ਕੈਨੇਡਾ ਚੋਣਾਂ ’ਚ ਪੰਜਾਬੀਆਂ ਦੀ ਧਾਕ, ਟਰੂਡੋ ਲਈ ਮੁੜ ‘ਕਿੰਗਮੇਕਰ’ ਦੀ ਭੂਮਿਕਾ ਨਿਭਾਉਣਗੇ ਜਗਮੀਤ ਸਿੰਘ
Thursday, Sep 23, 2021 - 03:49 PM (IST)
ਟੋਰਾਂਟੋ: ਕੈਨੇਡਾ ਵਿਚ ਚੋਣਾਂ ਹੋ ਗਈਆਂ ਹਨ ਅਤੇ ਤੀਜੀ ਵਾਲ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਟਰੂਡੋ ਦੀ ਪਾਰਟੀ ਨੂੰ ਜਿੱਥੇ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ ਉਥੇ ਹੀ ਉਹ ਬਹੁਮਤ ਤੋਂ ਦੂਰ ਚੱਲ ਰਹੀ ਹੈ। ਜਸਟਿਨ ਟਰੂਡੋ ਦੀ ਪਾਰਟੀ ਨੂੰ 338 ਸੀਟਾਂ ਵਾਲੇ ਹੇਠਲੇ ਸਦਨ ਵਿਚ 158 ਸੀਟਾਂ ਮਿਲੀਆਂ ਹਨ ਅਤੇ ਬਹੁਮਤ ਲਈ 12 ਸੀਟਾਂ ਦੀ ਜ਼ਰੂਰਤ ਹੈ। ਸੰਸਦ ਵਿਚ ਬਹੁਮਤ ਦਿਖਾਉਣ ਲਈ ਕਿਸੇ ਵੀ ਪਾਰਟੀ ਕੋਲ 170 ਸੀਟਾਂ ਹੋਣੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ PM ਮੋਦੀ: ਭਾਰਤੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਬਣਾਈ ਆਪਣੀ ਵੱਖਰੀ ਪਛਾਣ
ਮੁੜ ‘ਕਿੰਗਮੇਕਰ’ ਬਣਨਗੇ ਜਗਮੀਤ ਸਿੰਘ
ਉਥੇ ਹੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ 27 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ ਇਹ ਲਿਬਰਲ ਪਾਰਟੀ ਨੂੰ ਆਪਣਾ ਸਮਰਥਨ ਦੇਵੇਗੀ। ਅਜਿਹੀ ਸਥਿਤੀ ਵਿਚ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਸਰਕਾਰ ਦੇ ਗਠਨ ਵਿਚ ‘ਕਿੰਗਮੇਕਰ’ ਸਾਬਤ ਹੋਣਗੇ। ਐਨ.ਡੀ.ਪੀ ਦੀ ਸਥਾਪਨਾ 1961 ਵਿਚ ਹੋਈ ਸੀ। 1 ਅਕਤੂਬਰ 2017 ਨੂੰ ਜਗਮੀਤ ਨੇ ਇਸ ਦੀ ਕਮਾਨ ਸੰਭਾਲੀ ਸੀ। ਇੱਥੇ ਖ਼ਾਸ ਗੱਲ ਇਹ ਹੈ ਕਿ 2019 ਵਿਚ ਹੋਈਆਂ ਚੋਣਾਂ ਵਿਚ ਵੀ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਹੀ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਮਰਥਨ ਦਿੱਤਾ ਸੀ ਅਤੇ ਉਦੋਂ ਵੀ ਜਗਮੀਤ ਸਿੰਘ ਨੇ ਸਰਕਾਰ ਦੇ ਗਠਨ ਵਿਚ ‘ਕਿੰਗਮੇਕਰ’ ਦੀ ਭੂਮਿਕਾ ਨਿਭਾਈ ਸੀ। ਉਸ ਸਮੇਂ ਲਿਬਰਲ ਪਾਰਟੀ ਨੇ 157 ਸੀਟਾਂ ਹਾਸਲ ਕੀਤੀਆਂ ਸਨ ਅਤੇ ਐਨ.ਡੀ.ਪੀ. ਨੇ 24 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਸੰਸਦੀ ਚੋਣਾਂ ’ਚ ਤੀਜੀ ਵਾਰ ਜਿੱਤ ਮਗਰੋਂ ਜਸਟਿਨ ਟਰੂਡੋ ਨੇ ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’
ਜਗਮੀਤ ਨੇ 2001 ਵਿਚ ਲਈ ਸੀ ਰਾਜਨੀਤੀ ਵਿਚ ਐਂਟਰੀ
ਜਗਮੀਤ ਨੇ ਸਾਲ 2001 ਵਿਚ ਰਾਜਨੀਤੀ ਵਿਚ ਐਂਟਰੀ ਲਈ ਸੀ ਅਤੇ ਉਦੋਂ ਤੋਂ ਹੀ ਉਹ ਸ਼ਰਨਾਰਥੀਆਂ ਅਤੇ ਅਪ੍ਰਵਾਸੀਆਂ ਦੇ ਹੱਕ ਵਿਚ ਲੜਾਈ ਲੜਦੇ ਆ ਰਹੇ ਹਨ। ਉਹ ਓਨਟਾਰੀਓ ਵਿਚ ਐਨ.ਡੀ.ਪੀ. ਦੇ ਉਪ ਨੇਤਾ ਦੇ ਤੌਰ ’ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਜਗਮੀਤ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਵਿਚ ਹੋਇਆ ਸੀ। ਉਨ੍ਹਾਂ ਦੇ ਮਾਪੇ ਪੰਜਾਬ ਤੋਂ ਜਾ ਕੇ ਉਥੇ ਵਸੇ ਸਨ। ਜਗਮੀਤ ਦਾ ਸਬੰਧ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਹੈ।
ਦੱਸ ਦੇਈਏ ਕਿ ਇਸ ਵਾਰ ਕੈਨੇਡਾ ਚੋਣਾਂ ਵਿੱਚ 41 ਵਿੱਚੋਂ 16 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ 21 ਪੰਜਾਬੀ ਔਰਤਾਂ ਵੀ ਚੋਣ ਮੈਦਾਨ 'ਚ ਉਤਰੀਆਂ ਸਨ, ਜਿਨ੍ਹਾਂ' ਚੋਂ ਸਿਰਫ 6 ਨੂੰ ਜਿੱਤ ਮਿਲੀ। ਜਿੱਤਣ ਵਾਲੇ ਉਮੀਦਵਾਰਾ ਵਿੱਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ, ਟਿਮ ਉੱਪਲ,ਅਨੀਤਾ ਆਨੰਦ, ਸੁੱਖ ਧਾਲੀਵਾਲ,ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ,ਅੰਜੂ ਢਿੱਲੋ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਿਲ ਹਨ।
ਇਹ ਵੀ ਪੜ੍ਹੋ: PM ਮੋਦੀ ਦੇ ਏਅਰ ਇੰਡੀਆ ਵਨ ਜਹਾਜ਼ ਦਾ ਕਮਾਲ, ਦਹਾਕਿਆਂ ਪੁਰਾਣੀ ਪਰੰਪਰਾ ਤੋੜ ਸਿੱਧਾ US ਹੋਇਆ ਲੈਂਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।