਂ ਉੱਪਰ ਬਰਫਬਾਰੀ ਦੀ ਸੰਭਾਵਨਾ ਹੋਣ ਦੀ ਸੰਭਾਵਨਾ ਦੇ ਕਾਰਨ ਗ੍ਰੇਟਰ ਟੋਰਾਂਟੋ ਖੇਤਰ ਦੇ ਅੰਦਰ ਨਦੀਆਂ ਵਿਚ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਹੈ। ਸ਼ਿਨਹੂਆ ਦੇ ਹਵਾਲੇ ਨਾਲ ਟੋਰਾਂਟੋ ਖੇਤਰ ਸੁਰੱਖਿਆ ਅਥਾਰਿਟੀ ਵੱਲੋਂ ਜਾਰੀ ਇਕ ਬਿਆਨ ਵਿਚ ਸਲਾਹਕਾਰ ਨੇ ਕਿਹਾ ਕਿ ਇਸ ਦੇ ਨਤੀਜੇ ਖਤਰਨਾਕ ਸਥਿਤੀ ਹੋਵੇਗੀ। 

ਦੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਦੱਖਣੀ ਸੰਯੁਕਤ ਰਾਜ ਅਮਰੀਕਾ ਵਿਚ ਤੇਜ਼ ਤੂਫਾਨ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਾਫੀ ਤਬਾਹੀ ਹੋਈ। ਐਡਵਾਇਜ਼ਰੀ ਜਾਰੀ ਕਰ ਕੇ ਅਥਾਰਿਟੀ ਨੇ ਖੇਤਰ ਦੇ ਵਸਨੀਕਾਂ ਨੂੰ ਪਾਣੀ ਵਾਲੇ ਸਾਰੇ ਖੇਤਰਾਂ ਦੇ ਨੇੜੇ ਜ਼ਿਆਦਾ ਸਾਵਧਾਨੀ ਵਰਤਣ ਅਤੇ ਹੇਠਲੇ ਇਲਾਕਿਆਂ ਅਤੇ ਅੰਡਰਪਾਸਾਂ ਵਿਚ ਹੜ੍ਹ ਵਾਲੇ ਰੋਡਵੇਜ਼ 'ਤੇ ਡਰਾਈਵਿੰਗ ਕਰਨ ਤੋਂ ਬਚਣ ਲਈ ਕਿਹਾ ਹੈ। 12 ਜਨਵਰੀ ਤੱਕ ਹੜ੍ਹ ਦੀ ਚਿਤਾਵਨੀ ਲਾਗੂ ਹੈ।

ਟੋਰਾਂਟੋ ਪੁਲਸ ਨੇ ਟਵਿੱਟਰ 'ਤੇ ਕਿਹਾ ਕਿ ਉਹਨਾਂ ਨੇ ਹੜ੍ਹ ਜਿਹੀ ਸਥਿਤੀ ਕਾਰਨ ਖੇਤਰ ਵਿਚ ਸੜਕਾਂ ਬੰਦ ਹੋਣ ਦੀ ਸੂਚਨਾ ਦਿੱਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।


author

Vandana

Content Editor

Related News