ਕੈਨੇਡਾ ਚੋਣਾਂ: ਨੋਵਾ ਸਕੋਟੀਆ ਸੂਬੇ ''ਚ ਹੋਈ ਸਭ ਤੋਂ ਪਹਿਲਾਂ ਵੋਟਿੰਗ ਦੀ ਸ਼ੁਰੂਆਤ

Tuesday, Oct 22, 2019 - 01:25 AM (IST)

ਕੈਨੇਡਾ ਚੋਣਾਂ: ਨੋਵਾ ਸਕੋਟੀਆ ਸੂਬੇ ''ਚ ਹੋਈ ਸਭ ਤੋਂ ਪਹਿਲਾਂ ਵੋਟਿੰਗ ਦੀ ਸ਼ੁਰੂਆਤ

ਹੈਲੀਫੈਕਸ— ਕੈਨੇਡਾ 'ਚ ਅੱਜ ਦਾ ਦਿਨ ਬਹੁਤ ਹੀ ਖਾਸ ਹੈ। ਅੱਜ ਦੇ ਦਿਨ ਕੈਨੇਡੀਅਨ ਆਪਣੇ ਕੀਮਤੀ ਵੋਟ ਦੀ ਵਰਤੋਂ ਕਰਕੇ ਕੈਨੇਡਾ ਤੇ ਆਪਣੇ ਭਵਿੱਖ ਦਾ ਫੈਸਲਾ ਲੈਣਗੇ। ਇਸੇ ਪ੍ਰਕਿਰਿਆ ਤਹਿਤ ਕੈਨੇਡਾ ਦੇ ਨੋਵਾ ਸਕੋਟੀਆ 'ਚ ਵੋਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਨਿਊ ਫਾਊਂਡਲੈਂਡ 'ਚ ਸਵੇਰੇ 9:30 ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਵੋਟਰਾਂ ਨੂੰ ਉਨ੍ਹਾਂ ਦੇ ਵੋਟਰ ਇਨਫਾਰਮੇਸ਼ਨ ਕਾਰਡ ਮੇਲ ਕਰ ਦਿੱਤੇ ਗਏ ਸਨ। ਇਲੈਕਸ਼ਨ ਕੈਨੇਡਾ ਦੀ ਵੈੱਬਸਾਈਟ ਮੁਤਾਬਕ ਕੋਈ ਵੀ ਵਿਅਕਤੀ ਬਿਨਾਂ ਫੋਟੋ ਆਈ.ਡੀ. ਤੇ ਵੋਟਰ ਕਾਰਡ ਦੇ ਵੀ ਆਪਣੀ ਵੋਟ ਕਾਸਟ ਕਰ ਸਕਦਾ ਹੈ। ਇਸ ਲਈ ਉਸ ਨੂੰ ਆਪਣਾ ਪਛਾਣ ਤੇ ਪਤਾ ਪੁਖਤਾ ਕਰਨਾ ਸਕੇਗਾ। ਵੋਟਰ ਆਪਣਾ ਡਿਕਲੇਰੇਸ਼ਨ ਫਾਰਮ ਭਰ ਕੇ ਵੀ ਵੋਟ ਕਾਸਟ ਕਰ ਸਕਦਾ ਹੈ। ਤੁਸੀਂ ਕਿਥੇ ਤੇ ਕਿਸ ਤਰ੍ਹਾਂ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹੋ ਇਸ ਬਾਰੇ ਇਲੈਕਸ਼ਨ ਕੈਨੇਡਾ ਦੀ ਵੈੱਬਸਾਈਟ 'ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕੁੱਲ 338 ਸੰਸਦੀ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਬਹੁਮਤ ਹਾਸਲ ਕਰਨ ਲਈ ਕੁੱਲ 170 ਸੀਟਾਂ 'ਤੇ ਜਿੱਤ ਹਾਸਲ ਕਰਨ ਦੀ ਲੋੜ ਹੋਵੇਗੀ। ਇਸ ਵਾਰ ਹੋ ਰਹੀਆਂ ਫੈਡਰਲ ਚੋਣਾਂ ਦੌਰਾਨ 338 ਸੀਟਾਂ ਲਈ 2146 ਉਮੀਦਵਾਰ ਚੋਣ ਮੈਦਾਨ 'ਚ ਹਨ।


author

Baljit Singh

Content Editor

Related News