ਕੈਨੇਡਾ ਚੋਣਾਂ : ਇਨ੍ਹਾਂ ਸੂਬਿਆਂ ''ਚ ਨਹੀਂ ਖੁਲ੍ਹਿਆ ਟਰੂਡੋ ਦਾ ਖਾਤਾ

10/22/2019 10:23:19 PM

ਟੋਰਾਂਟੋ - 2019 ਦੀਆਂ ਫੈਡਰਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਨੇਤਾਵਾਂ ਵੱਲੋਂ ਚੋਣ ਪ੍ਰਚਾਰਾਂ ਦੌਰਾਨ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਨੂੰ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਨ। ਕੈਨੇਡਾ 'ਚ ਬੇਸ਼ੱਕ ਲਿਬਰਲ ਸਰਕਾਰ ਨੇ ਜਿੱਤ ਤਾਂ ਹਾਸਲ ਕਰ ਲਈ ਹੈ ਪਰ ਹਾਊਸ ਆਫ ਕਾਮਨਸ (ਕੈਨੇਡੀਅਨ ਸੰਸਦ) 'ਚ ਬਹੁਮਤ ਪਾਉਣ 'ਚ ਅਸਫਲ ਰਹੀ। ਜਿਸ ਕਾਰਨ ਹੁਣ ਲਿਬਰਲ ਸਰਕਾਰ ਗਠਜੋੜ ਨਾਲ ਹਾਊਸ ਆਫ ਕਾਮਨਸ 'ਚ ਆਪਣਾ ਬਹੁਮਤ ਪੇਸ਼ ਕਰੇਗੀ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਲਿਬਰਲ ਸਰਕਾਰ ਐੱਨ. ਡੀ. ਪੀ. ਪਾਰਟੀ ਨਾਲ ਗਠਜੋੜ ਕਰੇਗੀ। ਇਸ ਤੋਂ ਇਲਾਵਾ 121 ਵੋਟਾਂ 'ਤੇ ਕਬਜ਼ਾ ਕਰਨ ਵਾਲੀ ਕੰਜ਼ਰਵੇਟਿਵ ਪਾਰਟੀ ਲਿਬਰਲ ਪਾਰਟੀ ਨੂੰ ਪਿਛਾੜਣ 'ਚ ਨਾਕਾਮ ਰਹੀ।

ਦੱਸ ਦਈਏ ਕਿ ਲਿਬਰਲ ਸਰਕਾਰ ਕੈਨੇਡਾ ਦੇ ਹਰੇਕ ਸੂਬੇ 'ਚ ਆਪਣੇ ਜਿੱਤ ਦੇ ਝੰਡੇ ਗਢੇ ਹਨ ਪਰ ਇਸ ਤੋਂ ਇਲਾਵਾ 2 ਸੂਬੇ ਅਤੇ 1 ਕੇਂਦਰ ਸ਼ਾਸਤ ਸੂਬਾ ਅਜਿਹਾ ਹੈ ਜਿਥੇ ਲਿਬਰਲ ਪਾਰਟੀ ਨੂੰ ਇਕ ਵੀ ਸੀਟ ਨਸੀਬ ਨਾ ਹੋਈ। ਐਲਬਰਟਾ, ਸਸੈਕਚਸਵਨ ਸੂਬੇ ਅਤੇ ਨੂਨਾਵੁਟ ਕੇਂਦਰ ਸ਼ਾਸਤ ਸੂਬਾ ਅਜਿਹੇ ਹਨ ਜਿਥੇ ਲਿਬਰਲ ਪਾਰਟੀ ਆਪਣਾ ਖਾਤਾ ਖੋਲ੍ਹਣ 'ਚ ਨਾਕਾਮ ਰਹੀ। ਐਲਬਰਟਾ 'ਚ ਹਾਊਸ ਆਫ ਕਾਮਨਸ ਦੀਆਂ 34 ਸੀਟਾਂ 'ਚੋਂ 33 ਸੀਟਾਂ 'ਤੇ ਕੰਜ਼ਰਵੇਟਿਵ ਪਾਰਟੀ ਨੇ ਕਬਜ਼ਾ ਕੀਤਾ ਅਤੇ 1 ਸੀਟ ਐੱਨ. ਡੀ. ਪੀ. ਦੇ ਹਿੱਸੇ ਗਈ। ਇਸ ਤੋਂ ਇਲਾਵਾ ਸਸਕੈਚਸਵਨ ਦੀਆਂ 14 ਦੀਆਂ 14 ਸੀਟਾਂ 'ਤੇ ਕੰਜ਼ਰਵੇਟਿਵ ਨੇ ਆਪਣੇ ਝੰਡੇ ਗੱਢੇ। ਜੇ ਗੱਲ ਕਰੀਏ ਨੂਨਾਵੁਨ ਕੇਂਦਰ ਸ਼ਾਸਤ ਸੂਬੇ ਦੀ ਤਾਂ ਇਥੋਂ ਦੀ ਇਕੋਂ ਸੀਟ 'ਤੇ ਐੱਨ. ਡੀ. ਪੀ. ਨੇ ਕਬਜ਼ਾ ਕੀਤਾ। ਇਸ ਦੇ ਉਲਟ ਲਿਬਰਲ ਪਾਰਟੀ ਨੇ ਸਭ ਤੋਂ ਜ਼ਿਆਦਾ ਵੋਟਾਂ ਓਨਟਾਰੀਓ 'ਚ 79 ਤੋਂ, ਕਿਊਬਕ ਤੋਂ 35 ਬ੍ਰਿਟਿਸ਼ ਕੋਲੰਬੀਆ 'ਚੋਂ 11, ਨੋਵਾ ਸਕੋਟੀਆ ਦੀਆਂ 11 ਸੀਟਾਂ 'ਚੋਂ 10, ਨਿਊ ਫਾਊਡਲੈਂਡ ਅਤੇ ਨਿਊ ਬ੍ਰਨਸਵਿਕ 'ਚੋਂ 6-6, ਪ੍ਰਿੰਸ ਐਡਵਰਡ ਆਈਲੈਂਡ ਅਤੇ ਮੈਨੀਟੋਬਾ 'ਚ 4-4 ਸੀਟਾਂ ਅਤੇ 1-1 ਸੀਟ ਯੂਕੋਨ ਅਤੇ ਨਾਰਥ ਵੈਸਟ ਟੈਰੀਟਰੀਜ਼ ਦੇ ਹਿੱਸੇ ਆਈਆਂ।

ਲਿਬਰਲ ਪਾਰਟੀ ਵੱਲੋਂ ਕੈਨੇਡੀਅਨਾਂ ਕਈ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਅਤੇ ਟੈਕਸ ਘੱਟ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਸਭ ਤੋਂ ਅਹਿਮ ਵਾਅਦੇ ਜਿਹੜੇ ਕਿ ਇਮੀਗ੍ਰੇਸ਼ਨ ਅਤੇ ਵਾਤਾਵਰਣ ਨੂੰ ਲੈ ਕੇ ਸਨ। ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦਾ ਵਾਅਦੇ ਕੈਨੇਡੀਅਨਾਂ ਨਾਲ ਇਸ ਕਰਕੇ ਕੀਤੇ ਕਿਉਂਕਿ ਕੈਨੇਡਾ 'ਚ ਕਈ ਦੇਸ਼ ਦੇ ਲੋਕ ਪੱਕੇ ਤੌਰ 'ਤੇ ਰਹਿ ਰਹੇ ਹਨ ਅਤੇ ਹੋਰਨਾਂ ਲੋਕਾਂ ਨੂੰ ਕੈਨੇਡਾ 'ਚ ਆਪਣਾ ਭਵਿੱਖ ਬਣਾਉਣ ਦੀ ਗੱਲ ਕਰਦੇ ਰਹਿੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਬਣਨ ਤੋਂ ਬਾਅਦ ਟਰੂਡੋ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ 'ਚ ਕਿੰਨਾ ਕੁ ਸਮਾਂ ਲਾਉਂਦੀ ਹੈ।


Khushdeep Jassi

Content Editor

Related News