ਕੈਨੇਡਾ ਚੋਣਾਂ 2019 : ਟਰੂਡੋ ਦੇ ਗਠਜੋੜ ਸਰਕਾਰ ਬਣਾਉਣ ਦੀ ਸੰਭਾਵਨਾ

10/22/2019 12:19:45 PM

ਓਟਾਵਾ (ਭਾਸ਼ਾ)— ਕੈਨੇਡਾ ਵਿਚ ਸੋਮਵਾਰ ਨੂੰ ਹੋਈਆਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿਚ ਸਖਤ ਮੁਕਾਬਲੇ ਦੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਿਰ ਤੋਂ ਸਤਾ 'ਤੇ ਕਬਜ਼ਾ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੀਆਂ ਸਮਾਚਾਰ ਏਜੰਸੀਆਂ ਨੇ ਇਹ ਅਨੁਮਾਨ ਜ਼ਾਹਰ ਕੀਤਾ ਹੈ। ਇਨ੍ਹਾਂ ਏਜੰਸੀਆਂ ਨੇ ਐਲਾਨ ਕੀਤਾ ਕਿ 'ਲਿਬਰਲ ਪਾਰਟੀ ਆਫ ਕੈਨੇਡਾ' ਗਠਜੋੜ ਦੀ ਸਰਕਾਰ ਬਣਾਏਗੀ ਕਿਉਂਕਿ ਪਾਰਟੀ 338 ਚੁਣਾਵੀ ਜ਼ਿਲਿਆਂ ਵਿਚੋਂ 145 'ਤੇ ਜੇਤੂ ਰਹੀ ਹੈ ਜਾਂ ਅੱਗੇ ਚੱਲ ਰਹੀ ਹੈ। ਜਦਕਿ ਉਨ੍ਹਾਂ ਦੇ ਵਿਰੋਧੀ ਐਂਡਰਿਊ ਸ਼ੀਰ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ 107 ਸੀਟਾਂ 'ਤੇ ਜਿੱਤੀ ਹੈ ਜਾਂ ਅੱਗੇ ਚੱਲ ਰਹੀ ਹੈ।

ਆਪਣੇ ਪਹਿਲੇ ਕਾਰਜਕਾਲ ਦੇ ਚਾਰ ਸਾਲ ਵਿਚ ਟਰੂਡੋ ਕੈਨੇਡੀਅਨ ਰਾਜਨੀਤੀ ਵਿਚ ਛਾਏ ਰਹੇ ਪਰ 40 ਦਿਨੀਂ ਪ੍ਰਚਾਰ ਮੁਹਿੰਮ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਦੀਆਂ ਚੋਣ ਪ੍ਰਚਾਰ ਮੁਹਿੰਮ ਨੂੰ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਹੇਠਲੇ ਦਰਜੇ ਦੀ ਮੁਹਿੰਮ ਦੱਸਿਆ ਜਾ ਰਿਹਾ ਹੈ। ਟਰੂਡੋ (47) ਨੇ ਆਪਣੇ ਉਦਾਰਵਾਦੀ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਪਿਅਰ ਟਰੂਡੋ ਦੀ ਲੋਕਪ੍ਰਿਅਤਾ ਨੂੰ ਅੱਗੇ ਵਧਾਉਂਦੇ ਹੋਏ 2015 ਦੀ ਚੋਣ ਜਿੱਤੀ ਸੀ ਪਰ ਘਪਲੇ ਅਤੇ ਲੋਕਾਂ ਦੀਆਂ ਵੱਡੀਆਂ ਉਮੀਦਾਂ ਨੇ ਉਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। 

ਪਿਛਲੇ 84 ਸਾਲਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਪੂਰਨ ਬਹੁਮਤ ਦੇ ਨਾਲ ਪਹਿਲੀ ਵਾਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਕੋਈ ਵਿਅਕਤੀ ਅਗਲੀਆਂ ਚੋਣਾਂ ਵਿਚ ਹਾਰ ਗਿਆ ਹੋਵੇ। ਟਰੂਡੇ ਨੇ ਕੈਨੇਡਾ ਵਿਚ ਕਰੀਬ 10 ਸਾਲ ਤੱਕ ਚੱਲੇ ਕੰਜ਼ਰਵੇਟਿਵ ਪਾਰਟੀ ਦੇ ਸ਼ਾਸਨ ਦੇ ਬਾਅਦ 2015 ਵਿਚ ਉਦਾਰਵਾਦੀ ਸਰਕਾਰ ਬਣਾਈ ਸੀ ਅਤੇ ਉਹ ਦੁਨੀਆ ਦੇ ਚੋਣਵੇਂ ਉਦਾਰਵਾਦੀ ਨੇਤਾਵਾਂ ਵਿਚੋਂ ਇਕ ਹਨ।


Vandana

Content Editor

Related News