ਕੈਨੇਡਾ ‘ਚ ਚੋਣ ਪ੍ਰਚਾਰ ਸ਼ੁਰੂ ਹੁੰਦੇ ਸਾਰ ਜਗਮੀਤ ਸਿੰਘ ਦੀ ਪਾਰਟੀ ਨੂੰ ਝਟਕਾ, ਦੋ ਉਮੀਦਵਾਰਾਂ ਨੇ ਦਿੱਤਾ ਅਸਤੀਫਾ

09/13/2019 7:46:02 PM

ਓਟਵਾ, (ਵੈਬ ਡੈਸਕ)- ਕੈਨੇਡਾ ਵਿਚ ਫੈਡਰਲ ਚੋਣਾਂ ਦਾ ਐਲਾਣ ਹੁੰਦੇ ਸਾਰ ਹੀ ਐੱਨ. ਡੀ. ਪੀ. ਨੂੰ ਝਟਕਾ ਲੱਗਾ ਹੈ। ਫੈਡਰਲ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਵਿਚ ਹੀ ਐੱਨ. ਡੀ. ਪੀ. ਦੇ ਦੋ ਉਮੀਦਵਾਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇੱਕ ਉਮੀਦਵਾਰ ਨੂੰ ਤਾਂ ਘਰੇਲੂ ਬਦਸਲੂਕੀ ਦੇ ਦੋਸ਼ਾਂ ਕਾਰਨ ਅਸਤੀਫਾ ਦੇਣਾ ਪਿਆ ਤੇ ਦੂਜੇ ਨੂੰ ਸੋਸ਼ਲ ਮੀਡੀਆ ਉੱਤੇ ਪਾਈਪਲਾਈਨ ਪੱਖੀ ਕਾਰਕੁੰਨ ਦੇ ਸਬੰਧ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਅਸਤੀਫਾ ਦੇਣਾ ਪਿਆ।
ਮਾਂਟਰੀਅਲ ਦੇ ਲਾਸਾਲੇ-ਐਮਾਰਡ-ਵਰਡਨ ਹਲਕੇ ਤੋਂ ਐਨਡੀਪੀ ਉਮੀਦਵਾਰ ਓਲੀਵੀਅਰ ਮੈਥਿਊ ਨੇ ਆਖਿਆ ਕਿ ਉਸ ਖਿਲਾਫ ਘਰੇਲੂ ਬਦਸਲੂਕੀ ਦੇ ਲਾਏ ਗਏ ਇਲਜ਼ਾਮ ਝੂਠੇ ਹਨ ਤੇ ਉਹ ਇਸ ਲਈ ਅਸਤੀਫਾ ਦੇ ਰਹੇ ਹਨ ਕਿਉਂਕਿ ਉਹ ਫੈਡਰਲ ਚੋਣਾਂ ਦੇ ਇਸ ਨਾਜ਼ੁਕ ਮੌਕੇ ਉੱਤੇ ਪਾਰਟੀ ਲਈ ਕੋਈ ਨਵਾਂ ਉਲਝਾਅ ਨਹੀਂ ਪਾਉਣਾ ਚਾਹੁੰਦੇ। ਮੈਥਿਊ ਨੇ ਆਪਣੇ ਹਲਕੇ ਦੇ ਫੇਸਬੁੱਕ ਪੇਜ ਉੱਤੇ ਲਿਖਿਆ ਕਿ ਜੇ ਉਹ ਚੋਣ ਮੁਹਿੰਮ ਵਿੱਚ ਹਿੱਸਾ ਨਾ ਲੈ ਰਹੇ ਹੁੰਦੇ ਤਾਂ ਉਹ ਆਪਣੀ ਸਾਖ਼ ਨੂੰ ਬੇਦਾਗ ਕਰਨ ਲਈ ਕੰਮ ਕਰਦੇ ਤੇ ਪਾਰਟੀ ਨਾਲ ਵੀ ਕੰਮ ਕਰਨਾ ਜਾਰੀ ਰੱਖਦੇ।ਮੈਥਿਊ ਵੱਲੋਂ ਉਸ ਸਮੇਂ ਅਸਤੀਫਾ ਦਿੱਤਾ ਗਿਆ ਜਦੋਂ ਇੱਕ ਮਹਿਲਾ ਨੇ ਫੇਸਬੁੱਕ ਉੱਤੇ ਆਪਣੇ ਸੁੱਜੇ ਹੋਏ ਤੇ ਨੀਲ ਪਏ ਬੁੱਲ੍ਹ ਦੀ ਪੋਸਟ ਪਾਈ। ਉਸ ਮਹਿਲਾ ਨੇ ਕਈ ਐੱਨ. ਡੀ, ਪੀ, ਫੇਸਬੁੱਕ ਪੇਜਾਂ ਨੂੰ ਨਾਲ ਟੈਗ ਕਰ ਦਿੱਤਾ।PunjabKesariਬੈਕਾ ਸਟੁਅਰਟ ਨਾਂ ਦੀ ਇਸ ਮਹਿਲਾ ਨੇ ਲਿਖਿਆ ਕਿ ਅਸੀਂ ਆਪਣੀਆਂ ਧੀਆਂ, ਮਾਂਵਾਂ, ਭੈਣਾਂ ਤੇ ਉਨ੍ਹਾਂ ਮਹਿਲਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ, ਰਹਿੰਦੇ ਹਾਂ ਤੇ ਕੰਮ ਕਰਦੇ ਹਾਂ, ਕਿ ਅਜਿਹੇ ਉਮੀਦਵਾਰ ਨੂੰ ਵੋਟ ਪਾਉਣ ਜਿਹੜਾ ਲਗਾਤਾਰ ਆਪਣੀ ਪਤਨੀ ਦਾ ਸ਼ੋਸ਼ਣ ਕਰਦਾ ਹੈ?

PunjabKesariਮੈਥਿਊਜ਼ ਦੇ ਇਸ ਐਲਾਨ ਤੋਂ ਕਈ ਘੰਟੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਤੋਂ ਐੱਨ. ਡੀ. ਪੀ. ਉਮੀਦਵਾਰ ਨੇ ਆਖਿਆ ਕਿ ਦੋ ਸਾਲ ਪਹਿਲਾਂ ਪਾਈਪਲਾਈਨ ਪੱਖੀ ਕਾਰਕੁੰਨ ਖਿਲਾਫ ਸੋਸ਼ਲ ਮੀਡੀਆ ਉੱਤੇ ਗੁੱਸੇ ਭਰੀਆਂ ਟਿੱਪਣੀਆਂ ਕੀਤੇ ਜਾਣ ਕਾਰਨ ਉਸ ਨੂੰ ਚੋਣ ਮੁਹਿੰਮ ਤੋਂ ਪਾਸੇ ਹੋਣ ਲਈ ਆਖਿਆ ਗਿਆ। ਡੌਕ ਕਰੀ, ਜਿਸ ਨੂੰ ਦੱਖਣੀ ਬੀ. ਸੀ. ਦੇ ਕੈਮਲੂਪਸ-ਥਾਂਪਸਨ-ਕੈਰੀਬੂ ਹਲਕੇ ਤੋਂ ਨਾਮਜਦ ਕੀਤਾ ਗਿਆ ਸੀ, ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਸਨ। ਪਰ ਉਸ ਨੇ ਆਖਿਆ ਕਿ ਉਹ ਟਿੱਪਣੀਆਂ ਉਸ ਦੀ ਅੱਜ ਦੀ ਸ਼ਖਸੀਅਤ ਨੂੰ ਨਹੀਂ ਝਲਕਾਉਂਦੀਆਂ। ਜਿਸ ਸਮੇਂ ਉਹ ਕੀਤੀਆਂ ਗਈਆਂ ਸਨ ਉਹ ਹੁਣ ਆਪ ਹੀ ਉਨ੍ਹਾਂ ਨੂੰ ਨਹੀਂ ਮੰਨਦਾ। ਹੁਣ ਉਸ ਦੀ ਸ਼ਖਸੀਅਤ ਬਦਲ ਚੁੱਕੀ ਹੈ।
ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਨੇ ਆਖਿਆ ਕਿ ਪਾਰਟੀ ਦੇ ਉਮੀਦਵਾਰਾਂ ਨੂੰ ਪਾਰਟੀ ਦੇ ਮਿਆਰ ਦਾ ਤਾਂ ਹੋਣਾ ਹੀ ਚਾਹੀਦਾ ਹੈ। ਜਿੱਥੋਂ ਵੀ ਸਾਨੂੰ ਇਹ ਸੂਚਨਾ ਮਿਲਦੀ ਹੈ ਕਿ ਕੋਈ ਉਮੀਦਵਾਰ ਪਾਰਟੀਆਂ ਦੀਆਂ ਕਦਰਾਂ ਕੀਮਤਾਂ ਉੱਤੇ ਖਰਾ ਨਹੀਂ ਉਤਰ ਰਿਹਾ ਤਾਂ ਅਸੀਂ ਉਸ ਨੂੰ ਹਟਾਉਣ ਵਿਚ ਹੀ ਯਕੀਨ ਰੱਖਦੇ ਹਾਂ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਲੋਕ ਸਾਡੇ ਉੱਤੇ ਇਸ ਗੱਲ ਨੂੰ ਲੈ ਕੇ ਯਕੀਨ ਕਰ ਸਕਦੇ ਹਨ ਕਿ ਅਸੀਂ ਸਹੀ ਫੈਸਲੇ ਕਰ ਰਹੇ ਹਾਂ। ਜਿਨ੍ਹਾਂ ਹਲਕਿਆਂ ਤੋਂ ਐੱਨ. ਡੀ. ਪੀ. ਦੇ ਇਨ੍ਹਾਂ ਦੋ ਉਮੀਦਵਾਰਾਂ ਨੇ ਅਸਤੀਫਾ ਦਿੱਤਾ ਹੈ ਉੱਥੇ ਅਜੇ ਨਵੇਂ ਉਮੀਦਵਾਰ ਨਹੀਂ ਐਲਾਨੇ ਗਏ।


Arun chopra

Content Editor

Related News