ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ, ਕੈਨੇਡੀਅਨ ਲੋਕਾਂ ਨੇ ਰੱਖੀ ਇਹ ਰਾਏ

Wednesday, Mar 17, 2021 - 06:14 PM (IST)

ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ, ਕੈਨੇਡੀਅਨ ਲੋਕਾਂ ਨੇ ਰੱਖੀ ਇਹ ਰਾਏ

ਓਟਾਵਾ (ਏ.ਐਨ.ਆਈ.): ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਚੀਨ ਨਾਲ ਉਦੋਂ ਤੱਕ ਦੋ-ਪੱਖੀ ਸਬੰਧਾਂ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ ਜਦੋਂ ਤੱਕ ਉਨ੍ਹਾਂ ਦੇ ਦੋ ਨਾਗਰਿਕਾਂ ਨੂੰ ਚੀਨ ਵਿਚ ਨਜ਼ਰਬੰਦੀ ਵਿਚੋਂ ਰਿਹਾਅ ਨਹੀਂ ਕੀਤਾ ਜਾਂਦਾ। ਇਸ ਜਾਣਕਾਰੀ ਬਾਰੇ ਐਂਗਸ ਰੀਡ ਇੰਸਟੀਚਿਊਟ ਦੇ ਇਕ ਸਰਵੇਖਣ ਨੇ ਖੁਲਾਸਾ ਕੀਤਾ ਹੈ।

ਇੱਥੇ ਦੱਸ ਦਈਏ ਕਿ ਮੰਗਲਵਾਰ ਤੱਕ ਕੈਨੇਡੀਅਨ ਨਾਗਰਿਕ, ਜਿਹਨਾਂ ਵਿਚ ਸਾਬਕਾ ਡਿਪਲੋਮੈਟ ਮਾਈਕਲ ਕੋਵਰੀਗ ਅਤੇ ਕਾਰੋਬਾਰੀ ਮਾਈਕਲ ਸਪਾਵੋਰ ਸ਼ਾਮਲ ਹਨ ਦੋਵੇਂ ਜਾਸੂਸੀ ਦੇ ਦੋਸ਼ਾਂ ਵਿਚ 800 ਦਿਨਾਂ ਤੋਂ ਚੀਨੀ ਨਜ਼ਰਬੰਦੀ ਵਿਚ ਹਨ। ਭਾਵੇਂਕਿ ਓਟਾਵਾ ਦਾ ਕਹਿਣਾ ਹੈ ਕਿ ਚੀਨ ਦੀ ਇਹ ਕਾਰਵਾਈ ਹੁਵੇਈ ਦੇ ਮੁੱਖ ਵਿੱਤ ਅਧਿਕਾਰੀ ਮੇਂਗ ਵਾਨਝੋਊ ਨੂੰ ਕੈਨੇਡਾ ਦੀ ਨਜ਼ਰਬੰਦੀ ਵਿਚ ਰੱਖੇ ਜਾਣ ਦੇ ਕਾਰਨ ਹੈ, ਜਿਨ੍ਹਾਂ ਨੂੰ ਸਾਲ 2018 ਵਿਚ ਸੰਯੁਕਤ ਰਾਜ ਦੀ ਅਪੀਲ 'ਤੇ ਵੈਨਕੂਵਰ ਵਿਚ ਨਜ਼ਰਬੰਦ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ - ਮੋਡਰਨਾ ਨੇ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਅਧਿਐਨ ਕੀਤਾ ਸ਼ੁਰੂ, 6 ਮਹੀਨੇ ਦੇ ਮਾਸੂਮ ਵੀ ਸ਼ਾਮਲ

ਸਰਵੇਖਣ ਵਿਚ ਮੰਗਲਵਾਰ ਨੂੰ ਕਿਹਾ ਗਿਆ,''ਕੈਨੇਡੀਅਨ ਲੋਕ ਇਸ ਵਿਚਾਰ ਨਾਲ ਬਹੁਤ ਜ਼ਿਆਦਾ ਸਹਿਮਤ ਹਨ ਕਿ ਕੋਵਰੀਗ ਅਤੇ ਸਪਾਵੋਰ ਦੋਹਾਂ ਨੂੰ ਰਿਹਾਅ ਕੀਤੇ ਬਿਨਾਂ ਕੈਨੇਡਾ ਅਤੇ ਚੀਨ ਇਸ ਕੂਟਨੀਤਕ ਗਤੀਰੋਧ ਨੂੰ ਖ਼ਤਮ ਨਹੀਂ ਕਰ ਸਕਦੇ। ਤਿੰਨ-ਚੌਥਾਈ (77%) ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ ਉਦੋਂ ਤੱਕ ਸੰਬੰਧ ਤਣਾਅਪੂਰਨ ਬਣੇ ਰਹਿਣਗੇ। ਕੁਝ ਕੁ ਅਸਹਿਮਤ ਹਨ, ਜਦੋਂ ਕਿ 13 ਫੀਸਦੀ ਅਨਿਸ਼ਚਿਤ ਹਨ।” ਇਸ ਤੋਂ ਇਲਾਵਾ, ਲਗਭਗ ਤਿੰਨ-ਚੌਥਾਈ ਕੈਨੇਡੀਅਨਾਂ ਮਤਲਬ 74 ਫੀਸਦੀ ਕਹਿੰਦੇ ਹਨ ਕਿ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰਾਂ ਦੇ ਸੰਬੰਧ ਵਿਚ ਕੀਤੀਆਂ ਕਾਰਵਾਈਆਂ ਨੂੰ ਨਸਲਕੁਸ਼ੀ ਕਿਹਾ ਜਾਣਾ ਚਾਹੀਦਾ ਹੈ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਨੂੰ ਚੀਨ ਦੇ ਕੱਟੜਪੰਥੀ ਪ੍ਰੋਗਰਾਮ ਨੂੰ ਨਸਲਕੁਸ਼ੀ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ।

ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ 62 ਫੀਸਦੀ ਦੇ ਫਰਕ ਨਾਲ ਕੈਨੇਡੀਅਨ ਜਨਤਾ ਦਾ ਮੰਨਣਾ ਹੈ ਕਿ ਫੈਡਰਲ ਅਧਿਕਾਰੀਆਂ ਨੂੰ ਵਿੱਤ ਅਤੇ ਦੂਰ ਸੰਚਾਰ ਵਰਗੇ ਸੰਵੇਦਨਸ਼ੀਲ ਉਦਯੋਗਾਂ ਵਿਚ ਚੀਨੀ ਨਿਵੇਸ਼ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। 55 ਫੀਸਦੀ ਉੱਤਰਦਾਤਾਵਾਂ ਨੇ ਬੀਜਿੰਗ ਵਿਚ 2022 ਵਿੰਟਰ ਓਲੰਪਿਕ ਦੇ ਕੈਨੇਡੀਅਨ ਬਾਈਕਾਟ ਦਾ ਸਮਰਥਨ ਕੀਤਾ।ਕੁੱਲ ਮਿਲਾ ਕੇ ਸਿਰਫ 14 ਫੀਸਦੀ ਕੈਨੇਡੀਅਨਾਂ ਕੋਲ ਇਸ ਸਮੇਂ ਚੀਨ ਪ੍ਰਤੀ ਅਨੁਕੂਲ ਨਜ਼ਰੀਆ ਹੈ।
 
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News