ਕੈਨੇਡਾ 'ਚ ਰਹਿਣ ਵਾਲਾ ਚੀਨੀ ਸ਼ਖਸ 'ਸਿੰਘ' ਸੱਜਿਆ, ਬਣਿਆ ਸਿੱਖੀ ਦਾ ਪ੍ਰਚਾਰਕ

Friday, Apr 26, 2019 - 10:09 AM (IST)

ਕੈਨੇਡਾ 'ਚ ਰਹਿਣ ਵਾਲਾ ਚੀਨੀ ਸ਼ਖਸ 'ਸਿੰਘ' ਸੱਜਿਆ, ਬਣਿਆ ਸਿੱਖੀ ਦਾ ਪ੍ਰਚਾਰਕ

ਨਿਊਯਾਰਕ/ਵੈਨਕੂਵਰ (ਰਾਜ ਗੋਗਨਾ)— ਕੈਨੇਡਾ ਦੇ ਚਾਈਨਾ ਟਾਊਨ ਵੈਨਕੂਵਰ ਵਿਚ ਰਹਿਣ ਵਾਲੇ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਨੂੰ ਜ਼ਿੰਦਗੀ ਦਾ ਅਜਿਹਾ ਤਜਰਬਾ ਹੋਇਆ ਕਿ ਉਨ੍ਹਾਂ ਸਿੱਖ ਬਣਨ ਦਾ ਫੈਸਲਾ ਕਰ ਲਿਆ। ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮਾਂ ਹੋਈ ਵੇਖੀ। ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਫਰੀ ਕਿਚਨ ਵਿਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ। ਇਸ ਪਿੱਛੋਂ ਉਸੇ ਵੇਲੇ ਪਤ ਸਿੰਘ ਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕਰ ਲਿਆ। 

PunjabKesari

ਉਨ੍ਹਾਂ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਲਈ। ਹੁਣ ਉਹ ਆਪਣੇ ਹੱਥ ਵਿਚ ਕੜਾ ਪਾਉਂਦੇ ਹਨ ਤੇ ਸਿਰ 'ਤੇ ਦਸਤਾਰ ਸਜਾਉਂਦੇ ਹਨ। ਉਹ 'ਅੰਮ੍ਰਿਤ' ਛੱਕ ਕੇ ਗੁਰੂ ਦਾ ਸਿੰਘ ਸਜਿਆ ਹੈ। ਇੱਥੇ ਦੱਸਣਯੋਗ ਹੈ ਕਿ ਪੇਸ਼ੇ ਵਜੋਂ ਪਤ ਸਿੰਘ ਇਕ ਫੋਟੋਗ੍ਰਾਫਰ ਹਨ। ਹੁਣ ਉਹ ਅੰਮ੍ਰਿਤ ਵੇਲੇ 4 ਵੱਜੇ ਉੱਠਦੇ ਹਨ ਤੇ ਨਿਤਨੇਮ ਵੀ ਕਰਦੇ ਹਨ। ਹਰ ਐਤਵਾਰ ਨੂੰ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ ਥ੍ਰੀ ਫੈਕਟਸ ਅਬੋਟ ਸਿੱਖੀ (three facts about Sikhi) ਦੇ ਨਾਂ ਹੇਠ ਪੈਂਫਲਿਟ ਵੀ ਛਪਵਾਇਆ ਹੈ। ਉਹ ਦੁਨੀਆ ਅਤੇ ਮੁੱਖ ਤੌਰ 'ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ।


author

Vandana

Content Editor

Related News