ਕੈਨੇਡਾ : ਵਿਅਕਤੀ ਦੀ ਮੌਤ ਦੇ ਦੋਸ਼ ਹੇਠ ਬਰੈਂਪਟਨ ਦਾ ਪੰਜਾਬੀ ਗ੍ਰਿਫ਼ਤਾਰ

07/04/2022 11:21:16 AM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਬਰੈਂਪਟਨ ਦੇ 29 ਸਾਲਾ ਨੌਜਵਾਨ ਸੁਪਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਹੈ। ਸ਼ਰਾਬ ਪੀਕੇ ਗੱਡੀ ਚਲਾਉਣ ਤੇ ਐਕਸੀਡੈਂਟ ਕਰਨ ਨਾਲ ਜਿਸ 29 ਸਾਲਾ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋਈ, ਉਸ ਦੇ ਦੋਸ਼ ਵਿਚ ਪੀਲ ਰੀਜਨਲ ਪੁਲਸ ਵੱਲੋਂ ਸੁਪਿੰਦਰ ਸਿੰਘ ਨੂੰ ਚਾਰਜ ਕੀਤਾ ਗਿਆ ਹੈ। ਇਹ ਹਾਦਸਾ ਦੋ ਗੱਡੀਆਂ ਵਿੱਚਕਾਰ ਐਤਵਾਰ ਦੀ ਰਾਤ ਨੂੰ ਬਰੈਂਪਟਨ ਵਿਖੇ ਤਕਰੀਬਨ 12:30 ਵਜੇ ਦੇ ਕਰੀਬ ਕਰੈਡਿਟ ਵਿਊ/ਵਾਨਲੈਸ ਖੇਤਰ ਚ ਵਾਪਰਿਆ। 

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਗਲੇਸ਼ੀਅਰ ਟੁੱਟਣ ਨਾਲ 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

29 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਹਾਦਸੇ ਵਿਚ ਦੂਜੀ ਗੱਡੀ ਵਿਚ ਸਵਾਰ ਇੱਕ ਪਰਿਵਾਰ ਦੇ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ, ਜਿੰਨਾ ਚ ਇੱਕ 9 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਟੀਲਜ/ ਮੈਕਲਾਗਨ ਰੋਡ 'ਤੇ ਹੋਏ ਇੱਕ ਹੋਰ ਹਾਦਸੇ ਵਿਚ ਵੀ ਇੱਕ ਸ਼ਰਾਬੀ ਡਰਾਈਵਰ ਗ੍ਰਿਫ਼ਤਾਰ ਹੋਇਆ ਹੈ। ਲੰਘੇ ਹਫ਼ਤੇ ਦੇ ਦੌਰਾਨ ਜੀਟੀਏ ਵਿਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲਿਆਂ ਵਿਚ ਕੁੱਲ ਦੋ ਮੌਤਾਂ ਅਤੇ ਕਈ ਜਣੇ ਜ਼ਖ਼ਮੀ ਵੀ ਹੋਏ ਹਨ। ਸ਼ਰਾਬ ਪੀਕੇ ਗੱਡੀ ਚਲਾਉਣਾ ਬੇਹੱਦ ਖਤਰਨਾਕ ਰੁਝਾਨ ਹੈ ਜੋ ਕਿਸੇ ਦੇ ਵੀ ਹੱਸਦਾ ਵੱਸਦੇ ਪਰਿਵਾਰ ਨੂੰ ਤਬਾਹ ਕਰ ਸਕਦਾ ਹੈ।


Vandana

Content Editor

Related News