ਕੈਨੇਡਾ ਵੱਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਸਮੇਂ ਸੀਮਾ ''ਚ ਵਾਧਾ

Wednesday, Sep 15, 2021 - 12:57 PM (IST)

ਕੈਨੇਡਾ ਵੱਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਸਮੇਂ ਸੀਮਾ ''ਚ ਵਾਧਾ

ਟੋਰਾਂਟੋ (ਬਿਊਰੋ): ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ 'ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਸਮੇਂ ਸੀਮਾ 28 ਫਰਵਰੀ, 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ 24 ਅਗਸਤ, 2020 ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਲੋਕਾਂ ਦੀ ਸਹੂਲਤ ਲਈ ਵਰਕ ਪਰਮਿਟ ਦੀ ਇਹ ਆਰਜ਼ੀ ਨੀਤੀ ਬਣਾਈ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਵਿਡ-19 ਦਾ ਕਹਿਰ, ਕੇਸਾਂ ਦੀ ਗਿਣਤੀ 1.55 ਮਿਲੀਅਨ ਤੋਂ ਪਾਰ

ਸਰਕਾਰੀ ਰਿਪੋਰਟਾਂ ਮੁਤਾਬਕ ਕੈਨੇਡਾ ਵਿਚ ਕਾਮਿਆਂ ਦੀ ਘਾਟ ਹੈ, ਜਿਸ ਕਰਕੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇ ਕੇ ਰੁਜ਼ਗਾਰ ਮਾਰਕੀਟ ਵਿਚ ਸ਼ਾਮਿਲ ਕਰਨ ਦੀ ਇਹ ਇਕ ਕੋਸ਼ਿਸ਼ ਹੈ। ਇਸ ਕਰਕੇ 28 ਫਰਵਰੀ ਤੱਕ ਵਰਕ ਪਰਮਿਟ ਦੀ ਸਹੂਲਤ ਹਰੇਕ ਆਰਜ਼ੀ ਵੀਜ਼ਾ ਧਾਰਕ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਕੈਨੇਡਾ ਵਿਚ ਠਹਿਰਨ ਦੀ ਮਿਆਦ ਖ਼ਤਮ (ਐਕਸਪਾਇਰ) ਨਾ ਹੋਈ ਹੋਵੇ। ਜਹਾਜ਼ਾਂ ਦੀ ਆਵਾਜਾਈ ਅਜੇ ਤੱਕ ਵੀ ਸੀਮਤ ਹੋਣ ਕਾਰਨ ਕੁਝ ਵਿਦੇਸ਼ੀਆਂ ਨੂੰ ਆਪਣਾ ਵੀਜ਼ਾ ਵਧਾਉਣਾ ਪਿਆ ਹੈ।ਇਸੇ ਦੌਰਾਨ ਬਰੈਂਪਟਨ-ਉੱਤਰੀ ਹਲਕੇ ਦੀ ਮੌਜੂਦਾ ਸੰਸਦ ਮੈਂਬਰ ਅਤੇ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਨੇ ਦੱਸਿਆ ਕਿ ਕੈਨੇਡਾ ਸਰਕਾਰ ਵਲੋਂ ਭਾਰਤ ਨੂੰ (22 ਅਪ੍ਰੈਲ ਤੋਂ ਬੰਦ) ਸਿੱਧੀਆਂ ਉਡਾਣਾਂ ਬਾਰੇ ਐਲਾਨ ਇਸੇ ਹਫ਼ਤੇ ਦੇ ਅਖੀਰ ਤੱਕ ਕੀਤਾ ਜਾਵੇਗਾ।


author

Vandana

Content Editor

Related News