ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ 'ਤੇ ਚੋਣਾਵੀਂ ਕਾਨੂੰਨ ਤੋੜਨ ਦਾ ਦੋਸ਼

Friday, Sep 11, 2020 - 04:14 PM (IST)

ਓਟਾਵਾ (ਬਿਊਰੋ): ਕੈਨੇਡਾ ਦੇ ਇਲੈਕਸ਼ਨ ਵਾਚਡੌਗ ਦਾ ਕਹਿਣਾ ਹੈ ਕਿ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਉਸ ਸਮੇਂ ਕਾਨੂੰਨ ਦੀ ਉਲੰਘਣਾ ਕੀਤੀ ਜਦੋਂ ਉਨ੍ਹਾਂ ਆਪਣੇ ਅਹੁਦੇ ਉੱਤੇ ਰਹਿੰਦਿਆਂ ਕਈ ਈਵੈਂਟਸ ਉੱਤੇ ਲਿਬਰਲ ਉਮੀਦਵਾਰ ਨੂੰ ਪ੍ਰਮੋਟ ਕੀਤਾ।ਦ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਜ਼ ਦਾ ਕਹਿਣਾ ਹੈ ਕਿ ਪਿਛਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਮੌਰਨਿਊ ਨੇ ਵੱਖ-ਵੱਖ ਈਵੈਂਟਸ ਵਿਚ ਹਿੱਸਾ ਲੈਣ ਵਾਲੇ ਦੋ ਉਮੀਦਵਾਰਾਂ ਦਾ ਪ੍ਰਚਾਰ ਕੀਤਾ। 

ਇੱਕ ਉਮੀਦਵਾਰ ਅਨੀਤਾ ਆਨੰਦ ਤਾਂ ਕੈਬਨਿਟ ਮੰਤਰੀ ਬਣ ਚੁੱਕੀ ਹੈ ਤੇ ਦੂਜੀ ਮਿਸ਼ੇਲ ਫਿਸ਼ਰ ਕੰਜ਼ਰਵੇਟਿਵ ਉਮੀਦਵਾਰ ਕੋਲੋਂ ਹਾਰ ਗਈ। ਸਿਆਸੀ ਲਾਹਾ ਲੈਣ ਲਈ ਮੰਤਰੀਆਂ ਨੂੰ ਟੈਕਸਦਾਤਾਵਾਂ ਦੇ ਫੰਡ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਇਲੈਕਸ਼ਨ ਲਾਅ ਤਹਿਤ ਇਹ ਪ੍ਰਬੰਧ ਵੀ ਹਨ ਜੋ ਵਿਅਕਤੀ ਵਿਸ਼ੇਸ਼ ਨੂੰ ਕੈਂਪੇਨਜ਼ ਲਈ ਡੋਨੇਟ ਕਰਨ ਤੋਂ ਵਰਜਦੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਬੋਲਿਆ ਝੂਠ ਫੜੇ ਜਾਣ 'ਤੇ ਬੋਲੋ ਟਰੰਪ- 'ਹਾਂ, ਮੈਂ ਅਮਰੀਕਾ ਦਾ ਚੀਅਰਲੀਡਰ ਹਾਂ'

ਕਮਿਸ਼ਨਰ ਨੇ ਆਖਿਆ ਕਿ ਇਸ ਪ੍ਰਬੰਧ ਦੀ ਹੀ ਮੌਰਨਿਊ ਵੱਲੋਂ ਉਸ ਸਮੇਂ ਉਲੰਘਣਾ ਕੀਤੀ ਗਈ ਜਦੋਂ ਉਨ੍ਹਾਂ ਨੇ ਦੋ ਉਮੀਦਵਾਰਾਂ ਨੂੰ ਪ੍ਰਮੋਟ ਕੀਤਾ। ਅਜਿਹਾ ਇਸ ਲਈ ਕਿਉਂਕਿ ਸਰਕਾਰੀ ਸਰੋਤਾਂ ਦੀ ਵਰਤੋਂ ਲਿਬਰਲ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ। ਕਮਿਸ਼ਨਰ ਨੇ ਆਖਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਮੌਰਨਿਊ ਨੇ ਜਾਣਬੁੱਝ ਕੇ ਸਿਆਸੀ ਲਾਹਾ ਲੈਣ ਲਈ ਜਨਤਕ ਸਰੋਤਾਂ ਦੀ ਵਰਤੋਂ ਕੀਤੀ ਜਾਂ ਫਿਰ ਉਨ੍ਹਾਂ ਸਬੰਧਤ ਈਵੈਂਟਸ ਲਈ ਕੋਈ ਪਲੈਨਿੰਗ ਹੀ ਕੀਤੀ। ਮੌਰਨਿਊ ਦੀ ਰਾਈਡਿੰਗ ਐਸੋਸੀਏਸ਼ਨ ਵੱਲੋਂ ਦੋਵਾਂ ਈਵੈਂਟਸ ਦਾ ਖਰਚਾ ਮੋੜ ਦਿੱਤਾ ਗਿਆ ਹੈ ਤੇ ਮੌਰਨਿਊ ਨੂੰ ਵੀ 300 ਡਾਲਰ ਜੁਰਮਾਨਾ ਕੀਤਾ ਗਿਆ ਹੈ|


Vandana

Content Editor

Related News