ਕੈਨੇਡਾ ਚੋਣਾਂ 2019 : ਸ਼ੁਰੂਆਤੀ ਗਿਣਤੀ ''ਚ ਲਿਬਰਲ ਪਾਰਟੀ ਅੱਗੇ

Tuesday, Oct 22, 2019 - 10:06 AM (IST)

ਕੈਨੇਡਾ ਚੋਣਾਂ 2019 : ਸ਼ੁਰੂਆਤੀ ਗਿਣਤੀ ''ਚ ਲਿਬਰਲ ਪਾਰਟੀ ਅੱਗੇ

ਟੋਰਾਂਟੋ (ਭਾਸ਼ਾ)— ਕੈਨੇਡਾ ਦੀ ਲਿਬਰਲ ਪਾਰਟੀ ਨੇ ਰਾਸ਼ਟਰੀ ਚੋਣਾਂ ਵਿਚ 158 ਜ਼ਿਲਿਆਂ ਵਿਚ ਜਿੱਤ ਹਾਸਲ ਕੀਤੀ ਹੈ। ਉਂਝ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ। ਕੈਨੇਡਾ ਚੋਣ ਕਮਿਸ਼ਨ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਾਰੇ 338 ਚੁਣਾਵੀ ਜ਼ਿਲਿਆਂ ਤੋਂ ਪ੍ਰਾਪਤ ਸ਼ੁਰੂਆਤੀ ਵੋਟਿੰਗ ਅੰਕੜਿਆਂ ਦੇ ਨਾਲ ਲਿਬਰਲ ਪਾਰਟੀ ਕੋਲ 33.6 ਫੀਸਦੀ ਵੋਟਾਂ ਹਨ ਜਦਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਕੋਲ 34.1 ਫੀਸਦੀ ਵੋਟ ਹਨ। 

ਕੰਜ਼ਰਵੇਟਿਵ ਪਾਰਟੀ ਨੇ 119 ਜ਼ਿਲਿਆਂ ਵਿਚ ਜਿੱਤ ਹਾਸਲ ਕੀਤੀ ਹੈ। ਰਾਸ਼ਟਰੀ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਰਵੇਖਣਾਂ ਵਿਚ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਵੋਟ ਦਾ ਨਤੀਜਾ ਘੱਟ ਗਿਣਤੀ ਸਰਕਾਰ ਵਿਚ ਹੋਵੇਗਾ ਜਿਸ ਵਿਚ ਕੈਨੇਡਾ ਦੀਆਂ ਦੋ ਸਭ ਤੋਂ ਵੱਡੀਆਂ ਪਾਰਟੀਆਂ ਕੰਜ਼ਰਵੇਟਿਵ ਅਤੇ ਲਿਬਰਲਜ਼ ਨੂੰ ਲੱਗਭਗ 33 ਫੀਸਦੀ ਸਮਰਥਨ ਮਿਲੇਗਾ।


Related News