ਕੋਰੋਨਾ ਆਫ਼ਤ ਦੌਰਾਨ ਕੈਨੇਡਾ ਭਰ 'ਚ ਨਸ਼ਿਆਂ ਦੀ ਉਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ 'ਚ 40 ਫ਼ੀਸਦੀ ਤੱਕ ਵਾਧਾ

Monday, Nov 16, 2020 - 06:03 PM (IST)

ਕੋਰੋਨਾ ਆਫ਼ਤ ਦੌਰਾਨ ਕੈਨੇਡਾ ਭਰ 'ਚ ਨਸ਼ਿਆਂ ਦੀ ਉਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ 'ਚ 40 ਫ਼ੀਸਦੀ ਤੱਕ ਵਾਧਾ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨਾਂ ਤੋਂ ਕੈਨੇਡਾ ਵਿਖੇ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਦੇ ਅੰਕੜਿਆਂ ਮੁਤਾਬਕ, ਨਸ਼ਿਆਂ ਦੀ ਉਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਵਿੱਚ 40 ਫ਼ੀਸਦੀ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਖੇ ਮਾਰਚ ਤੋਂ ਅਗਸਤ ਤੱਕ ਲਗਾਤਾਰ 100 ਤੋਂ ਵੱਧ ਮੌਤਾਂ ਹੋਈਆਂ ਹਨ। 

ਮਈ ਮਹੀਨੇ 175 ਤੇ ਜੂਨ ਮਹੀਨੇ 181 ਮੌਤਾਂ ਹੋਈਆਂ ਹਨ। ਜੇਕਰ ਓਂਟਾਰੀਓ ਦੀ ਗੱਲ ਕਰੀਏ ਤਾਂ ਹਰ ਹਫ਼ਤੇ 50 ਤੋਂ 80 ਮੌਤਾਂ ਹੋ ਰਹੀਆਂ ਹਨ। ਜੇਕਰ ਮੌਤਾਂ ਦੀ ਵੱਧ ਗਿਣਤੀ ਦੇ ਕਾਰਨਾਂ 'ਤੇ ਜਾਈਏ ਤਾਂ ਬਾਰਡਰਾਂ 'ਤੇ ਸਖ਼ਤੀ ਹੋਣ ਕਾਰਨ ਕੈਨੇਡਾ ਦੇ ਅੰਦਰ ਸੰਥੇਟਿਕ ਨਸ਼ਿਆਂ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ। ਬਾਹਰੋਂ ਨਸ਼ਾ ਘੱਟ ਆਉਣ ਕਾਰਨ ਕੈਨੇਡਾ ਅੰਦਰ ਹੀ ਸੰਥੇਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ ਅਤੇ ਨਾਲ ਮਿਲਾਵਟ ਵੀ ਵੱਡੇ ਪੱਧਰ 'ਤੇ ਹੋ ਰਹੀ ਹੈ।


author

Vandana

Content Editor

Related News